ਪਟਿਆਲਾ

ਭਗਵਾਨ ਵਾਲਮਿਕ ਦੀ ਲਿਖੀ ਰਮਾਇਣ ਸੰਗਤਾਂ ਲਈ ਰਾਹ ਦੁਸ਼ੇਰਾ : ਰਾਜੂ ਖੰਨਾ

ਮਾਸਟਰ ਕਲੋਨੀ ਵਿੱਚ ਹੋਇਆ ਵਿਸ਼ਾਲ ਧਾਰਮਿਕ ਸਮਾਗਮ
ਮੰਡੀ ਗੋਬਿੰਦਗੜ੍ਹ, 8 ਅਕਤੂਬਰ (ਮਧੂਸਾਰ ਬਿਊਰੋ) ਭਗਵਾਨ ਵਾਲਮਿਕ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈਕੇ ਅੱਜ ਮਾਸਟਰ ਕਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਭਗਵਾਨ ਵਾਲਮਿਕ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਵਿਸ਼ਾਲ ਸਤਸੰਗ ਕਰਕੇ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਵੱਡੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਭਗਵਾਨ ਵਾਲਮਿਕ ਵੱਲੋਂ ਲਿਖੀ ਰਮਾਇਣ ਵਿੱਚ ਜਿੱਥੇ ਸਮੁੱਚੇ ਭਾਈਚਾਰੇ ਨੂੰ ਵਧੇਰੇ ਸਿਖਿਆਂਵਾਂ ਮਿਲਦੀਆਂ ਹਨ ਉੱਥੇ ਅੱਜ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਵਾਲਮਿਕ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਵਧੇਰੇ ਲੋੜ ਹੈ। ਉਹਨਾਂ ਸਮਾਗਮ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਸਵਰਗੀ ਰਾਜੇਸ਼ ਸ਼ਾਹ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਤੇ ਪ੍ਰਧਾਨ ਪਵਨ ਕੁਮਾਰ ਪੰਮੀ, ਪਵਨ ਮੱਟੂ ਤੇ ਮਾਨਵ ਸ਼ਾਹ ਦੀ ਸਮੁੱਚੀ ਟੀਮ ਵੱਲੋਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕੋਂਸਲਰ ਪੁਨੀਤ ਗੋਇਲ ਸੀਨੀ ਆਗੂ ਜਤਿੰਦਰ ਸਿੰਘ ਧਾਲੀਵਾਲ, ਜਗਦੀਸ਼ ਲਾਲਕਾ ਤੇ ਜੱਥੇਦਾਰ ਜਰਨੈਲ ਸਿੰਘ ਮਾਜਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਈ ਸੁਖਵਿੰਦਰ ਸਿੰਘ ਜੀਰੇਵਾਲੇ ਜੱਥੇ ਵੱਲੋਂ ਭਗਵਾਨ ਵਾਲਮਿਕ ਜੀ ਦੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਪਰਮਿੰਦਰ ਸਿੰਘ, ਗੁਰਦੀਪ ਸਿੰਘ ਮੰਡੋਫਲ, ਮਨਜੀਤ ਸਿੰਘ ਚਤਰਪੁਰਾ, ਧੀਰਜ ਸੋਨੀ, ਰਤਨਲਾਲ ਰੱਤੀ, ਸੋਹਨ ਆਦੀਵਾਸੀ, ਮਾਤਾ ਆਸ਼ੂ ਸ਼ਾਹ, ਬੀਬੀ ਗਿਆਨੋ, ਰਜਿੰਦਰ ਗਿਆਨੀ, ਰਜਿੰਦਰ ਗਾਗਟ, ਲਵਲੀ ਅਛੂਤ, ਐਸ ਕੇ ਮਾਨ, ਹਰਬੰਸ ਸਿੰਘ ਸਰਪੰਚ ਬਡਾਲੀ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *