ਪਟਿਆਲਾ

10ਵੀਂ ਨੈਸ਼ਨਲ ਲਾਈਵਸਟਾਕ ਚੈਪੀਅਨਸ਼ਿਪ ਅਤੇ ਐਕਸਪੋ 2017 ਵਿੱਚ 250ਤੋਂ ਵੱਧ ਸੰਸਥਾਨ ਭਾਗ ਲੈਣਗੇ

4 ਲੱਖ ਲੋਕਾਂ ਦੇ ਆਉਣ ਦੀ ਉਮੀਦ, ਪੰਜਾਬ ਸਰਕਾਰ ਨੇ ਤਿਆਰੀਆਂ ਸੁਰੂ ਕੀਤੀਆਂ
ਪਟਿਆਲਾ ਸੰਗਰੂਰ ਰੋਡ ਤੇ 5 ਦਸੰਬਰ ਤੱਕ ਚਲੇਗਾ ਮੇਲਾ
ਪਟਿਆਲਾ (ਮਧੂਸਾਰ ਬਿਊਰੋ) ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਕਰਵਾਈ ਜਾਣ ਵਾਲੀ 10ਵੀਂ ਨੈਸ਼ਨਲ ਲਾਈਵਸਟਾਕ ਚੈਪੀਅਨਸ਼ਿਪ ਅਤੇ ਐਕਸਪੋ 2017 ਵਿੱਚ ਦੇਸ਼ ਵਿਦੇਸ਼ ਦੇ 250ਤੋਂ ਵੱਧ ਸੰਸਥਾਨ ਭਾਗ ਲੈਣਗੇ ਇਹ ਜਾਣਕਾਰੀ ਅੱਜ ਸਹਾਇਕ ਕਮਿਸ਼ਨਰ ਸੂਬਾ ਸਿੰਘ ਦੀ ਪ੍ਰਧਾਨਗੀ ਵਿੱਚ ਮਿੰਨੀ ਸਕੱਤਰੇਤ ਵਿਖੇ ਚੈਪੀਅਨਸ਼ਿਪ ਦੀ ਤਿਆਰੀਆਂ ਸਬੰਧੀ ਆਯੋਜਿਤ ਕੀਤੀ ਗਈ ਮੀਟਿੰਗ ‘ਚ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਦਿੱਤੀ ਹੈ।

ਉਹਨਾਂ ਦੱਸਿਆ ਕਿ ਹੁਣ ਤੱਕ ਦੀਆਂ 9 ਚੈਪੀਅਨਸ਼ਿਪ ਸ੍ਰੀ ਮੁਕਤਸਰ ਜ਼ਿਲ੍ਹੇ ਵਿੱਚ ਆਯੋਜਿਤ ਕੀਤੀਆਂ ਗਈਆ ਹਨ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਲਾਈਵਸਟਾਕ ਚੈਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਚੈਪੀਅਨਸ਼ਿਪ ‘ਚ ਪੰਜਾਬ ਹਰਿਆਣਾ ਰਾਜਸਥਾਨ ਉÎੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਆਦਿ ਰਾਜਾਂ ਦੇ 4 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ੍ਰੀ ਸੂਬਾ ਸਿੰਘ ਨੇ ਦੱਸਿਆ ਕਿ ਇਸ ਲਾਈਵਸਟਾਕ ਚੈਪੀਅਨਸ਼ਿਪ ਚ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਤੋਂ ਇਲਾਵਾ ਡੇਅਰੀ ਵਿਕਾਸ, ਮੱਛੀ ਪਾਲਣ ਵਿਭਾਗ ਅਤੇ ਖੇਤੀਬਾੜੀ ਵਿਭਾਗ ਮੁੱਖ ਰੂਪ ਨਾਲ ਭਾਗ ਲੈ ਰਹੇ ਹਨ ਪਰ ਸਰਕਾਰ ਦਾ ਹਰ ਵਿਭਾਗ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਆਪਣੇ ਪੱਧਰ ‘ਤੇ ਕੰਮ ਕਰ ਰਿਹਾ ਹੈ ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਸੁਰੂ ਕੀਤੀਆਂ ਗਈਆਂ ਹਨ। ਪਟਿਆਲਾ ਸੰਗਰੂਰ ਰੋਡ ਤੇ ਜਾਲ੍ਹਾਂ ਪਿੰਡ ਚ 1 ਦਸੰਬਰ ਤੋਂ 5 ਦਸੰਬਰ ਤੱਕ ਚਲਣ ਵਾਲੇ ਮੇਲੇ ਲਈ ਸੰੰਬੰÎਧਿਤ ਵਿਭਾਗਾਂ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਗਈਆਂ ਹਨ। ਜਲਦੀ ਹੀ ਦੱਸੇ ਗਏ ਕੰਮਾਂ ਦੀ ਸਮਖਿਆ ਕਰਨ ਲਈ ਇੱਕ ਹੋਰ ਮੀਟਿੰਗ ਮੌਕੇ ਤੇ ਕੀਤੀ ਜਾਵੇਗੀ।
ਇਸ ਮੌਕੇ ਜੁਆਇੰਟ ਡਾਇਰੈਕਟਰ ਡਾ. ਅਮਰਜੀਤ ਸਿੰਘ ਮੁਲਤਾਨੀ, ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ ਡਾ. ਐਚ.ਐਮ ਵਾਲੀਆ, ਡਾ.ਬਲਜੀਤ ਸਿੰਘ ਬਰਾੜ ਅਤੇ ਹੋਰ ਕਈ ਵਿਭਾਗਾਂ ਦੇ ਮੁੱਖੀ ਵੀ ਸ਼ਾਮਲ ਸਨ।

Leave a Reply

Your email address will not be published. Required fields are marked *