ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪੁਸਤਕ ‘ਕਲਮ ਸ਼ਕਤੀ’ ਛਾਪਣ ਦਾ ਐਲਾਨ
ਕਹਾਣੀਕਾਰ ਕਸ਼ਮੀਰ ਸਿੰਘ ਪੰਨੂੰ ਦਾ ਸਨਮਾਨ
ਪਟਿਆਲਾ, 8 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਨੇੜ ਭਵਿੱਖ ਵਿਚ ਸਭਾ ਨਾਲ ਜੁੜੇ ਸਮੂਹ ਲੇਖਕ ਮੈਂਬਰਾਂ ਦੇ ਆਰਥਿਕ ਸਹਿਯੋਗ ਨਾਲ ਪੰਜਾਬੀ ਮਾਤ ਭਾਸ਼ਾ ਨੂੰ ਸਮਰਪਿਤ ਸਾਂਝੀ ਪੁਸਤਕ ‘ਕਲਮ ਸ਼ਕਤੀ’ ਨੇੜ ਭਵਿੱਖ ਵਿਚ ਛਾਪੀ ਜਾਵੇਗੀ।
ਲੇਖਕਾਂ ਦੀ ਜ਼ੋਰਦਾਰ ਮੰਗ ਤੇ ਪੁਸਤਕ ਲਈ ਰਚਨਾਵਾਂ ਪੁੱਜਣ ਦੀ ਆਖ਼ਰੀ ਮਿਤੀ 14 ਅਕਤੂਬਰ ਤੋਂ ਵਧਾ ਕੇ 25 ਅਕਤੂਬਰ, 2017 ਕੀਤੀ ਗਈ ਹੈ। ਇਹ ਐਲਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਅੱਜ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਕਰਵਾਏ ਗਏ ਦੇ ਵਿਸ਼ੇਸ਼ ਸਾਹਿਤਕ ਸਮਾਰੋਹ ਦੌਰਾਨ ਕੀਤਾ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮੁਹਾਲੀ ਤੋਂ ਉਚੇਚੇ ਤੌਰ ਤੇ ਪੁੱਜੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਕਸ਼ਮੀਰ ਸਿੰਘ ਪੰਨੂ, ਕਵੀ ਕੁਲਵੰਤ ਸਿੰਘ ਅਤੇ ਸੁਲਤਾਨਾ ਬੇਗਮ ਸ਼ਾਮਿਲ ਹੋਏ। ਡਾ. ‘ਆਸ਼ਟ’ ਨੇ ਕਿਹਾ ਕਿ ਇਸ ਪੁਸਤਕ ਵਿਚ ਤਿੰਨ ਪੀੜ੍ਹੀਆਂ ਦੇ ਲੇਖਕਾਂ/ਲੇਖਿਕਾਵਾਂ ਦੀਆਂ ਰਚਨਾਵਾਂ,ਜੀਵਨ ਪਰਿਚਯ ਅਤੇ ਤਸਵੀਰਾਂ ਛਾਪੀਆਂ ਜਾਣਗੀਆਂ ਅਤੇ ਪੁਸਤਕ ਨੂੰ ਰਾਜ ਪੱਧਰੀ ਸਮਾਗਮ ਵਿਚ ਪਟਿਆਲਾ ਵਿਖੇ ਲੋਕਅਰਪਿਤ ਕੀਤਾ ਜਾਵੇਗਾ ਜਿਸ ਦੌਰਾਨ ਪੁਸਤਕ ਵਿਚ ਸ਼ਾਮਿਲ ਹੋਣ ਵਾਲੇ ਹਰ ਲੇਖਕ/ਲੇਖਿਕਾ ਨੂੰ ਇਕ ਇਕ ਕਾਪੀ ਮੁਫ਼ਤ ਭੇਂਟ ਕੀਤੀ ਜਾਵੇਗੀ।ਇਸ ਦੌਰਾਨ ਕਹਾਣੀਕਾਰ ਕਸ਼ਮੀਰ ਸਿੰਘ ਪੰਨੂੰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਨੂੰ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਮੁੱਲਵਾਨ ਵਿਚਾਰ ਕਰਦਿਆਂ ਕਿਹਾ ਕਿ ਲੇਖਕ ਸਮਾਜ ਦੇ ਵਿਕਾਸ ਲਈ ਹਮੇਸ਼ਾ ਸੰਘਰਸ਼ਸ਼ੀਲ ਰਹਿਣਾ ਚਾਹੀਦਾ ਹੈ। ਕੁਲਵੰਤ ਸਿੰਘ ਅਤੇ ਸੁਲਤਾਨਾ ਬੇਗਮ ਨੇ ਵਿਸ਼ੇਸ਼ ਤੌਰ ਤੇ ਕਵਿਤਾ ਪਾਠ ਸਾਂਝਾ ਕੀਤਾ।
ਸਮਾਗਮ ਦੇ ਦੂਜੇ ਦੌਰ ਵਿਚ ਹਰਵਿੰਦਰ ਸਿੰਘ ਵਿੰਦਰ, ਕਹਾਣੀਕਾਰ ਬਾਬੂ ਸਿੰਘ ਰੈਹਲ, ਹਰਗੁਣਪ੍ਰੀਤ ਸਿੰਘ, ਰਵੀਭੂਸ਼ਣ, ਬੀਬੀ ਜੌਹਰੀ,ਰਮਨਦੀਪ ਕੌਰ ਵਿਰਕ, ਗੁਰਵਿੰਦਰ ਕੌਰ, ਗੁਰਪ੍ਰੀਤ ਕੌਰ ਬਿਆਨ,ਕੁਲਦੀਪ ਕੌਰ ਭੁੱਲਰ,ਹਰਪ੍ਰੀਤ ਸਿੰਘ ਰਾਣਾ,ਚਰਨ ਪੁਆਧੀ,ਰੰਗਕਰਮੀ ਜਗਜੀਤ ਸਰੀਨ, ਗੁਰਬਚਨ ਸਿੰਘ ਵਿਰਦੀ, ਸੁਰਿੰਦਰ ਕੌਰ ਬਾੜਾ, ਮਨਜੀਤ ਪੱਟੀ, ਹਰੀ ਸਿੰਘ ਚਮਕ,ਅੰਗਰੇਜ਼ ਕਲੇਰ ਰਾਜਪੁਰਾ,ਮੋਹਿਨੀ ਪਟਿਆਲਾ, ਦੀਦਾਰ ਖ਼ਾਨ ਧਬਲਾਨ, ਹੌਬੀ ਸਿੰਘ,ਸਤਨਾਮ ਸਿੰਘ ਮੱਟੂ, ਨਵਦੀਪ ਮੁੰਡੀ, ਗੁਰਪ੍ਰੀਤ ਸਿੰਘ ਜਖਵਾਲੀ, ਹੌਬੀ ਸਿੰਘ, ਬਚਨ ਸਿੰਘ ਗੁਰਮ,ਬਲਵਿੰਦਰ ਸਿੰਘ ਭੱਟੀ,ਬਲਬੀਰ ਸਿੰਘ ਦਿਲਦਾਰ, ਹਰਿਚਰਨ ਸਿੰਘ ਅਰੋੜਾ, ਰਘਬੀਰ ਮਹਿਮੀ, ਖ਼ੁਸ਼ਪ੍ਰੀਤ ਸਿੰਘ ਇੰਸਾ,ਦਰਸ਼ਨ ਸਿੰਘ ਲਾਇਬ੍ਰੇਰੀਅਨ,ਬੁੱਧ ਸਿੰਘ ਸੰਧਨੌਲੀ,ਸੁਖਵਿੰਦਰ ਸਿੰਘ ਸੁੱਖੀ,ਭੁਪਿੰਦਰ ਸਿੰਘ ਉਪਰਾਮ, ਸਵਿੰਦਰ ਸਿੰਘ ਸ਼ਵੀ, ਸਜਨੀ ਬਾਤਿਸ਼, ਕਰਨ ਪਰਵਾਜ਼ ਆਦਿ ਲੇਖਕਾਂ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ।ਇਸ ਸਮਾਗਮ ਵਿਚ ਸ੍ਰੀ ਅਮਰਦੀਪ ਸਿੰਘ ਵਿਰਕ, ਜਗਤਾਰ ਬੱਬੀ,ਐਮ.ਐਸ.ਮਜੀਠੀਆ, ਸੁੱਚਾ ਸਿੰਘ,ਹਰਿੰਦਰ ਸ਼ਾਰਦਾ,ਕੁਲਵੰਤ ਸਿੰਘ ਨਾਰੀਕੇ,ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਸਿੱਧੂ,ਦਲੀਪ ਸਿੰਘ, ਜੋਗਾ ਸਿੰਘ ਧਨੌਲਾ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

