ਸਿਵ ਸੈਨਾ ਮਹਿਲਾ ਆਗੂ ਸਵਰਾਜ ਘੁੰਮਣ ਨੂੰ ਸਦਮਾ, ਪਤੀ ਦਾ ਦੇਹਾਂਤ
ਪਟਿਆਲਾ 10 ਨਵੰਬਰ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਤੀ ਲਲਿਤ ਭਾਟੀਆ ਸਾਬਕਾ ਡੀਜੀਪੀ ਪੰਜਾਬ ਪੁਲਿਸ ਅਚਨਚੇਤ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਲਲਿਤ ਭਾਟੀਆ ਕਾਫੀ ਲੰਮੇ ਸਮੇਂ ਤੋਂ ਸਿਹਤਯਾਬ ਨਹੀਂ ਸਨ, ਜਿਨ੍ਹਾਂ ਦਾ ਡਾਕਟਰਾਂ ਵੱਲੋਂ ਇਲਾਜ ਵੀ ਚੱਲ ਰਿਹਾ ਸੀ।
ਬਾਦ ਦੁਪਹਿਰ ਜਦੋਂ ਉਨ੍ਹਾਂ ਦੀ ਸਿਹਤ ਵਿਗੜੀ ਤਾਂ ਉਨ੍ਹਾਂ ਨੂੰ ਇਲਾਜ ਲਈ ਅਮਰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਤਮਾਮ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਮਗਰੋਂ ਉਹ ਅਚਨਚੇਤ ਵਿਛੋੜਾ ਦੇ ਗਏ। ਇਹ ਜਾਣਕਾਰੀ ਸਵਰਾਜ ਘੁੰਮਣ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਵੇਰੇ 12.00 ਵਜੇ ਦੇ ਕਰੀਬ ਬੀਰ ਜੀ ਦੀਆਂ ਮੜੀਆਂ ਵਿਖੇ ਰਵਾਇਤੀ ਰਸਮਾਂ ਮੁਤਾਬਕ ਉਨ੍ਹਾਂ ਦਾ ਸੰਸਕਾਰ ਕੀਤਾ ਜਾਵੇਗਾ।

