ਕਾਂਗਰਸੀ ਆਗੂ ਅਸ਼ਵਨੀ ਸ਼ੇਖੜੀ ਦੇ ਭਰਾਤਾ ਇੰਦਰ ਸ਼ੇਖੜੀ ਅਕਾਲੀ ਦਲ ‘ਚ ਸ਼ਾਮਲ
ਸੁਖਬੀਰ ਬਾਦਲ ਤੇ ਮਜੀਠੀਆ ਨੇ ਸਿਰੋਪਾਉ ਦੇ ਕੇ ਕੀਤਾ ਸਵਾਗਤ, ਮਿਲੇਗਾ ਪੂਰਾ ਮਾਨ ਸਨਮਾਨ
ਬਟਾਲਾ 9 ਅਕਤੂਬਰ (ਮਧੂਸਾਰ ਬਿਊਰੋ) ਗੁਰਦਾਸਪੁਰ ਜਿਮਨੀ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਹਲਕਾ ਬਟਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸ਼ੇਖੜੀ ਦੇ ਭਰਾਤਾ ਸ੍ਰੀ ਇੰਦਰ ਸ਼ੇਖੜੀ ਅਤੇ ਸਾਥੀਆਂ ਨੇ ਕਾਂਗਰਸ ਨੂੰ ਸਦਾ ਲਈ ਅਲਵਿਦਾ ਕਹਿੰਦਿਆਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਤਾ।
ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਇੰਦਰ ਸ਼ੇਖੜੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਪਾਰਟੀ ਵਿੱਚ ਜ਼ੋਰਦਾਰ ਸਵਾਗਤ ਕੀਤਾ। ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਸ੍ਰੀ ਇੰਦਰ ਸ਼ੇਖੜੀ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਂਣ ਨਾਲ ਸ੍ਰੀ ਸਲਾਰੀਆ ਦੀ ਚੋਣ ਨੂੰ ਪ੍ਰਭਾਵਿਤ ਕਰੇਗਾ ਅਤੇ ਸਲਾਰੀਆ ਦੀ ਜਿਤ ‘ਚ ਅਹਿਮ ਰੋਸ ਅਦਾ ਕਰਨਗੇ। ਉਹਨਾਂ ਕਿਹਾ ਕਿ ਸ੍ਰੀ ਇੰਦਰ ਸ਼ੇਖੜੀ ਅਤੇ ਸਾਥੀਆਂ ਦਾ ਪਾਰਟੀ ਵਿੱਚ ਪੂਰਾ ਸਤਿਕਾਰ ਕੀਤਾ ਜਾਵੇਗਾ ਅਤੇ ਪਾਰਟੀ ਦੇ ਵਿਕਾਸ ਤੇ ਪਸਾਰ ਲਈ ਯੋਗਦਾਨ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਇੱਕ ਪਰਿਵਾਰ ਅਤੇ ਇੱਕ ਟੀਮ ਵਾਂਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ 6 ਮਹੀਨਿਆਂ ‘ਚ ਹੀ ਬੁਰੀ ਤਰਾਂ ਬਦਨਾਮ ਹੋਣ ਵਾਲੀ ਸਰਕਾਰ ਬਣ ਗਈ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਠੱਗੀ ਅਤੇ ਝੂਠ ਮਾਰ ਕੇ ਮੇਵਾ ਤਾਂ ਲੈ ਲਿਆ ਪਰ ਹੁਣ ਜਨਤਾ ਸਬਕ ਸਿਖਾਉਣ ‘ਤੇ ਤੁਲੀ ਹੋਈ ਹੈ। ਇਸ ਮੌਕੇ ਸ੍ਰੀ ਇੰਦਰ ਸ਼ੇਖੜੀ ਨੇ ਕਿਹਾ ਕਿ ਅਕਾਲੀ ਦਲ ਇੱਕ ਪਰਿਵਾਰ ਦੀ ਤਰਾਂ ਕੰਮ ਕਰਦੀ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਕਾਂਗਰਸ ਨੂੰ ਸਦਾ ਲਈ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ਅਤੇ ਜੋ ਵੀ ਪਾਰਟੀ ਜ਼ਿੰਮੇਵਾਰੀ ਲਾਵੇਗੀ ਤਨ ਮਨ ਨਾਲ ਪੂਰਾ ਕੀਤਾ ਜਾਵੇਗਾ। ਉਹਨਾਂ ਗੁਰਦਾਸਪੁਰ ਜਿਮਨੀ ਚੋਣ ਲਈ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਸਵਰਨ ਸਲਾਰੀਆ ਨੂੰ ਭਾਰੀ ਜਿਤ ਦਿਵਾ ਕੇ ਪਾਰਲੀਮੈਂਟ ‘ਚ ਭੇਜਣ ਦੀ ਅਪੀਲ ਕੀਤੀ। ਇਸ ਮੌਕੇ ਸ: ਮਜੀਠੀਆ ਤੋਂ ਇਲਾਵਾ ਸਾਬਕਾ ਮੰਤਰੀ ਪਰਮਿੰਦਰ ਸਿੰਘ ਢਿੰਡਸਾ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਮੰਗਲ ਸਿੰਘ, ਰਮਨ ਸੰਧੂ, ਸ਼ਮਸ਼ੇਰ ਚੀਮਾ, ਰੋਜ਼ੀ ਬਲ, ਬਲਬੀਰ ਬਿੱਟੂ ਆਦਿ ਵੀ ਮੌਜੂਦ ਸਨ।

