ਪੰਜਾਬ

ਪੰਜਾਬ ਰਾਜ ਸੂਚਨਾ ਕਮਿਸ਼ਨ ਵਲੋਂ ਮੈਕਸ ਹਸਪਤਾਲ ਬਠਿੰਡਾ ਜਨਤਕ ਅਦਾਰਾ ਕਰਾਰ

* ਸੂਚਨਾ ਅਧਿਕਾਰ ਐਕਟ ਦੀ ਧਾਰਾ 5 ਅਧੀਨ ਲੋਕ ਸੂਚਨਾ ਅਫਸਰ ਨਿਯੁਕਤ ਕਰਨ ਦੇ ਹੁਕਮ
ਚੰਡੀਗੜ, 24 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਬਠਿੰਡਾ ਸਥਿਤ ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਨੂੰ ਆਰ.ਟੀ.ਆਈ. ਐਕਟ 2005 ਦੇ ਦਾਇਰੇ ਵਿਚ ਲਿਆਂਉਦਿਆਂ ਇਸ ਨੂੰ ਜਨਤਕ ਅਦਾਰਾ ਐਲਾਨਿਆ ਹੈ।

ਇਸ ਸਬੰਧੀ ਦਾਇਕ ਇਕ ਮਾਮਲੇ ਦਾ ਨਿਬੇੜਾ ਕਰਦਿਆਂ ਕਮਿਸ਼ਨ ਨੇ ਮੈਕਸ ਹਸਪਤਾਲ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਪੀਲਕਰਤਾ ਨੂੰ ਮੰਗੀ ਗਈ ਮੁਕੰਮਲ ਸੂਚਨਾ ਹੁਕਮ ਜਾਰੀ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਾਉਣ।
ਸ਼੍ਰੀ ਸਾਧੂ ਰਾਮ ਕੁਸਲਾ ਪੁਤਰ ਰਾਮ ਚੰਦ ਬਾਂਸਲ ਵਾਸੀ ਮਕਾਨ ਨੰਬਰ 138 ਇੰਦਰਾ ਲਾਜ, ਵੀਰ ਕਾਲੋਨੀ ਬਠਿੰਡਾ ਵੱਲੋਂ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਅਪੀਲ ਦਾਇਰ ਕੀਤੀ ਸੀ ਕਿ ਮੈਕਸ ਸੁਪਰ ਸਪੈਸ਼ਿਲਟੀ ਹਸਪਤਾਲ, ਐਨ.ਐਚ.64, ਨਜਦੀਕ ਸਿਵਲ ਹਸਪਤਾਲ ਬਠਿੰਡਾ ਤੋਂ ਆਰ.ਟੀ.ਆਈ. ਐਕਟ 2005 ਅਧੀਨ ਸੂਚਨਾ ਮੰਗੀ ਗਈ ਸੀ ਪਰ ਇਸ ਸੰਸਥਾ ਵੱਲੋਂ ਜਨਤਕ ਇਕਾਈ ਨਾ ਹੋਣ ਦਾ ਹਵਾਲਾ ਦੇ ਕੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਦਕਿ ਉਕਤ ਸੰਸਥਾ ਨੂੰ ਪੀ.ਪੀ.ਪੀ. ਵਿਧੀ ਅਧੀਨ ਪੰਜਾਬ ਇੰਫਰਾਸਟਰੱਕਚਰ ਡਿਵੈਲਪਮੈਂਟ ਬੋਰਡ (ਪੀ.ਆਈ.ਡੀ.ਬੀ.) ਵੱਲੋਂ 50 ਸਾਲ ਲਈ 50 ਰੁਪਏ ਵਿੱਚ (ਪ੍ਰਤੀ ਸਾਲ 1 ਇੱਕ ਰੁਪਏ ਲੀਜ ਕਿਰਾਏ) ਉਤੇ ਦਿੱਤਾ ਗਿਆ ਹੈ।ਜਿਸ ਸਦਕੇ ਆਰ.ਟੀ.ਆਈ.ਐਕਟ 2005 ਦੀ ਧਾਰਾ 2(ਐਚ)(ਡੀ)(2)ਅਧੀਨ ਜਨਤਕ ਅਦਾਰੇ ਕਰਾਰ ਦਿੱਤਾ ਗਿਆ ਹੈ ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅਪੀਲਕਰਤਾ ਵੱਲੋਂ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਸੂਚਨਾ ਮੰਗੀ ਗਈ ਸੀ ਪ੍ਰੰਤੂ ਹਸਪਤਾਲ ਵੱਲੋਂ ਇਹ ਕਹਿੰਦਿਆਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕੋਈ ਜਨਤਕ ਅਦਾਰਾ ਨਹੀਂ ਹਨ।
ਰਾਜ ਸੂਚਨਾ ਕਮਿਸ਼ਨ ਦੇ ਸੂਚਨਾ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਦੇ ਬੈਂਚ ਨੇ ਦਸਤਵੇਜਾਂ ਨੂੰ ਵਾਚਣ ਉਪਰੰਤੇ ਕਿਹਾ ਕਿ ਰਾਜ ਸੂਚਨਾ ਕਮਿਸ਼ਨ ਨੇ ਆਪਣੇ ਮਿਤੀ 12-05-2011 ਨੂੰ ਐਸ.ਜੀ. ਦਾਮਲੇ ਬਨਾਮ ਪੀ.ਆਈ.ਉ. ਫੋਰਟਿਸ ਹਸਪਤਾਲ ਮੁਹਾਲੀ ਮਾਮਲੇ ਵਿੱਚ ਸੁਣਾਏ ਗਏ ਫੈਸਲੇ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ ਕਿਉਕਿ ਜਵਾਬਦੇਹ ਧਿਰ ਇਕ ਹਸਪਤਾਲ ਹੈ ਭਾਵੇ ਕਿ ਇਹ ਵੀ ਸੱਚ ਹੈ ਕਿ ਅਦਾਰਾ ਪੂਰੀ ਤਰ•ਾ ਨਿੱਜੀ ਵਪਾਰਕ ਅਦਾਰਾ ਹੈ ਪ੍ਰੰਤੂ ਲੋਕਾਂ ਪ੍ਰਤੀ ਇਕ ਅਹਿਮ ਜਿੰਮੇਵਾਰੀ ਨਿਭਾਅ ਰਿਹਾ ਹੈ।ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਵੱਲੋਂ ਰਵਨੀਤ ਕੋਰ ਬਨਾਮ ਸੀ.ਐਮ.ਸੀ. ਲੁਧਿਆਣਾ (ਏ.ਆਈ.ਆਰ.1998 ਪੰਜਾਬ ਅਤੇ ਹਰਿਆਣਾ -1) ਵਿੱਚ ਵੀ ਸ਼ਪਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਚੀਜ ਦੀ ਜੇਕਰ ਪੜਤਾਲ ਦੀ ਲੋੜ ਹੋਵੇ ਤਾਂ ਉਸ ਨੂੰ ਇਸ ਨੂੰ ਇਸ ਬਿਨ•ਾਂ ਤੇ ਨਹੀਂ ਇਨਕਾਰ ਕੀਤਾ ਜਾ ਸਕਦਾ ਕੀ ਉਹ ਨਿੱਜੀ ਖੇਤਰ ਦੀ ਹੈ ਜਾ ਸਰਕਾਰੀ ਦੀ ਨਹੀਂ।
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਆਪਣੇ ਵਿਭਾਗ ਪ੍ਰਸੋਨਲ ਅਤੇ ਟਰੇਨਿੰਗ ਰਾਹੀ ਵੀ ਇਹ ਹਦਾਇਤ ਜਾਰੀ ਕੀਤੀ ਸੀ ਕਿ ਜਨਤਕ – ਨਿੱਜੀ ਭਾਈਵਾਲੀ (ਪੀ.ਪੀ.ਪੀ) ਦੇ ਅਧੀਨ ਕੀਤੇ ਗਏ ਕਾਰਜਾਂ ਨੂੰ ਆਰ.ਟੀ.ਆਈ. ਐਕਟ ਦੀ 4 ਨਾਲ ਸਬੰਧਤ ਸਾਰੀਆਂ ਸੂਚਨਾਵਾਂ ਆਮ ਲੋਕ ਦੀ ਪਹੁੰਚ ਵਿੱਚ ਰੱਖਣੀਆ ਹਨ।
ਇਸ ਲਈ ਕਮਿਸ਼ਨ ਇਹ ਮਹਿਸੂਸ ਕਰਦਾ ਹੈ ਕਿ ਮੈਕਸ ਸੁਪਰ ਸਪੈਸ਼ਿਲਟੀ ਹਸਪਤਾਲ, ਐਨ.ਐਚ.64, ਨਜਦੀਕ ਸਿਵਲ ਹਸਪਤਾਲ ਬਠਿੰਡਾ ਆਰ.ਟੀ.ਆਈ.ਐਕਟ 2005 ਦੀ ਧਾਰਾ 2 ਅਧੀਨ ਜਨਤਕ ਇਕਾਈ ਹੈ ਇਸ ਲਈ ਸੰਸਥਾ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਅਪੀਲਕਰਤਾ ਨੂੰ ਪਹਿਲਾ ਮੰਗੀ ਗਈ ਸੂਚਨਾ ਦੇ ਅਨੁਸਾਰ 30 ਦਿਨਾਂ ਵਿੱਚ ਸੂਚਨਾ ਮੁਹੱਈਆ ਕਰਨੀ ਯਕੀਨੀ ਬਨਾਉੁਣ।

Leave a Reply

Your email address will not be published. Required fields are marked *