ਪੰਜਾਬ

10 ਵੀਂ ਪਸ਼ੂਧਨ ਚਂੈਪੀਅਨਸ਼ਿਪ ਅਤੇ ਐਕਸਪੋ-2017 ਦਸੰਬਰ 1 ਤੋਂ

ਚੰਡੀਗੜ•, 10 ਨਵੰਬਰ (ਮਧੂਸਾਰ ਬਿਊਰੋ) ਸੂਬੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਹੋਰ ਮਜਬੂਤ ਕਰਨ ਲਈ ਉਨ•ਾ ਨੂੰ ਡੇਅਰੀ,ਸੂਰ,ਬੱਕਰੀ ਪਾਲਣ ਅਤੇ ਮੱਛੀ ਪਾਲਣ ਵਰਗੇ ਵੱਖ ਵੱਖ ਧੰਦਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਪਸ਼ੂ-ਪਾਲਣ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਐਫ.ਆਈ.ਸੀ.ਸੀ.ਆਈ. (ਫਿੱਕੀ) ਦੇ ਸਹਿਯੋਗ ਨਾਲ 10 ਵੀਂ ਪਸ਼ੂਧਨ ਪ੍ਰਤੀਯੋਗਿਤਾ ਦਾ ਆਯੋਜਨ 1 ਦਸੰਬਰ 2017 ਤੋਂ ਕਰਵਾਇਆ ਜਾ ਰਿਹਾ ਹੈ। ਇਹ ਪ੍ਰਤੀਯੋਗਿਤਾ ਪਟਿਆਲਾ ਵਿਖੇ ਪਟਿਆਲਾ ਸੰਗਰੂਰ ਹਾਈਵੇ ਨਜ਼ਦੀਕ ਪਿੰਡ ਜਾਹਲਾਂ ਵਿਖੇ ਕਰਵਾਈ ਜਾਵੇਗੀ ਜੋ 5 ਦਸੰਬਰ 2017 ਤੱਕ ਚੱਲੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ,ਪੰਜਾਬ ਦੇ ਡਾਇਰੈਕਟਰ ਡਾ.ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਜਿਵੇਂ ਕਿ ਹਰਿਆਣਾ ਹਿਮਾਚਲ ਪ੍ਰਦੇਸ,ਜੰਮੂ ਕਸਮੀਰ,ਰਾਜਸਥਾਨ ਦਿੱਲੀ,ਅਸਾਮ,ਮੱਧ ਪ੍ਰਦੇਸ ਅਤੇ ਉੱਤਰ ਪ੍ਰਦੇਸ ਦੇ ਕਿਸਾਨ ਵੀ ਭਾਗ ਲੈਣਗੇ। ਉਨ•ਾਂ ਨੇ ਅੱਗੇ ਕਿਹਾ ਕਿ ਇਸ ਪ੍ਰਤੀਯੋਗਿਤਾ ਦੋਰਾਨ ਘੋੜਿਆਂ, ਮੱਝਾਂ ਅਤੇ ਗਾਵਾਂ , ਭੇਡਾਂ ਅਤੇ ਬੱਕਰੀਆਂ, ਸੂਰ ਅਤੇ ਹੋਰ ਜਾਨਵਰਾਂ ਦੇ 92 ਤਰ•ਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਅਤੇ ਇਨ•ਾਂ ਮੁਕਾਬਲਿਆਂ ਵਿਚ ਜਿੱਤਣ ਵਾਲੇ ਜਾਨਵਰਾਂ ਦੇ ਮਾਲਕਾਂ ਨੂੰ ਕੁੱਲ 1.25 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ।
ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਦੁਧਾਰੂ ਪਸ਼ੂਆਂ ਦੀ 2 ਫੀਸਦੀ ਆਬਾਦੀ ਹੈ ਜੋ ਭਾਰਤ ਦੇ ਕੁੱਲ ਦੁੱਧ ਉਤਪਾਦਨ ਵਿੱਚ 7 ਫੀਸਦੀ ਯੋਗਦਾਨ ਪਾਉਂਦਾ ਹੈ। ਉਨ•ਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਤਾ 1035 ਗਾ੍ਰਮ ਹੈ ਜੋ ਕਿ ਕੌਮੀ ਪੱਧਰ ਤੇ ਪ੍ਰਤੀ ਵਿਅਕਤੀ ਉਪਲਬਤਾ ਨਾਲੋਂ ਲਗਭਗ 3 ਗੁਣਾ ਵੱਧ ਹੈ।ਉਨ•ਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਫੈਡਰੇਸਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਵਿਚ 200 ਤੋਂ ਵੱਧ ਕੰਪਨੀਆਂ ਜੋ ਕਿ ਪਸ਼ੂ ਪਾਲਣ, ਡੇਅਰੀ ਪਾਲਣ, ਮੱਛੀ ਪਾਲਣ, ਚਾਰਾ, ਖੇਤੀ ਅਤੇ ਫੂਡ ਪ੍ਰੋਸੈਸਿੰਗ ਦੇ ਕਾਰਜ ਨਾਲ ਜੁੜੀਆਂ ਕੰਪਨੀਆਂ ਵੱਲੋਂ ਵੀ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਪਸ਼ੂ ਪਾਲਣ ਦੇ ਧੰਦੇ ਨਾਲ ਜੂੜੀਆਂ ਨਵੀਨ ਤਕਨੀਕਾਂ ਬਾਰੇ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਉਣਗੇ।
ਉਨ•ਾ ਨੇ ਅੱਗੇ ਦੱਸਿਆ ਕਿ ਇਨ•ਾਂ ਵੱਖ ਵੱਖ ਖੇਤੀ ਧੰਦਿਆਂ ਨਾਲ ਸਬੰਧਤ ਵਿਸਿਆਂ ਲਈ ਸਵੇਰ ਅਤੇ ਸ਼ਾਮ ਦੇ ਸੈਸਨ ਦੌਰਾਨ ਸੈਮੀਨਾਰਾਂ ਦੇ ਆਯੋਜਨ ਕੀਤੇ ਜਾਣਗੇ ਜੋ ਕਿ ਪੰਜ ਦਿਨ ਚਲਣਗੇ ਅਤੇ ਇਸੇ ਦੌਰਾਨ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਬਿਨਾਂ ਕਿਸੇ ਦੇਰ ਤੋਂ ਮੌਕੇ ਤੇ ਹੀ ਦਿੱਤੇ ਜਾਣਗੇ।
ਡਾ. ਅਮਰਜੀਤ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਕੋਲ ਸੂਰ ਪਾਲਣ ਅਤੇ ਬੱਕਰੀ ਪਾਲਣ ਦੇ ਖੇਤਰ ਵਿੱਚ ਬਹੁਤ ਜਿਆਦਾ ਸੰਭਾਵਨਾਵਾਂ ਹਨ ਅਤੇ ਪੰਜਾਬ ਦੇ ਕਿਸਾਨ ਇਸ ਖੇਤਰ ਵਿੱਚ ਆਪਣਾ ਹੱਥ ਅਜਮਾ ਕੇ ਕਾਫੀ ਚੰਗੀ ਕਮਾਈ ਕਰ ਸਕਦੇ ਹਨ। ਡਾ. ਅਮਰਜੀਤ ਸਿੰਘ ਨੇ ਪਸ਼ੂ ਪਾਲਣ ਅਤੇ ਖੇਤੀ ਦੇ ਧੰਦੇ ਨਾਲ ਜੁੜੇ ਲੋਕਾਂ ਨੂੰੰ ਵੱਡੇ ਪੱਧਰ ਤੇ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਦੀ ਅਪੀਲ ਕੀਤੀ ।

Leave a Reply

Your email address will not be published. Required fields are marked *