ਇੰਪਲਾਈਜ਼ ਫੈਡਰੇਸ਼ਨ ਦੀ ਕਲਿਆਣ ਸਬ ਡਵੀਜ਼ਨ ਦੇ ਰਾਜਿੰਦਰ ਸਿੰਘ ਪੱਪੀ ਪ੍ਰਧਾਨ ਤੇ ਸੁਖਵਿੰਦਰ ਸਿੰਘ ਬਿੱਲਾ ਸਕੱਤਰ ਨਿਯੁਕਤ
ਬਿਜਲੀ ਕਾਮੇ 21 ਅਕਤੂਬਰ ਨੂੰ ਪਟਿਆਲਾ ਡਵੀਜ਼ਨ ਸਾਹਮਣੇ ਪੋਲ ਖੋਲ ਰੈਲੀ ਕਰਨਗੇ:ਮਨਜੀਤ ਸਿੰਘ ਚਾਹਲ
ਪਟਿਆਲਾ:20 ਨਵੰਬਰ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਦੀ ਕਲਿਆਣ ਸਬ ਡਵੀਜ਼ਨ ਅਧੀਨ ਪਟਿਆਲਾ ਸਰਕਲ ਦੀ ਇਥੇ ਚੋਣ ਕਰਵਾਈ ਗਈ।
ਸਬ ਡਵੀਜਨ ਦੀ ਚੋਣ ਕਰਨ ਲਈ ਜਥੇਬੰਦੀ ਦੇ 55 ਵਰਕਰ ਸਾਮਲ ਹੋਏ ਜਿਹਨਾਂ ਨੇ ਸਰਬਸੰਮਤੀ ਨਾਲ ਸ੍ਰੀ ਰਾਜਿੰਦਰ ਸਿੰਘ ਪੱਪੀ ਨੂੰ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਬਿਲੱਾ ਨੂੰ ਅਗਲੇ 2 ਸਾਲਾ ਲਈ ਪ੍ਰਧਾਨ ਤੇ ਸਕੱਤਰ ਚੁਨਣ ਦਾ ਫੈਸਲਾ ਕੀਤਾ।
ਇਸ ਤੋ ਇਲਾਵਾ ਗੁਰਦਿਆਲ ਸਿੰਘ ਸੀਨੀਅਰ ਮੀਤ ਪ੍ਰਧਾਨ,ਹਰਜਿੰਦਰ ਸਿੰਘ ਜਵੰਦਾ ਮੀਤ ਪ੍ਰਧਾਨ ਅਤੇ ਸ੍ਰੀ ਦਵਿੰਦਰ ਸ਼ਰਮਾ ਕੈਸੀਅਰ ਬਣਾਏ ਗਏ।ਇਹ ਚੋਣ ਜਥੇਬੰਦੀ ਦੇ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ।ਇਸ ਮੋਕੇ ਮੁਲਾਜਮਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਨਾਲ 18 ਨਵੰਬਰ ਨੂੰ ਮੁਹਾਲੀ ਵਿਖੇ ਹੋਈ ਜਿਸ ਵਿੱਚ ਮਨੈਜਮੇਟ ਨੇ ਬਿਜਲੀ ਮੁਲਾਜਮਾਂ ਦੇ ਮਸਲੇ ਹੱਲ ਕਰਨ ਦਾ ਭਰੋਸਾਂ ਦਿੱਤਾ।ਮਨੈਜਮੇਟ ਨੇ ਭਰੋਸਾ ਦਿੱਤਾ ਕਿ ਬਿਜਲੀ ਮੁਲਾਜਮਾਂ ਨੂੰ ਪੇ ਬੈਡ ਜਲਦੀ ਦੇਣ ਸਬੰਧੀ ਸਰਕਾਰ ਕੋਲ ਪਹੁੰਚ ਕਰਨ ਲਈ ਡਾਇਰੈਕਟਰ ਪ੍ਰਬੰਧਕੀ ਤੇ ਮੁਲਜਮਾਂ ਜਥੇਬੰਦੀਆਂ ਦੇ ਆਗੂ ਸਾਝੇ ਤੋਰ ਤੇ ਪੰਜਾਬ ਸਰਕਾਰ ਕੋਲ ਪਹੁੰਚ ਕਰਨਗੇ।ਜਥੇਬੰਦੀ ਨੇ ਬਿਜਲੀ ਨਿਗਮ ਦੀ ਮਨੈਜਮੇਟ ਵੱਲੋ 2800 ਸਹਾਇਕ ਲਾਇਨਮੇਨਾਂ ਦੀਆਂ ਅਸਾਮੀਆਂ ਭਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।ਉਹਨਾਂ ਕਿਹਾ ਕਿ ਮਨੈਜ਼ਮੇਟ ਨੇ ਮੰਨਿਆਂ ਕਿ 23 ਸਾਲਾ ਸਕੇਲ ਸਮੁੱਚੇ ਕਰਮਚਾਰੀਆਂ ਨੂੰ ਦੇਣ ਲਈ 30 ਅਕਤੂਬਰ ਦੀ ਮੀਟਿੰਗ ਵਿੱਚ ਵਿਚਾਰ ਕੇ ਲਾਗੁ ਕਰ ਦਿੱਤਾ ਜਾਵੇਗਾ।ਜਿਸ ਨਾਲ ਹਜਾਰਾ ਕਰਮਚਾਰੀਆ ਨੂੰ ਲਾਭ ਮਿਲੇਗਾ।ਉਹਨਾਂ ਦੱਸਿਆਂ ਕਿ ਵਰਕਚਾਰਜ਼ ਕਾਮਿਆ ਨੂੰ ਜਲਦੀ ਰੈਗਲਰ ਕਰਨ ਦੇ ਫੈਸਲੇ ਨਾਲ 643 ਕਰਮਚਾਰੀਆਂ ਨੂੰ ਪੱਕੇ ਹੋਣ ਦਾ ਲਾਭ ਮਿਲਣ ਦੀ ਸੰਭਾਵਨਾਂ ਵੀ ਬਣੀ।ਉਹਨਾ ਕਿਹਾ ਕਿ ਰੈਗੁਲਰ ਟੀ.ਮੈਟ ਕਾਮਿਆਂ ਦੀ ਕਟ ਆਫ ਡੇਟ 31.12.2000ਤੋ ਬਾਅਦ ਹੋਰ ਵਧਾਉਣ ਬਾਰੇ ਵੀ ਆਮ ਸਹਿਮਤੀ ਕੀਤੀ ਗਈ।ਇਸ ਮੋਕੇ ਸਰਕਲ ਪਟਿਆਲਾ ਦੇ ਪ੍ਰਧਾਨ ਜਗਜੀਤ ਸਿੰਘ ਮੱਤੀ,ਸਰਕਲ ਸਕੱਤਰ ਰਿਸੂ ਅਰੋੜਾ,ਸਰਕਲ ਦੇ ਆਗੂ ਕਰਮ ਸਿੰਘ ਬੋਲੜਕਲਾ,ਰਾਜਿੰਦਰ ਸਿੰਘ,ਜ਼ਸਵਿੰਦਰ ਸਿੰਘ ਜੇ.ਈ, ਦਿਲਬਾਗ ਸਿੰਘ ਵੈਸਟ ਡਵੀਜਨ,ਵਰਿੰਦਰ ਪਾਲ ਸਿੰਘ,ਬਲਵਿੰਦਰ ਸਿੰਘ ਲੰਗ,ਰਛਪਾਲ ਸਿੰਘ,ਮੋਹਨ ਲਾਲ,ਕੁਲਵਿੰਦਰ ਸਿੰਘ,ਨਰੰਗ ਸਿੰਘ,ਮਾਨ ਸਿੰਘ,ਕੇਹਰ ਸਿੰਘ,ਦਵਿੰਦਰ ਸ਼ਰਮਾ ਆਦਿ ਹਾਜ਼ਰ ਸਨ। ਇਸ ਮੋਕੇ ਜਥੇਬੰਦੀ ਨੇ ਵਰਕਰਾਂ ਖਪਤਕਾਰਾ ਤੇ ਜਥੇਬੰਦੀ ਪ੍ਰਤੀ ਇਮਾਨਦਾਰੀ ਤੇ ਸੇਵਾ ਭਾਵਨਾਂ ਨਾਲ ਕੰਮ ਕਰਨ ਦਾ ਪ੍ਰਣ ਵੀ ਕੀਤਾ।

