ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ‘ਜੰਗ ਬੰਦੀ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਅੱਜ ਤਲਬ
ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸਰਹੱਦ ਨਾਲ ਲੱਗਦੀ ਕੰਟਰੋਲ ਰੇਖਾ ‘ਤੇ ਭਾਰਤੀ ਫੌਜੀਆਂ ਵਲੋਂ ਕਥਿਤ ‘ਜੰਗ ਬੰਦੀ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਅੱਜ ਤਲਬ ਕਰ ਦਿੱਤਾ ਹੈ।
ਇਸ ਮਹੀਨੇ ‘ਚ ਤੀਜੀ ਵਾਰ ਪਾਕਿਸਤਾਨ ਨੇ ਇਸ ਮੁੱਦੇ ਨੂੰ ਲੈ ਕੇ ਤਲਬ ਕੀਤਾ ਹੈ। ਪਾਕਸਿਤਾਨ ਦਾ ਦਾਅਵਾ ਹੈ ਕਿ ਜੰਗ ਬੰਦੀ ਦੀ ਉਲੰਘਣਾ ਨਾਲ ਦੋ ਬੱਚਿਆਂ ਦੀ ਮੌਤ ਹੋਈ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਇਕ ਬਿਆਨ ਜਾਰੀ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਭਾਰਤੀ ਫੌਜ ਵਲੋਂ ਕੋਟਲੀ/ਨੋਕਿਯਲ ਸੈਕਟਰ ‘ਚ ਸ਼ਨੀਵਾਰ ਨੂੰ ਕੀਤੀ ਗਈ ਫਾਇਰਿੰਗ ‘ਚ ਦੋ ਬੱਚਿਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਉਸ ਨੇ ਭਾਰਤੀ ਰਾਜਦੂਤ ਨੂੰ ਬਿਨਾਂ ਉਕਸਾਵੇ ਦੇ ਭਾਰਤੀ ਫੌਜੀਆਂ ਵਲੋਂ ਜੰਗ ਬੰਦੀ ਦੀ ਉਲੰਘਣਾ ਦਾ ਵਿਰੋਧ ਕਰਨ ਲਈ ਤਲਬ ਕੀਤਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਜੰਗ ਬੰਦੀ ਦੀ ਉਲੰਘਣਾ ਨੂੰ ਰੋਕਣ ਦੀ ਮੰਗ ਤੋਂ ਬਾਅਦ ਵੀ ਭਾਰਤ ਲਗਾਤਾਰ ਇਸ ਦਾ ਉਲੰਘਣ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ ‘ਚ ਕਿਹਾ ਹੈ ਕਿ ਨਾਗਰਿਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਣਾ ਬੇਹੱਦ ਦੁੱਖ ਵਾਲੀ ਗੱਲ ਹੈ ਅਤੇ ਇਹ ਮਨੁੱਖੀ ਘਾਣ, ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਕਾਨੂੰਨਾਂ ਵਿਰੁੱਧ ਹੈ। ਬਿਆਨ ‘ਚ ਦੱਸਿਆ ਗਿਆ ਹੈ ਕਿ ਭਾਰਤ ਵਲੋਂ ਕੀਤੀ ਗਈ ਜੰਗ ਬੰਦੀ ਦੀ ਉਲੰਘਣਾ ਖੇਤਰੀ ਸ਼ਾਂਤੀ ਅਤੇ ਸੁੱਰਖਿਆ ਲਈ ਖਤਰਾ ਹੈ ਅਤੇ ਇਹ ਰਣਨੀਤਕ ਲਈ ਗੜਬੜ ਹੈ।

