ਪੰਜਾਬਪਟਿਆਲਾ

ਬਿਜਲੀ ਮੁਲਾਜਮਾਂ ਵੱਲੋ ਸਰਕਲ ਪਟਿਆਲਾ ਦੀਆਂ 4 ਡਵੀਜਨਾਂ ਵਿੱਚ ਪੋਲ ਖੋਲ ਰੈਲੀਆਂ ਕਰਨ ਦਾ ਐਲਾਨ

21 ਨੂੰ ਪਟਿਆਲਾ ਲੋਕਲ,22 ਨੂੰ ਰਾਜਪੁਰਾ,27 ਨੂੰ ਨਾਭਾ ਅਤੇ 29 ਨੂੰ ਸਮਾਣਾ ਡਵੀਜਨਾਂ ਵਿਚੱ ਰੈਲੀਆਂ ਕੀਤੀਆਂ ਜਾਣਗੀਆ : ਬਿਜਲੀ ਮੁਲਾਜਮ ਏਕਤਾ ਮੰਚ
ਪਟਿਆਲਾ 8 ਨਵੰਬਰ (ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀਆਂ ਸੰਘਰਸ਼ਸੀਲ ਜਥੇਬੰਦੀਆਂ ਦੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੇ ਬਿਜਲੀ ਨਿਗਮ ਦੀ ਮਨੈਜਮੇਟ ਵਿਰੁੱਧ ਸੰਘਰਸ਼ ਦੀ ਲਾਮਬੰਧੀ ਕਰਦੇ ਹੋਏ ਆਪਣੇ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਫੈਸਲਾਂ ਕੀਤਾ ਹੈ।ਅੱਜ ਇਥੇ ਬਿਜਲੀ ਮੁਲਾਜਮ ਏਕਤਾ ਸਰਕਲ ਪਟਿਆਲਾ ਦੀ ਮੀਟਿੰਗ ਸਰਕਲ ਪਟਿਆਲਾ ਦੇ ਪ੍ਰਧਾਨ ਜ਼ੋਰਵਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ‘ਚ ਬਿਜਲੀ ਨਿਗਮ ਦੀ ਮੈਨਜਮੇਟ ਦੀ ਵਿਰੁੱਧ ਤੇ ਮੁਲਾਜਮ ਵਿਰੋਧੀ ਸਕਤੀਆਂ ਵਿਰੁੱਧ 21 ਨੂੰ ਪਟਿਆਲਾ ਲੋਕਲ, 22 ਨੂੰ ਰਾਜਪੁਰਾ,27 ਨੂੰ ਨਾਭਾ ਅਤੇ 29 ਨਵੰਬਰ ਨੂੰ ਸਮਾਣਾ ਵਿਖੇ ਪੋਲ ਖੋਲ ਰੈਲੀਆਂ ਕਰਨ ਦਾ ਐਲਾਨ ਕੀਤਾ।
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਬਿਜਲੀ ਏਕਤਾ ਮੰਚ ਸਰਕਲ ਪਟਿਆਲਾ ਦੇ ਸਕੱਤਰ ਰਿਸੂ ਅਰੋੜਾ ਨੇ ਦੱਸਿਆ ਕਿ ਮਨੈਜਮੇਟ ਬਿਜਲੀ ਮੁਲਾਜਮਾਂ ਦੇ ਮਸਲੇ ਹੱਲ ਚ ਨਾਕਮ ਸਿੱਧ ਹੋ ਰਹੀ ਹੈ। ਜਿਸ ਕਾਰਨ ਬਿਜਲੀ ਮੁਲਾਜਮਾਂ ਨੂੰ ਆਪਣੇ ਸੰਘਰਸ਼ ਤੇਜ਼ ਕਰਨੇ ਪੈ ਰਹੇ ਹਨ।ਮੈਨਜਮੇਟ ਨੇ ਵਾਰ ਵਾਰ ਮੀਟਿੰਗਾ ਰੱਦ ਕਰਕੇ ਮੁਲਾਜਮਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ।
ਉਹਨਾਂ ਕਿਹਾ ਕਿ ਬਿਜਲੀ ਨਿਗਮ ਦੀ ਮਨੈਜ਼ਮੈਟ ਨੇ ਥਰਮਲ ਪਲਾਟਾਂ, ਅਤੇ ਟਰਾਸਫਾਰਮਰ ਰਿਪੇਅਰ ਵਰਕਸ਼ਾਪ ਨੂੰ ਪਹਿਲਾ ਬੰਦ ਕਰ ਦਿੱਤਾ ਹੈ। ਮਨੈਜਮੇਟ ਨੇ ਬਿਜਲੀ ਨਿਗਮ ਦੇ ਮੁਲਾਜਮਾਂ ਦੀਆਂ ਅਸਾਮੀਆਂ ਖਤਮ ਦੇ ਫੁਰਮਾਨ ਜਾਰੀ ਰਹੀ ਹੈ। ਉਹਨਾ ਕਿਹਾ ਕਿ ਮਨੈਜਮੇਟ ਇਸ ਸਨਅਤੀ ਅਦਾਰੇ ਵਿੱਚ ਜਾਣ ਬੁਝ ਕੇ ਬੇਵਿਸਵਾਸੀ ਦਾ ਮਾਹੋਲ ਪੈਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਮਨੈਜਮੇਟ ਦੀ ਇਸ ਮੁਲਾਜਮ ਵਿਰੋਧੀ ਨੀਤੀ ਦੇ ਵਿਰੁਧ ਮੰਚ ਨੇ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।ਉਹਨਾ ਦੱਸਿਆ ਕਿ 14 ਨਵੰਬਰ ਨੂੰ ਮਾਸ ਡੈਪੁਟੈਸਨ ਬਿਜਲੀ ਨਿਗਮ ਦੀ ਮਨੈਜਮੇਟ ਨੂੰ ਮਿਲੇਗਾ।
ਪਟਿਆਲਾ ਸਰਕਲ ਦੇ ਆਗੂਆਂ ਨੇ ਕਿਹਾ ਪਟਿਆਲਾ ਸਰਕਲ ਦੇ ਕਾਮੇ 15 ਨਵੰਬਰ ਤੋ ਬਿਜਲੀ ਕਾਮੇ ਵਰਕ ਟੂ ਰੂਲ ਤੇ ਚਲੇ ਜਾਣਗੇ। ਇਸ ਸਮੇ ਦੋਰਾਨ ਬਿਜਲੀ ਨਿਗਮ ਦਾ ਕੋਈ ਵੀ ਕਾਮਾ ਦਫਤਰੀ ਸਮੇ ਤੋ ਬਾਅਦ ਕੰਮ ਨਹੀ ਕਰੇਗਾ। ਜਥੇਬੰਦੀਆਂ ਨੇ ਇਹ ਵੀ ਫੈਸਲਾ ਕੀਤਾ ਕਿ ਜੇਕਰ ਬਿਜਲੀ ਨਿਗਮ ਦੀ ਮਨੇਜਮੈਟ ਨੇ ਮੰਗਾ ਨਾ ਮੰਨੀਆਂ ਤਾ ਦਸੰਬਰ ਦੇ ਮਹੀਨੇ ਦੋਰਾਨ ਬਿਜਲੀ ਨਿਗਮ ਦੇ ਹਜਾਰਾ ਕਾਮੇ ਮੁੱਖ ਦਫਤਰ ਪਟਿਆਲਾ ਸਾਹਮਣੇ ਵਿਸਾਲ ਪ੍ਰਦਰਸ਼ਨ ਕਰਨਗੇ।
ਮੀਟਿੰਗ ਵਿੱਚ ਬਿਜਲੀ ਏਕਤਾ ਮੰਚ ਪੰਜਾਬ ਦੇ ਸੁਬਾਈ ਕਨਵੀਨਰੂ ਹਰਭਜਨ ਸਿੰਘ ਪਿਲਖਣੀ, ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਅਤੇ ਮੰਚ ਦੇ ਆਗੂ ਕਮਲ ਕੁਮਾਰ ਪਟਿਆਲਾ ਵਿਸੇਸ ਤੋਰ ਤੇ ਪੁਹੰਚੇ।ਇਸ ਮੀਟਿੰਗ ਵਿੱਚ ਜਥੇਬੰਦੀਆਂ ਦੇ ਆਗੂ ਰਿਸੁ ਅਰੋੜਾ,ਸਿਵਦੇਵ ਸਿੰਘ,ਜਗਜੀਤ ਸਿੰਘ ਮੱਤੀ,ਸੁਖਚੈਨ ਸਿੰਘ ਰਾਜਪੁਰਾ ,ਕੁਲਬੀਰ ਸਿੰਘ,ਬਲਬੀਰ ਸਿੰਘ ਨਾਭਾ,ੀਜਤ ਸਿੰਘ ,ਜਗਰੁਪ ਸਿੰਘ ,ਰਾਜੰਿਦੰਰ ਸਿੰਘ ਪੱਪੀ, ਸੁਖਵਿੰਦਰ ਸਿੰਘ ਕਲਿਆਣ, ਅਤੇ ਐਫ.ਈ ਦੇ ਆਗੂ ਸਤਨਾਮ ਸਿੰਘ ਆਦਿ ਹਾਜਰ ਸਨ

Leave a Reply

Your email address will not be published. Required fields are marked *