ਪਟਿਆਲਾ

ਪਟਿਆਲਾ ਫਾਉਂਡੇਸ਼ਨ ਨੇ ਸ਼ੁਰੂ ਕੀਤਾ ਰੋਡ ਸੇਫਟੀ ਪ੍ਰਾਜੈਕਟ ‘ਸੜਕ’ ਦੀ ਸ਼ੁਰੂਆਤ

ਰੋਡ ਸੇਫਟੀ ਨੂੰ ਭਾਵੁਕਤਾ ਵਜੋਂ ਨਾ ਲੈ ਕੇ ਸਾਇੰਟੀਫਿਕ ਲਿਆ ਜਾਵੇ: ਨਵਦੀਪ ਅਸੀਜਾ
ਟਰੈਫਿਕ ਨਿਯਮਾ ਦੀ ਪਾਲਣਾ ਨੂੰ ਸਟਾਇਲ ਦੇ ਤੌਰ ਪੇਸ਼ ਕੀਤਾ ਜਾਵੇ: ਆਹਲੂਵਾਲੀਆ
ਪਟਿਆਲਾ, 16 ਨਵੰਬਰ (ਮਧੂਸਾਰ ਬਿਊਰੋ) ਹੁਣ ਤੱਕ ਆਈ ਸੇਵਾ, ਪਟਿਆਲਾ ਗਰੀਨ ਕੈਬ, ਆਈ ਹੈਰੀਟੇਜ਼ ਆਦਿ ਵੱਡੇ ਪ੍ਰਾਜੈਕਟਾਂ ‘ਤੇ ਬਿਹਤਰੀਨ ਕਾਰਗੁਜਾਰੀ ਕਰਕੇ ਕਈ ਅਵਾਰਡ ਜਿੱਤਣ ਵਾਲੀ ‘ਪਟਿਆਲਾ ਫਾਊੁਂਡੇਸ਼ਨ’ ਨੇ ਹੁਣ ਰੋਡ ਸੈਫਟੀ ਪ੍ਰਾਜੈਕਟ ‘ਸੜਕ’ ਵੀ ਸ਼ੁਰੂ ਕੀਤਾ ਹੈ, ਜਿਸ ਦੀ ਸ਼ੁਰੁਆਤ ਕਰਨ ਦੇ ਲਈ ਪੰਜਾਬ ਟਰੈਫਿਕ ਐਡਵਾਈਜ਼ਰ ਨਵਦੀਪ ਅਸੀਜਾ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਪਟਿਆਲਾ ਫਾਉਂਡੇਸ਼ਨ ਵੱਲੋਂ ਚੀਫ ਫੰਕਸ਼ਨਰੀ ਰਵੀ ਐਸ. ਆਹਲੁਵਾਲੀਆ ਦੀ ਅਗਵਾਈ ਵਿਚ ਇਸ ਜਿਮਖਾਨਾ ਕਲੱਬ ਵਿਚ ਇਸ ਸਬੰਧ ਵਿਚ ਸਮਾਗਮ ਰੱਖਿਆ ਗਿਆ। ਜਿਸ ਵਿਚ ਪੰਜਾਬ ਟਰੈਫਿਕ ਐਡਵਾਈਜ਼ਰ ਨਵਦੀਪ ਅਸੀਜਾ ਨੇ ਪਟਿਆਲਾ ਦੀ ਟਰੈਫਿਕ ਸਬੰਧੀ ਇੱਕ ਰਿਪੋਰਟ ਪੇਸ਼ ਕੀਤੀ। ਜਿਸ ਵਿਚ ਦੱਸਿਆ ਗਿਆ ਕਿ ਇਸ ਸਮੇਂ ਦੀ ਮੰਗ ਹੈ ਕਿ ਰੋਡ ਸੇਫਟੀ ਨੂੰ ਭਾਵੁਕਤਾ ਵਜੋਂ ਨਾ ਲੈ ਕੇ ਸਾਇੰਟੀਫਿਕ ਲਿਆ ਜਾਵੇ। ਸ੍ਰੀ ਅਸੀਜਾ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਦੱਸਿਆ ਕਿ ਕਿਹੜੀਆਂ ਥਾਵਾਂ ‘ਤੇ ਰੋਡ ਸੇਫਟੀ ਵਿਚ ਪ੍ਰਸਾਸ਼ਨ ਦੀ ਦਖਲਅੰਦਾਜਦੀ ਦੀ ਜ਼ਰੂਰਤ ਹੈ ਅਤੇ ਕਿਥੇ ਸਮਾਜ ਨੂੰ ਇਸ ਸ਼ਾਮਲ ਕਰਨ ਦੀ ਲੋੜ ਹੈ ਅਤੇ ਕਿਹੜੇ ਪੱਖਾਂ ਤੋਂ ਇਸ ਵਿਚ ਪਰਿਵਾਰਿਕ ਮੈਂਬਰਾਂ ਨੂੰ ਭਾਗੀਦਾਰ ਬਣਾਉਣ ਦੀ ਲੋੜ ਹੈ। ਪਟਿਆਲਾ ਫਾਉਡੇਸ਼ਨ ਦੇ ਚੀਫ ਫੰਕਸ਼ਨਰੀ ਰਵੀ.ਐਸ.ਆਹੁਲਵਾਲੀਆ ਨੇ ਦੱਸਿਆ ਕਿ ਰੋਡ ਸੇਫਟੀ ਵਿਚ ਭਾਵੇਂ ਹੈਲਮਟ ਪਾਉਣਾ ਹੋਵੇ ਜਾਂ ਬੈਲਟ ਲਗਾਉਣੀ ਹੋਵੇ, ਸਪੀਡ ‘ਤੇ ਕੰਟਰੋਲ ਹੋਵੇ ਤਾਂ ਇਸ ਨੂੰ ਇੱਕ ਸਟਾਈਲ ਦੇ ਤੌਰ ‘ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਸਾਨੂੰ ਟਰੈਫਿਕ ਦੀ ਨਿਯਮਾਂ ਦੀ ਪਾਲਣ ਦੇ ਸਮੇਂ ਆਪਣੇ ਆਪ ‘ਤੇ ਗੌਰਵ ਹੋਵੇ, ਤਾਂ ਕਿ ਚੰਡੀਗੜ੍ਹ ਤੋਂ ਬਾਅਦ ਪਟਿਆਲਾ ਪਹਿਲਾ ਸ਼ਹਿਰ ਬਣੇ, ਜਿਥੇ ਟਰੈਫਿਕ ਨਿਯਮਾ ਦੀ ਲੋਕ ਖੁਦ ਪਾਲਣਾ ਕਰਨ। ਸ੍ਰੀ ਆਹਲੂਵਾਲੀਆ ਨੇ ਦੱਸਿਆ ਕਿ ਕੋਈ ਵੀ ਮੁਹਿੰਮ ਨੂੰ ਬਿਨ੍ਹਾਂ ਲੋਕਾਂ ਦੀ ਭਾਗੀਦਾਰੀ ਤੋਂ ਸਫਲ ਨਹੀਂ ਬਣਾਇਆ ਜਾ ਸਕਦਾ। ਇਸ ਲਈ ਹੁਣ ਟਰੈਫਿਕ ਨਿਯਮਾ ਦੀ ਪਾਲਣਾ ਨੂੰ ਡਰ ਬਣਾ ਕੇ ਨਹੀਂ ਸਗੋਂ ਇੱਕ ਸਿੱÎਖਿਅਤ ਵਿਅਕਤੀ ਦੀ ਨਿਸ਼ਾਨੀ ਬਣਾ ਕੇ ਪੇਸ਼ ਕੀਤਾ ਜਾਵੇ। ਸਿੱਖਿਆ ਸ਼ਾਸ਼ਤਰੀ ਅਤੇ ਸੇਵਾ ਮੁਕਤ ਪ੍ਰਿੰਸੀਪਲ ਡਾ. ਆਰ.ਕੇ. ਸ਼ਰਮਾ ਨੇ ਜਿਥੇ ਸ੍ਰੀ ਅਸੀਜਾ ਅਤੇ ਸ਼ਹਿਰ ਰੋਡ ਸੇਫਟੀ ਨੂੰ ਪ੍ਰੋਮੋਟ ਕਰਨ ਵਾਲੇ ਪ੍ਰਮੁੱਖ ਵਿਅਕਤੀਆਂ ਦਾ ਧੰਨਵਾਦ ਕੀਤਾ, ਉਥੇ ਉਹਨਾਂ ਪਟਿਆਲਾ ਸਰਹੰਦ ਅਤੇ ਪਟਿਆਲਾ ਰਾਜਪੁਰਾ ਰੋਡ ‘ਤੇ ਰੋਜਾਨਾ ਹੋਣ ਵਾਲੇ ਐਕਸੀਡੈਂਟਾਂ ਸਮੇਤ ਕੁਝ ਅਹਿਮ ਪਹਿਲੂਆਂ ‘ਤੇ ਵਿਸਤਰਿਤ ਜਾਣਕਾਰੀ ਦਿੱਤੀ। ਰੋਡ ਸੇਫਟੀ ਨੂੰ ਲੈ ਕੇ ਆਮ ਲੋਕਾਂ ਵਿਚ ਜਾ ਰਹੇ ਸ੍ਰੀ ਪਵਨ ਗੋਇਲ ਨੇ ਵੀ ਪਟਿਆਲਾ ਟਰੈਫਿਕ ਅਤੇ ਰੋਡ ਸੇਫਟੀ ਸਬੰਧੀ ਆਪਣੀ ਜਾਣਕਾਰੀ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਟਰੈਫਿਕ ਦੀ ਨਿਯਮਾ ਦੀ ਪਾਲਣਾ ਦਾ ਸੰਕਲਪ ਵੀ ਦਿਵਾਇਆ। ਡਾ. ਦਲਜੀਤ ਕੌਰ ਮੱਲ੍ਹੀ ਨੇ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਪਟਿਆਲਾ ਫਾਉਂਡੇਸ਼ਨ ਦੇ ਰੋਡ ਸੇਫਟੀ ਪ੍ਰਾਜੈਕਟ ‘ਸੜਕ’ ਦੇ ਮੈਂਬਰ ਹਰਪ੍ਰੀਤ ਸੰਧੂ, ਇੰਸਪੈਕਟਰ ਜੀ.ਐਸ ਸਿਕੰਦ, ਐਸ.ਪੀ. ਚਾਂਦ, ਰਵਨੀਤ ਸਿੰਘ ਬਾਵਾ, ਰਾਕੇਸ਼ ਗੋਇਲ, ਅਨਮੋਲਜੀਤ ਸਿੰਘ, ਰਾਕੇਸ ਬਧਵਾਰ,ਨਵਦੀਪ ਸਿੰਘ, ਅਮਰਜੋਤ ਸਿੰਘ, ਮਨਸਿਮਰਤ ਸਿੰਘ, ਜੈਦੀਪ ਨਰੂਲਾ, ਨਵੀ ਮਿੱਤਲ, ਹਰਜੀਤ ਕੌਰ, ਨਵਨੀਤ ਕੌਰ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *