ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਜ਼ਿਲਾ ਪੱਧਰੀ ਅੰਤਰ ਸਕੂਲ ਚੋਣ ਪ੍ਰਸ਼ਨਾਵਲੀ ਮੁਕਾਬਲੇ ਕਰਵਾਏ
ਪਟਿਆਲਾ, 4 ਦਸੰਬਰ (ਮਧੂਸਾਰ ਬਿਊਰੋ) ਚੋਣ ਕਮਿਸ਼ਨ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਕੁਇੰਜ ਪ੍ਰਤੀਯੋਗਤਾ ਦਾ ਜਿਲ੍ਹਾ ਪੱਧਰੀ ਅੰਤਰ ਸਕੂਲ ਮੁਕਾਬਲੇ ਜਿਲ੍ਹਾ ਪ੍ਰਸ਼ਾਸ਼ਨ, ਜਿਲ੍ਹਾ ਸਿਖਿਆ ਵਿਭਾਗ ਅਤੇ ਨੋਡਲ ਅਫਸਰ ਸਵੀਪ ਦੀ ਨਿਰਦੇਸ਼ਨਾਂ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਪਟਿਆਲਾ ਵਿਖੇ ਕਰਵਾਏ ਗਏ। ਜਿਸ ਵਿੱਚ ਪਟਿਆਲਾ ਜਿਲ੍ਹੇ ਦੀਆਂ ਅੱਠ ਵਿਧਾਨ ਸਭਾ ਹਲਕਿਆਂ ਦੀਆ ਜੇਤੂ ਟੀਮਾਂ ਨੇ ਭਾਗ ਲਿਆ।
ਜਿਲ੍ਹਾ ਪ੍ਰਸ਼ਾਸ਼ਨ ਵਲੋ ਸਹਾਇਕ ਚੋਣ ਅਫਸਰ ਕਮ ਸਹਾਇਕ ਕਮਿਸ਼ਨਰ ਸ਼੍ਰੀ ਲਾਲ ਵਿਸ਼ਵਾਸ਼ ਦੀ ਨਿਰਦੇਦਸ਼ਨਾਂ ਵਿੱਚ ਕਰਵਾਏ ਗਏ ਇਸ ਮੁਕਾਬਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਕੁਮਾਰ ਐਸ.ਡੀ.ਐਮ. ਸਮਾਣਾ ਨੇ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ ਅਤੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਸਿੰਘ ਹੁੰਦਲ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ । ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਸ.ਡੀ.ਐਮ. ਸਮਾਣਾ ਨੇ ਕਿਹਾ ਕਿ ਲੋਕਤੰਤਰ ਦੀਆਂ ਨੀਹਾਂ ਨੂੰ ਮਜਬੂਤ ਕਰਨ ਲਈ ਇਸ ਤਰ੍ਹਾਂ ਦੇ ਮੁਕਾਬਲੇ ਸਕੂਲਾਂ ਕਾਲਜਾਂ ਵਿੱਚ ਕਰਵਾਏ ਜਾ ਰਹੇ ਹਨ ਤਾਂ ਜੋ ਭਵਿੱਖ ਦੇ ਵੋਟਰਾਂ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਚੋਣ ਪ੍ਰਣਾਲੀ ਨਾਲ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਲਜ ਦਾ ਇਹ ਉੱਦਮ ਨੌਜੁਆਨ ਸਿਖਿਆਰਥੀਆਂ ਵਿੱਚ ਵੋਟਰ ਜਾਗਰੂਕਤਾ ਦੀ ਨਵੀਂ ਲਹਿਰ ਪੈਦਾ ਕਰੇਗਾ ਅਤੇ ਇਹ ਵਿਦਿਆਰਥੀ ਹੀ ਚੋਣ ਅਮੈਸਡਰ ਬਣ ਕੇ ਸਿਖਤ ਅਤੇ ਅਣਸਿਖਿਅਤ ਵੋਟਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੋਟਾਂ ਬਨਾਉਣ ਅਤੇ ਪਾਉਂਣ ਲਈ ਪ੍ਰੇਰਿਤ ਕਰਨਗੇ।
ਸ਼੍ਰੀ ਲਾਲ ਵਿਸ਼ਵਾਸ਼ ਸਹਾਇਕ ਚੋਣ ਅਫਸਰ ਕਮ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਪਟਿਆਲਾ ਵਿੱਚ 60000 ਤੋਂ ਉਪਰ ਅਜਿਹੇ ਨੌਜੁਆਨ ਵੋਟਰ ਸਨ। ਜਿਨ੍ਹਾਂ ਦੀ ਉਮਰ 1.1.2018 ਨੂੰ 18 ਸਾਲ ਦੀ ਹੋ ਜਾਣੀ ਹੈ ਤੇ ਉਹਨ੍ਹਾਂ ਵਿੱਚੋਂ ਕੇਵਲ 60 ਪ੍ਰਤੀਸ਼ਤ ਨੌਜੁਆਨਾਂ ਦੇ ਹੀ ਵੋਟਰ ਕਾਰਡ ਬਣੇ ਹਨ। ਬਾਕੀ ਬਚੇ ਨੌਜੁਆਨਾਂ ਨੂੰ ਚੋਣ ਪ੍ਰਕ੍ਰਿਆ ਨਾਲ ਜੋੜਨ ਲਈ ਮਿਤੀ 14.12.2017 ਤੱਕ ਆਨ ਲਾਈਨ ਵੋਟਾਂ ਬਣਾਈਆਂ ਜਾਣੀਆਂ ਹਨ ਜਿਸ ਲਈ ਬਲਾਕ ਲੈਬਲ ਅਫਸਰਾਂ ਅਤੇ ਕਾਲਜਾਂ ਦੇ ਸਟਾਫ ਦੀ ਡਿਊਟੀ ਲਗਾਈ ਹੋਈ ਹੈ। ਸਵੀਪ ਦੇ ਜਿਲ੍ਹਾ ਨੋਡਲ ਅਫਸਰ, ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਬਹਾਦਰਗੜ੍ਹ ਦੇ ਵਿੱਕੀ ਸ਼ਰਮਾਂ ਅਤੇ ਅਮੀਤਾ ਕੁਮਾਰੀ ਦੀ ਟੀਮ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ । ਸਰਕਾਰੀ ਸੀਨੀਅਰ ਸਕੂਲ ਬਾਦਸ਼ਾਹਪੁਰ ਕਾਲੇਕੀ ਤਹਿਸੀਲ ਸਮਾਣਾ ਦੇ ਆਰਤੀ ਅਤੇ ਚਰਨਜੀਤ ਕੌਰ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਭਾ ਦੀ ਰੇਖਾ ਅਤੇ ਜੀਆ ਖਾਨ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਉਹਨਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਹਰ ਕਾਲਜ ਅਤੇ ਸਕੂਲ ਵਿੱਚ ਚੋਣ ਜਾਗਰੂਕਤਾ ਕਲੱਬਾਂ ਦੀ ਸਥਾਪਨਾ ਕੀਤੀ ਜਾਣੀ ਹੈ, ਤਾਂ ਜੋ ਨੌਜੁਆਨਾਂ ਵਿੱਚ ਵੋਟ ਦੀ ਤਾਕਤ ਅਤੇ ਲੋਕਤੰਤਰ ਦੀ ਮਜਬੂਤੀ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਕੁਮਾਰ ਐਸ.ਡੀ.ਐਮ. ਸਮਾਣਾ ਅਤੇ ਇਸ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਸਿੰਘ ਹੁੰਦਲ ਅਤੇ ਸ਼੍ਰੀ ਲਾਲ ਵਿਸ਼ਵਾਸ਼ ਵੱਲੋਂ ਮੈਡਲ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਜਿਲ੍ਹਾ ਸਿੱਖਿਆ ਵਿਭਾਗ ਦੇ ਉਪ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰ. ਮਨਜੀਤ ਸਿੰਘ ਅਤੇ ਤਹਿਸੀਲਦਾਰ ਸਮਾਣਾ ਸ਼੍ਰੀ ਰਾਮ ਕਿਸ਼ਨ , ਚੋਣ ਤਹਿਸੀਲਦਾਰ ਸ਼੍ਰੀ ਹਰਦੇਵ ਸਿੰਘ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਚੋਣ ਕਾਨੂਗੋ ਸ਼੍ਰੀ ਵਿਜੇ ਕੁਮਾਰ, ਹਰੀਸ਼ ਕੁਮਾਰ, ਪ੍ਰੋਫੈਸਰ ਨਰਿੰਦਰ ਸਿੰਘ ਢੀਡਸਾ ,ਪ੍ਰਿੰਸੀਪਲ ਦੁਗਾਲ ਸਕੂਲ ਸ੍ਰੀ ਰਾਜ ਕੁਮਾਰ ਨੇ ਵਿਸੇਸ਼ ਭੂਮਿਕਾ ਨਿਭਾਈ। ਮੰਚ ਅਤੇ ਸਚਾਲਨ ਦੀ ਭੁਮਿਕਾ ਸ਼੍ਰੀ ਮਨੋਜ ਕੁਮਾਰ ਲੈਕਚਰਾਰ ਸਰਕਾਰੀ ਸਕੂਲ ਬਹਾਦਰਗੜ੍ਹ ਨੇ ਨਿਭਾਈ।

