ਵਿਤੀ ਤੋਰ ਤੇ ਨੰਗ ਕਾਂਗਰਸ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ ; ਸੁਰਜੀਤ ਰੱਖੜਾ
-ਸਿੱਖ ਬੁਧੀਜਿਵੀ ਕੋਸਲ ਨੇ ਕੀਤਾ ਦਰਸਨ ਧਾਲੀਵਾਲ ਤੇ ਸੁਰਜੀਤ ਰੱਖੜਾ ਦਾ ਸਨਮਾਨ
-ਝੂਠ ਬੋਲ ਕੇ ਲੋਕਾਂ ਦਾ ਮਨ ਨਹੀਂ ਜਿੱਤ ਸਕਦੀ ਕਾਂਗਰਸ
ਪਟਿਆਲਾ, 16 ਨਵੰਬਰ (ਮਧੂਸਾਰ ਬਿਊਰੋ) : ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਪੰਜਾਬ ਦੀ ਵਿਤੀ ਤੋਰ ਤੇ ਨੰਗ ਕਾਂਗਰਸ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿਤਾ ਹੈ ਜਿਸ ਕਾਰਨ ਪੰਜਾਬ ਦੇ ਲੋਕ ਕਾਂਗਰਸ ਨੂੰ ਕਦੇ ਵੀ ਮਾਫ ਨਹੀ ਕਰਨਗੇ । ਸਰਦਾਰ ਰੱਖੜਾ ਇਥੇ ਸਿੱਖ ਬੁਧੀਜਿਵੀ ਕੋਸਲ ਵਲੋ ਪ੍ਰੋ. ਬਲਦੇਵ ਸਿੰਘ ਬਲੂਆਣਾ ਦੀ ਅਗਵਾਈ ਉੱਘੇ ਪ੍ਰਵਾਸੀ ਭਾਰਤੀ ਦਰਸਨ ਸਿੰਘ ਧਾਲੀਵਾਲ ਦੇ ਸਨਮਾਨ ਸਮਾਰੋਹ ਮੋਕੇ ਬੋਲ ਰਹੇ ਸਨ। ਇਸ ਮੋਕੇ ਵਿਸੇਸ ਤੋਰ ਤੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਵੀ ਹਾਜਰ ਸਨ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਨਾਲ ਵੀ ਕਾਂਗਰਸ ਨੇ ਧੋਖਾ ਕੀਤਾ ਹੈ ਜਿਸ ਕਾਰਨ ਪੰਜਾਬ ਦਾ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਉਨ੍ਹਾਂ ਆਖਿਆ ਕਿ ਇਕ ਵੀ ਵਰਗ ਦੀ ਇਕ ਵੀ ਡਿਮਾਂਡ ਕਾਂਗਰਸ ਸਰਕਾਰ ਪੂਰੀ ਨਹੀਂ ਕਰ ਸਕੀ ਹੈ । ਸਰਦਾਰ ਰੱਖੜਾ ਨੇ ਇਸ ਮੋਕੇ 19 ਨਵੰਬਰ ਨੂੰ ਉਹਨਾਂ ਦੇ ਪਿਤਾ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ ਬਰਸੀ ਮੋਕੇ ਸਮੂਹ ਸੰਗਤਾਂ ਨੂੰ ਪੁੱਜਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਸਾਬਕਾ ਪ੍ਰੋ. ਗੁਰਦੀਪ ਸਿੰਘ ਵਾਲੀਆ ਜਨਰਲ ਸਕੱਤਰ ਸਿੱਖ ਬੁਧੀਜਿਵੀ ਕੋਸਲ, ਪਿੰਸੀਪਲ ਤੇਜਿੰਦਰ ਸਿੰਘ ਲੋਹਗੜ, ਗੁਰਬੀਰ ਸਿੰਘ ਕਰਮਜੀਤ ਸਿੰਘ ਰੱਖੜਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਇੰਦਰਜੀਤ ਸਿੰਘ ਰੱਖੜਾ, ਸ਼ੱਕੂ ਗਰੋਵਰ ਪ੍ਰਧਾਨ ਅਕਾਲੀ ਦਲ, ਐਡਵੋਕੇਟ ਮਨਵੀਰ ਸਿੰਘ ਵਿਰਕ, ਤਰਲੋਚਨ ਸਿੰਘ ਰੱਖੜਾ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ, ਰਜਿੰਦਰ ਸਿੰਘ ਵਿਰਕ, ਗੋਸਾ ਕਲਰ ਭੈਣੀ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।
