ਪੰਜਾਬਪਟਿਆਲਾ

ਕੈਪਟਨ ਅਮਰਿੰਦਰ ਸਿੰਘ ਓਹ ਗਏ, ਓ ਗਏ…

ਪਟਿਆਲਾ (ਮਧੂਸਾਰ ਬਿਊਰੋ)
ਸੱਤਾ ਹਾਸਲ ਕਰਕੇ ਮੁੱਖ ਮੰਤਰੀ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਫੇਰੀ ਨੂੰ ‘ਤੀਜੀ ਫੇਰੀ’ ਮੰਨਿਆ ਜਾ ਰਿਹਾ ਹੈ, ਜਿਸ ਨੁੰ ਮਹੱਤਵਪੂਰਨ ਬਣਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ, ਖੈਰ ਫੇਰੀ ਫਿੱਕੀ ਕਿਉਂ ਰਹੀ ਇਹ ਸਵਾਲ ਹਰ ਵਿਅਕਤੀ ਬੁੜ-ਬੁੜਾ ਰਿਹਾ ਹੈ।

ਪਟਿਆਲਾ ਨੂੰ ਵਿਕਾਸ ਦੀ ਲੀਹ ‘ਤੇ ਲਿਆਉਣ ਦੀ ਗੱਲ ਤਾਂ ਪਹਿਲਾਂ ਵੀ ਕੀਤੀ ਜਾਂਦੀ ਰਹੀ ਹੈ, ਖੈਰ ਮੁੱਖ ਮੰਤਰੀ ਨੇ ਆਪਣੇ ਸ਼ਹਿਰ ਲਈ ਢੇਰ ਸਾਰੀਆਂ ਵਿਕਾਸ ਸੌਗਾਤਾਂ ਲਿਆਉਣੀਆਂ ਸਨ, ਇਸ ਨੁੰ ਲੈ ਕੇ ਲੋਕਾਂ, ਕਾਂਗਰਸੀਆਂ ਤੇ ਸ਼ਾਹੀ ਪਰਿਵਾਰ ਪ੍ਰਤੀ ਮਾਨਸਿਕਤਾ ਬਣਾਈ ਬੈਠੇ ਲੋਕਾਂ ‘ਚ ਕਾਫੀ ਚਾਅ ਵੀ ਸੀ। ਮੁੱਖ ਮੰਤਰੀ ਵੱਲੋਂ 1000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਐਲਾਨ ਕਰਨ ਦੀ ਦੇਰ ਸੀ, ਸ਼ਹਿਰ ‘ਚ ਲਾ-ਲਾ ਹੋ ਗਈ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਇਹ ਬਣ ਗਈਆਂ ਕਿ ਸ਼ਹਿਰ ਨੂੰ ਮਿਲੇ ਗੱਫੇ, ਜਦਕਿ ਅਸਲੀਅਤ ਨਾਪੀ ਗਈ ਤਾਂ ‘ਕੈਪਟਨ’ ਵੱਲੋਂ ਕੀਤੇ ਐਲਾਨਾਂ ‘ਚ ਤਾਂ ਭਾਵੇਂ ਸੱਚਾਈ ਸੀ, ਪਰ ਸ਼ਹਿਰ ਦੇ ਭੋਲੇ ਲੋਕ ਐਲਾਨਾਂ ਪਿੱਛੇ ਸੱਚਾਈ ਤੋਂ ਜਾਣੂੰ ਨਹੀਂ ਸਨ।
ਅਸਲ ‘ਚ 1000 ਹਜ਼ਾਰ ਕਰੋੜ ਵਿਚੋਂ ਤਾਂ 782 ਕਰੋੜ ਰੁਪਏ ਤਾਂ ਨਹਿਰੀ ਪੋਜੈਕਟ ਤਹਿਤ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਚ ਖਰਚੇ ਜਾਣੇ ਹਨ, ਜੋ ਰਾਸ਼ੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਲਈ ਖਰਚੀ ਜਾਣੀ ਹੈ, ਉਹ ਵੀ ਲੱਗਦਾ ਪ੍ਰਧਾਨ ਮੰਤਰੀ ਯੋਜਨਾ ਤਹਿਤ ਹੋ ਸਕਦੀ ਹੈ ਉਸ ਵਿਚ ਤਾਂ ਪੰਜਾਬ ਸਰਕਾਰ ਨੇ ਸਿਰਫ ਤੇ ਸਿਰਫ ਜ਼ਮੀਨ ਉਪਲਬੱਧ ਕਰਵਾਉਣੀ ਹੈ, ਖੈਰ ਜ਼ਮੀਨ ਉਪਲਬੱਧ ਕਰਵਾਉਣੀ ਵੀ ਪੰਜਾਬ ਸਰਕਾਰ ਦੀ ਪ੍ਰਾਪਤੀ ਤਾਂ ਹੀ ਹੈ।
ਮੁੱਖ ਮੰਤਰੀ ਦੇ ਐਲਾਨ ਕਰਨ ਵਾਲੀ ਥਾਂ ਪਾਲਮ ਕੋਰਟ ਨਿਰਧਾਰਤ ਕੀਤੀ ਗਈ, ਜਿਥੇ ਪੁੱਜਣ ਵਾਲਿਆਂ ਦੀ ਗਿਣਤੀ ਕਾਫੀ ਨਿਗੂਣੀ ਸੀ। ਖਾਲੀ ਪਈਆਂ ਕੁਰਸੀਆਂ ਸਮਾਗਮ ਦੀ ਸ਼ੋਭਾ ਵਧਾ ਰਹੀਆਂ ਸਨ। ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਪਹਿਲਾਂ ਜੋ ਉਬਾਲ ਕਾਂਗਰਸੀ ਆਗੂਆਂ ਤੇ ਵਰਕਰਾਂ ‘ਚ ਵਿਖਾਈ ਦੇ ਰਿਹਾ ਸੀ, ਉਸ ਦੀ ਕਿਤੇ ਵੀ ਚਮਕ ਵਿਖਾਈ ਨਾ ਦਿੱਤੀ। ਮੁੱਖ ਮੰਤਰੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਸ਼ਹਿਰ ਦੇ ਕੁਝ ਕਾਂਗਰਸੀਆਂ ਨੇ ਆਪਣੀ ਸ਼ੋਭਾ ਲਈ ਸ਼ਹਿਰ ਦੇ ਆਸ ਪਾ ਜ਼ਰੂਰ ਫਲੈਕਸ ਹੋਲਡਿੰਗਜ ਲਗਾਏ ਹੋਏ ਸਨ, ਜਿਨ੍ਹਾਂ ‘ਚ ਇਹ ਚਾਅ ਜ਼ਰੂਰ ਸੀ ਕਿ ਕੈਪਟਨ ਸਾਹਿਬ ਜਦੋਂ ਕਿਸੇ ਰੋਡ ਤੋਂ ਲੰਘਣਗੇ ਤਾਂ ਮੇਰੀ ਫੋਟੋ ਜ਼ਰੂਰ ਝਲਕਾਰਾ ਮਾਰੇਗੀ, ਪ੍ਰੰਤੂ ਇਹ ਚਾਅ ਵੀ ਕਾਂਗਰਸੀਆਂ ਦਾ ਉਸ ਸਮੇਂ ਉਤਰ ਗਿਆ, ਜਦੋਂ ਮਹਾਰਾਜਾ ਕੈਪਟਨ ਸਾਹਿਬ ਹਵਾਈ ਜਹਾਜ਼ ਰਾਹੀਂ ਅਤੇ ਹਵਾਈ ਜਹਾਜ਼ ਰਾਹੀਂ ਉਡ ਗਏ। ਸ਼ਹਿਰ ਦੇ ਕਾਂਗਰਸੀਆਂ ਵੱਲੋਂ ਰਾਤ ਦੇ ਹਨੇਰੇ ‘ਚ ਹੋਲਡਿੰਗ ਲਗਾਏ ਗਏ, ਪ੍ਰੰਤੂ ਉਨ੍ਹਾਂ ਦੇ ਸੁਪਨੇ ਅਤੇ ਹੋਲਡਿੰਗ ਉਸ ਸਮੇਂ ਧਰੇ ਧਰਾਏ ਰਹਿ ਗਏ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਵਿਚ ਲੱਗੇ ਹੋਲਡਿੰਗਾਂ ‘ਤੇ ਝਾਤ ਵੀ ਨਾ ਮਾਰੀ, ਜਿਸ ਕਾਰਨ ਕਾਂਗਰਸੀਆਂ ‘ਚ ਬੇਹੱਦ ਨਿਰਾਸ਼ਾ ਸੀ। ਸ਼ਹਿਰ ਦੇ ਲੋਕ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਟਰੈਫਿਕ ਸਮੱਸਿਆ, ਗੰਦਗੀ ਦੇ ਢੇਰ ਅਤੇ ਟੁੱਟੀਆਂ ਸੜਕਾਂ ‘ਤੇ ਚੱਲ ਕੇ ਉਹ ਸ਼ਾਹੀ ਪਰਿਵਾਰ ਨੂੰ ਵੋਟਾਂ ਪਾ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹੋਏ ਅੰਦਰੋਂ ਅੰਦਰ ਝੁਰਦੇ ਵਿਖਾਈ ਦਿੰਦੇ ਹਨ।

Leave a Reply

Your email address will not be published. Required fields are marked *