ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਨੇ ਸਵਰਾਜ ਘੁੰਮਣ ਦੀ ਅਗਵਾਈ ‘ਚ ਜ਼ਰੂਰਤਮੰਦ ਲੋਕਾਂ ਨੂੰ ਵੰਡਿਆ ਰਾਸ਼ਨ
ਮਨੁੱਖਤਾ ਦੀ ਭਲਾਈ ਲਈ ਕਾਰਜ ਜਾਰੀ ਰਹਿਣਗੇ : ਸਵਰਾਜ ਘੁੰਮਣ
ਪਟਿਆਲਾ, 7 ਅਕਤੂਬਰ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਸ੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਕੌਮੀ ਚੇਅਰਮੈਨ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਹਿਲਾ ਸੰਗਠਨ ਸ਼ਿਵ ਸੈਨਾ ਹਿੰਦੁਸਤਾਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਦੀ ਅਗਵਾਈ ‘ਚ ਸਮਾਜ ਸੇਵਾ ਨੂੰ ਸਮਰਪਿਤ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਮਹਿਲਾ ਸੰਗਠਨ ਵੱਲੋਂ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਅਰਬਨ ਅਸਟੇਟ ਪਿੰਡ ਥੇੜੀ ਦੇ ਸ਼ਿਵ ਮੰਦਿਰ ਵਿਖੇ ਕੀਤਾ ਗਿਆ। ਇਸ ਮੌਕੇ 20 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜਿਸ ‘ਚ ਆਟਾ, ਦਾਲਾਂ, ਚੌਲ ਅਤੇ ਸਾਬਣ ਆਦਿ ਸ਼ਾਮਲ ਸੀ। ਇਸ ਦੌਰਾਨ ਮਹਿਲਾ ਸੰਗਠਨ ਸ਼ਿਵ ਸੈਨਾ ਹਿੰਦੁਸਤਾਨ ਦੀ ਉਪ ਪ੍ਰਧਾਨ ਕਾਂਤਾ ਰਾਣੀ ਵੀ ਹਾਜ਼ਰ ਸਨ। ਰਾਸ਼ਨ ਵੰਡ ਸਮਾਰੋਹ ਦੌਰਾਨ ਕੈਥਲ ਦੇ ਕਾਰੋਬਾਰੀ ਵਿਜੈ ਬਾਂਸਲ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਸਵਰਾਜ ਘੁੰਮਣ ਨੇ ਕਿਹਾ ਕਿ ਮਹਿਲਾ ਸੰਗਠਨ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਅਤੇ ਮਨੁੱਖਤਾ ਦੇ ਭਲੇ ਲਈ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਲਈ ਮਹਿਲਾ ਸੰਗਠਨ ਆਪਣਾ ਭਰਵਾਂ ਯੋਗਦਾਨ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਮਹਿਲਾ ਸੰਗਠਨ ਵੱਲੋਂ ਚੰਗੇ ਕਾਰਜਾਂ ਲਈ ਯਤਨ ਜਾਰੀ ਰਹਿਣਗੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸ਼ਿਵ ਸੈਨਾ ਮਹਿਲਾ ਸੰਗਠਨ ਥੇੜੀ ਦੀ ਪ੍ਰਧਾਨ ਕਾਲੀ, ਗੋਲਡੀ, ਰਾਜੇਸ਼ ਤੋਂ ਇਲਾਵਾ ਮਹਿਲਾ ਸੰਗਠਨ ਦੇ ਵਰਕਰ ਹਾਜ਼ਰ ਸਨ।

