ਪੰਜਾਬ

ਨਵੀਂ ਉਦਯੋਗ ਤੇ ਵਪਾਰ ਨੀਤੀ-2017 ਪੰਜਾਬ ਵਿੱਚ ਵਿਕਾਸ ਦੇ ਨਵੇਂ ਦੌਰ ਦੀ ਬੁਨਿਆਦ ਬੰਨੇਗੀ-ਬ੍ਰਹਮ ਮਹਿੰਦਰਾ

ਪੰਜਾਬ ਸਰਕਾਰ ਸੂਬੇ ਦੇ ਸਰਬ-ਪੱਖੀ ਵਿਕਾਸ ਲਈ ਕਰ ਰਹੀ ਹੈ ਸੰਜੀਦਾ ਯਤਨ
ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ-2017 ਦੌਰਾਨ ਪੰਜਾਬ ਦਿਵਸ ਸਮਾਗਮ ਦਾ ਕੀਤਾ ਉਦਘਾਟਨ
ਨਵੀਂ ਦਿੱਲੀ (ਮਧੂਸਾਰ ਬਿਊਰੋ) ਪੰਜਾਬ ਅੰਦਰ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਵਿਕਾਸ ਲਈ ਸੂਬਾ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ-2017 ਸੂਬੇ ਦੇ ਸਰਬਪੱਖੀ ਵਿਕਾਸ ਦੇ ਨਵੇਂ ਦੌਰ ਦੇ ਆਗਾਜ਼ ਦੀ ਬੁਨਿਆਦ ਬੰਨਗੀ।

ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਜਿਨ•ਾਂ ਵੱਲੋਂ ਅੱਜ ਇਥੇ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ-2017 ਦੌਰਾਨ ਅੱਜ ਪੰਜਾਬ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਨਵੀਂ ਉਦਯੋਗ ਨੀਤੀ ਪੰਜਾਬ ਅੰਦਰ ਨਵੇਂ ਸਟਾਰਟ ਅੱਪ ਲਈ ਬੁਨਿਆਦੀ ਭੂਮਿਕਾ ਨਿਭਾਏਗੀ। ਉਨ•ਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਨਵੀਂ ਨੀਤੀ ਵਿੱਚ ਸੂਬੇ ਦੇ ਉਦਯੋਗਿਕ ਵਿਕਾਸ ਲਈ ਕੀਤੇ ਗਏ ਪ੍ਰਾਵਧਾਨਾਂ ਪ੍ਰਤੀ ਨਾਮੀ ਵਪਾਰਕ ਤੇ ਉਦਯੋਗਿਕ ਅਦਾਰਿਆਂ ਵੱਲੋਂ ਉਸਾਰੂ ਹੁੰਗਾਰਾ ਭਰਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਨਵੀਂ ਨੀਤੀ ਵਿੱਚ ਚੱਲ ਰਹੇ ਉਦਯੋਗਾਂ ਅਤੇ ਨਵੇਂ ਸਥਾਪਤ ਹੋਣ ਵਾਲੇ ਉਦਯੋਗਿਕ ਯੂਨਿਟਾਂ ਲਈ ਸਿੰਗਲ ਵਿੰਡੋ ਪ੍ਰਣਾਲੀ, ਸਟਾਰਟ ਅੱਪ ਲਈ 100 ਕਰੋੜ ਰੁਪਏ ਦੇ ਰਾਖਵੇਂ ਫੰਡ, ਪੰਜ ਰੁਪਏ ਪ੍ਰਤੀ ਯੂਨਿਟ ਦੀ ਵਾਜਿਬ ਦਰ ‘ਤੇ ਉਦਯੋਗਾਂ ਲਈ ਬਿਜਲੀ ਤੋਂ ਇਲਾਵਾ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਐਸ.ਏ.ਐਸ ਨਗਰ ਅਤੇ ਪਟਿਆਲਾ ਵਿਖੇ ਐਮ.ਐਸ.ਐਮ.ਈ ਫੈਸਿਲੀਟੇਸ਼ਨ ਕੌਂਸਲਾਂ ਦੀ ਸਥਾਪਤੀ ਕੀਤੀ ਜਾਵੇਗੀ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਸੂਬੇ ਅੰਦਰ ਵੱਡਾ ਹੁਲਾਰਾ ਮਿਲੇਗਾ।
ਸ੍ਰੀ ਮਹਿੰਦਰਾ ਵੱਲੋਂ ਇਸ ਮੌਕੇ ਪੀ.ਐਸ.ਆਈ.ਈ.ਸੀ ਦੇ ਐਮ.ਡੀ ਸ੍ਰੀ ਰਜਤ ਅਗਰਵਾਲ, ਪੰਜਾਬ ਪੈਵੀਲੀਅਨ ਦੇ ਐਡਿਸਮਿਨਿਸਟ੍ਰੇਟਰ ਭਾਈ ਸੁਖਦੀਪ ਸਿੰਘ ਤੇ ਹੋਰ ਸ਼ਖਸੀਅਤਾਂ ਸਮੇਤ ਪੰਜਾਬ ਪੈਵੀਲੀਅਨ ਦਾ ਦੌਰਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਪੈਵੀਲੀਅਨ ਨੂੰ ਇਸ ਵਾਰ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ-2017 ਦੇ ਥੀਮ ਸਟਾਰਟ ਅੱਪ ਇੰਡੀਆ ਸਟੈਂਡ ਅੱਪ ਇੰਡੀਆ ਦੇ ਅਨੁਸਾਰ ਤਿਆਰ ਕੀਤਾ ਗਿਆ ਸੀ। ਪੰਜਾਬ ਪੈਵੀਲੀਅਨ ਵਿੱਚ ਇਸ ਵਾਰ ਫੁੱਲਕਾਰੀ ਤੇ ਪੰਜਾਬੀ ਵਿਰਸੇ ਨਾਲ ਸਬੰਧਤ ਵਸਤਾਂ ਤੇ ਹਸਤ ਕਲਾ ਦੇ ਨਮੂਨੇ, ਪੰਜਾਬ ਪਾਵਰ ਕਾਰਪੋਰੇਸ਼ਨ, ਵੇਰਕਾ, ਮਾਰਕਫੈੱਡ, ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਨਿਫਟ, ਪੇਡਾ ਤੇ ਹੋਰ ਅਦਾਰਿਆਂ ਵੱਲੋਂ ਸਟਾਲ ਸਥਾਪਤ ਕੀਤੇ ਗਏ ਸਨ, ਜੋ ਕਿ ਮੇਲੇ ਦੌਰਾਨ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ। ਇਥੇ ਜ਼ਿਕਰਯੋਗ ਹੈ ਕਿ ਇਸ ਵਾਰ ਦੇ ਤਿਆਰ ਪੰਜਾਬ ਪੈਵੀਲੀਅਨ ਨੂੰ ਜਿਊਰੀ ਵੱਲੋਂ ਐਵਾਰਡ ਲਈ ਵੀ ਵਿਚਾਰਿਆ ਗਿਆ ਹੈ ਜੋ ਕਿ 27 ਨਵੰਬਰ ਨੂੰ ਵਪਾਰ ਤੇ ਉਦਯੋਗ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਸੀ.ਆਰ. ਚੌਧਰੀ ਵੱਲੋਂ ਦਿੱਤੇ ਜਾਣਗੇ। ਪੰਜਾਬ ਦਿਵਸ ਸਮਾਗਮ ਦੀ ਸਭਿਆਚਾਰਕ ਸ਼ਾਮ ਦੌਰਾਨ ਨਾਮਵਰ ਪੰਜਾਬੀ ਗਾਇਕ ਸ੍ਰੀ ਰਣਜੀਤ ਬਾਵਾ ਵੱਲੋਂ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ ਅਤੇ ਵੱਖ-ਵੱਖ ਟੀਮਾਂ ਵੱਲੋਂ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਰਜਤ ਅਗਰਵਾਲ ਤੇ ਹੋਰਨਾ ਅਧਿਕਾਰੀਆਂ ਵੱਲੋਂ ਸ੍ਰੀ ਬ੍ਰਹਮ ਮਹਿੰਦਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *