ਨਗਰ ਨਿਗਮ ਵੱਲੋਂ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਦਾ ਰੂਟ ਪਲਾਟ ਜਾਰੀ
ਪਟਿਆਲਾ (ਮਧੂਸਾਰ ਬਿਊਰੋ) ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਦੀ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ 31 ਅਕਤੂਬਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫੌਗਿੰਗ ਕੀਤੀ ਜਾਵੇਗੀ।
ਫੋਗਿੰਗ ਮਸ਼ੀਨ ਨੰਬਰ 5 ਰਾਹੀਂ ਸਵੇਰੇ 8 ਵਜੇ ਤੋਂ 10 ਵਜੇ ਤੱਕ ਰਾਘੋ ਮਾਜਰਾ ਦੀ ਪੁਲੀ ਤੋਂ ਲੈ ਕੇ ਨਿਰਭੈ ਕਲੋਨੀ, ਘੁਮਾਰਾਂ ਵਾਲਾ ਮੁਹੱਲਾ, ਸਮਾਨੀਆ ਗੇਟ, ਹਨੂਮਾਨ ਮੰਦਰ, ਅਮਰੀਕ ਸਿੰਘ ਰੋਡ,ਕੜ੍ਹਾਹ ਵਾਲਾ ਚੌਂਕ, ਘਾਹ ਮੰਡੀ, ਮੋਚੀ ਮੁਹੱਲਾ, ਤੋਪਖਾਨਾ ਮੋੜ, ਟੋਭਾ ਬਾਬਾ ਧਿਆਨਾ, ਅਨਾਰਦਾਨਾ ਚੌਂਕ, ਤੂੜੀ ਬਾਜਾਰ, ਨਾਭਾ ਗੇਟ ਬਾਜਾਰ, ਕ੍ਰਿਸ਼ਨਾ ਗਲੀ, ਧੋਬੀ ਘਾਟ, ਸ਼ੇਰਾ ਵਾਲਾ ਗੇਟ, ਕਾਲੀ ਦੇਵੀ ਮੰਦਿਰ ਦੇ ਆਲੇ ਦੁਆਲੇ, ਸ਼ੇਰੇ ਪੰਜਾਬ ਮਾਰਕੀਟ, ਪੁਰਾਣੀ ਪ੍ਰੈਸ ਰੋਡ, ਬੱਸ ਸਟੈਂਡ ਤੋਂ ਲਹੌਰੀ ਗੇਟ, ਸਰਹਿੰਦੀ ਗੇਟ, ਡੋਗਰਾਂ ਵਾਲਾ ਮੁਹੱਲਾ, ਢੇਹਾ ਬਸਤੀ, ਨਾਮਦਾ ਖਾਂ ਰੋਡ, ਆਰੀਆ ਸਮਾਜ ਚੌਂਕ, ਤ੍ਰਿਵੈਣੀ ਚੌਂਕ, ਆਲੋਵਾਲੀਆ ਪਾਰਕ, ਅਰਨਾ ਬਰਨਾ ਚੌਂਕ, ਮਾਸਟਰ ਤਾਰਾ ਸਿੰਘ ਪਾਰਕ ਦੇ ਆਲੇ ਦੁਆਲੇ, ਸ਼ਨੀਦੇਵ ਮੰਦਰ, ਪੁਰਾਣਾ ਲਾਲ ਬਾਗ, ਚਹਿਲ ਗਲੀ, ਮੁਹੱਲਾ ਕਨੇਰਿਆ, ਪੁਰਾਣੀ ਘਾਹ ਮੰਡੀ, ਧਰਮਪੁਰਾ ਬਾਜਾਰ, ਖਾਲਸਾ ਮੁਹੱਲਾ, ਬਾਜਾਖਾਨਾ ਸਕੂਲ, ਅੰਬੇ ਅਪਾਰਟਮੈਂਟ ਦੇ ਕੁਆਟਰ, ਫਾਇਰ ਬ੍ਰਿਗੇਡ ਦੇ ਸਰਕਾਰੀ ਕੁਆਟਰ ਆਦਿ ਦੇ ਏਰੀਏ ਵਿਖੇ ਫੋਗਿੰਗ ਕੀਤੀ ਜਾਵੇਗੀ।
ਇਸੇ ਤਰ੍ਹਾਂ ਫੌਗਿੰਗ ਮਸ਼ੀਨ ਨੰ: 6 ਰਾਹੀਂ ਰੇਲਵੇ ਸਟੇਸ਼ਨ, ਦੇਸੀ ਮਹਿਮਾਨਦਾਰੀ, ਡੀ.ਸੀ.ਡਬਲਿਊ ਰੋਡ, ਕੋਹੜੀਆਂ ਦੀ ਬਸਤੀ, ਤਬੱਜਲਪੁਰਾ, ਗਰਿੱਡ ਕਲੋਨੀ, ਗੁਰੂ ਨਾਨਕ ਨਗਰ, ਬਾਜਵਾ ਕਲੋਨੀ, ਬਾਬਾ ਦੀਪ ਸਿੰਘ ਨਗਰ, ਬੱਤੀਆਂ ਵਾਲਾ ਮੇਨ ਬਾਜਾਰ ਤੋਂ ਵੱਡੀ ਨਦੀ ਤੱਕ ਬੰਨੇ ਰੋਡ ਬਾਈਪਾਸ ਤੱਕ ਵਿਰਕ ਕਲੋਨੀ ਆਦਿ ੇਰੀਏ ਵਿਖੇ ਫੋਗਿੰਗ ਕੀਤੀ ਜਾਵੇਗੀ।
ਸ਼੍ਰੀ ਖਹਿਰਾ ਨੇ ਦੱਸਿਆ ਕਿ ਛੋਟੀਆਂ ਮਸ਼ੀਨਾਂ ਰਾਹੀਂ ਮੁਹੱਲਾ ਡੋਗਰਾ ਆਦਿ ਦੀਆਂ ਸਾਰੀਆਂ ਗਲੀਆਂ, ਸਰਹਿੰਦੀ ਗੇਟ ਨੰਬਰ 1 ਅਤੇ 2, ਪੰਜਾਬ ਪੂਲਿਊਸ਼ਨ ਬੋਰਡ ਦੇ ਦਫ਼ਤਰਾਂ ਦਾ ਏਰੀਆ ਅਤੇ ਨਗਰ ਨਿਗਮ ਦੇ ਮੇਨ ਦਫ਼ਤਰ ਦੇ ਏਰੀਏ ਵਿਖੇ ਫੋਗਿੰਗ ਕੀਤੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ 31 ਅਕਤੂਬਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਫੌਗਿੰਗ ਮਸ਼ੀਨ ਨੰਬਰ 5 ਰਾਹੀਂ 23 ਨੰਬਰ ਫਾਟਕ ਤੋਂ ਮਾਡਲ ਟਾਊਨ, ਰਘਬੀਰ ਨਗਰ, ਬਚਿੱਤਰ ਨਗਰ, ਪੈਪਸੂ ਭਾਖੜਾ ਕਲੋਨੀ ਦੇ ਕੁਆਟਰਾਂ ਅਤੇ ਬਾਰਾਂ ਖੂਹਾ, ਸੈਂਚਰੀ ਇਨਕਲੇਬ, ਸਿੱਧੂ ਪੈਲੇਸ, ਮਜੀਠੀਆ ਇਨਕਲੇਬ, ਭਾਰਤ ਨਗਰ, ਗੁਰਦਰਸ਼ਨ ਨਗਰ, ਬਲੌਸਮ ਸਕੂਲ ਦੇ ਆਲੇ ਦੁਆਲੇ ਏਰੀਏ ‘ਚ ਵਿਖੇ ਫੌਗਿੰਗ ਕੀਤੀ ਜਾਵੇਗੀ।
ਇਸੇ ਤਰ੍ਹਾਂ ਫੌਗਿੰਗ ਮਸ਼ੀਨ ਨੰ: 6 ਰਾਹੀਂ ਰਾਜਪੁਰਾ ਕਲੋਨੀ, ਵਿਕਾਸ ਕਲੋਨੀ, ਪਵਿੱਤਰ ਇਨਕਲੇਬ, ਸਰਵਨ ਵਿਹਾਰ, ਈ. ਟਾਈਪ ਕੁਆਟਰ, ਐਸ.ਟੀ.ਐਸ. ਨਗਰ, ਪੌਲੋਟੈਕਨਿਕ ਕਾਲਜ ਰੋਡ, ਰਾਮ ਨਗਰ, ਸੁੰਦਰ ਨਗਰ, ਜੁਝਾਰ, ਨਗਰ, ਗੁਰਦੁਆਰਾ ਕੰਬਲੀ ਸਾਹਿਬ ਵਾਲੇ ਏਰੀਏ ਵਿੱਚ, ਵੱਡੀ ਨਦੀ ਤੋਂ ਬੰਨ੍ਹਾਂ ਰੋਡ ਬਾਈਪਾਸ ਤੱਕ ਆਦਿ ਏਰੀਏ ਵਿਖੇ ਫੋਗਿੰਗ ਕੀਤੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਛੋਟੀਆਂ ਮਸ਼ੀਨਾਂ ਰਾਹੀਂ ਅਰਨਾ ਬਰਨਾ ਚੌਂਕ, ਜੰਡ ਗਲੀ, ਦੇਸ ਰਾਜ ਗਲੀ, ਭਿੰਡੀਆਂ ਵਾਲੀ ਗਲੀ, ਆਚਾਰ ਬਾਜਾਰ, ਡੂਮਾਂ ਵਾਲੀ ਗਲੀ, ਦਰਜੀਆਂ ਵਾਲੀ ਗਲੀ, ਰਾਜਾ ਗੁਰਦਿੱਤ ਸਿੰਘ ਗਲੀ, ਚਿਰੰਜੀ ਆਸ਼ਰਮ ਅਤੇ ਆਲੋਵਾਲੀਆ ਪਾਰਕ ਸਾਈਡ ਫੌਗਿੰਗ ਕੀਤੀ ਜਾਵੇਗੀ।

