ਅਕਾਲੀ ਦਲ ਵੱਲੋਂ ਪਟਿਆਲਾ ਨਿਗਮ ਲਈ 41 ਉਮੀਦਵਾਰਾਂ ਦੀ ਸੂਚੀ ਜਾਰੀ
-41 ਚੋਂ 20 ਟਿਕਟਾਂ ਮਹਿਲਾ ਆਗੂਆਂ ਹਿੱਸੇ ਆਈਆਂ।
ਪਟਿਆਲਾ, 4 ਦਸੰਬਰ (ਮਧੂਸਾਰ ਬਿਊਰੋ: : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪਟਿਆਲਾ ਨਗਰ ਨਿਗਮ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ 41 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਜਾਰੀ ਕੀਤੀ ਗਈ ਸੂਚੀ ਵਿਚ 41 ਉਮੀਦਵਾਰਾਂ ਚੋਂ 20 ਟਿਕਟਾਂ ਮਹਿਲਾ ਆਗੂਆਂ ਦੇ ਹਿੱਸੇ ਆ ਗਈਆਂ ਹਨ। ਅੱਜ ਜਾਰੀ ਕੀਤੀ ਗਈ
ਸੂਚੀ ਵਿਚ ਵਾਰਡ ਨੰ 2 ਤੋਂ ਸ. ਅਮਰੀਕ ਸਿੰਘ ਪੁੱਤਰ ਸ. ਪ੍ਰੀਤਮ ਸਿੰਘ, ਵਾਰਡ ਨੰ 3 ਤੋਂ ਸ਼੍ਰੀਮਤੀ ਹਰਿੰਦਰ ਕੌਰ ਪਤਨੀ ਸ. ਨਰਿੰਦਰ ਸਿੰਘ, ਵਾਰਡ ਨੰ 4 ਤੋਂ ਇੰਜਨੀਅਰ ਗੁਰਵਿੰਦਰ ਸਿੰਘ, ਵਾਰਡ ਨੰ 5 ਤੋਂ ਸ਼੍ਰੀਮਤੀ ਮਨਪ੍ਰੀਤ ਕੌਰ ਪਤਨੀ ਸ. ਮਨਮੋਹਨ ਸਿੰਘ ਕੁੱਕੂ, ਵਾਰਡ ਨੰ 8 ਤੋਂ ਸ. ਪਰਮਜੀਤ ਸਿੰਘ ਪੰਮਾ ਪੁੱਤਰ ਸ. ਗੁਰਬਖਸ਼ ਸਿੰਘ, ਵਾਰਡ ਨੰ 9 ਤੋਂ ਬੀਬੀ ਸੁਰਿੰਦਰ ਕੌਰ ਪਤਨੀ ਸ. ਮਹਿੰਦਰ ਸਿੰਘ, ਵਾਰਡ ਨੰ 11 ਤੋਂ ਸ. ਸੁਰਿੰਦਰ ਸਿੰਘ ਸੱਦੋ ਪੁੱਤਰ ਸ. ਸੋਹਣ ਸਿੰਘ, ਵਾਰਡ ਨੰ 12 ਤੋਂ ਬੀਬੀ ਕਰਮਜੀਤ ਕੌਰ ਪਤਨੀ ਸ. ਸੰਦੀਪ ਸਿੰਘ, ਵਾਰਡ ਨੰ 13 ਤੋਂ ਬੀਬੀ ਹਰਪ੍ਰੀਤ ਕੌਰ ਪਤਨੀ ਸ. ਸੁਖਵਿੰਦਰਪਾਲ ਸਿੰਘ ਮਿੰਟਾ, ਵਾਰਡ ਨੰ 14 ਤੋਂ ਸ.ਜਸਪਾਲ ਸਿੰਘ ਚੱਠਾ ਪੁੱਤਰ ਸ. ਬਲਵੰਤ ਸਿੰਘ, ਵਾਰਡ ਨੰ 15 ਤੋਂ ਸ਼੍ਰੀਮਤੀ ਹਰਮੀਤ ਕੌਰ ਸਿੱਧੂ ਪਤਨੀ ਸ. ਮਾਲਵਿੰਦਰ ਸਿੰਘ ਝਿੱਲ, ਵਾਰਡ ਨੰ 16 ਤੋਂ ਸ. ਮਨਪ੍ਰੀਤ ਸਿੰਘ ਭੰਗੂ ਪੁੱਤਰ ਸ. ਰਘਬੀਰ ਸਿੰਘ, ਵਾਰਡ ਨੰ 17 ਤੋਂ ਸ਼੍ਰੀਮਤੀ ਮਹਿੰਦਰ ਕੌਰ, ਵਾਰਡ ਨੰ 20 ਤੋਂ ਸ. ਰਜਿੰਦਰ ਸਿੰਘ ਵਿਰਕ ਪੁੱਤਰ ਸ . ਗਿਆਨ ਸਿੰਘ, ਵਾਰਡ ਨੰ 21 ਤੋਂ ਸ. ਗੁਰਵਿੰਦਰ ਸਿੰਘ ਧੀਮਾਨ ਪੁੱਤਰ ਸ਼੍ਰੀ ਮਿਲਖੀ ਰਾਮ, ਵਾਰਡ ਨੰ 23 ਤੋਂ ਸ਼੍ਰੀਮਤੀ ਲਭਪ੍ਰੀਤ ਕੌਰ ਪਤਨੀ ਸ. ਅਰੁਪਿੰਦਰ ਸਿੰਘ ਬਾਜਵਾ, ਵਾਰਡ ਨੰ 24 ਤੋਂ ਸ. ਨਵਦੀਪ ਸਿੰਘ ਪੁੱਤਰ ਸ. ਕਸ਼ਮੀਰ ਸਿੰਘ, ਵਾਰਡ ਨੰ 25 ਤੋਂ ਸ਼੍ਰੀਮਤੀ ਮਨਿੰਦਰ ਕੌਰ ਪਤਨੀ ਸ. ਮਨਮਿੰਦਰ ਸਿੰਘ, ਵਾਰਡ ਨੰ 26 ਤੋਂ ਸ਼੍ਰੀਮਤੀ ਸ਼ਾਰਦਾ ਦੇਵੀ ਪਤਨੀ ਸ. ਅਰਜਨ ਸਿੰਘ, ਵਾਰਡ ਨੰ 29 ਤੋਂ ਸ਼੍ਰੀਮਤੀ ਕਮਲਪ੍ਰੀਤ ਕੌਰ ਪਤਨੀ ਸ. ਸਤਵਿੰਦਰ ਸਿੰਘ ਗਰੋਵਰ, ਵਾਰਡ ਨੰ 30 ਤੋਂ ਕਨਿਕਾ ਸ਼ਰਮਾ ਪਤਨੀ ਸ੍ਰੀ ਸੰਦੀਪ ਸ਼ਰਮਾ, ਵਾਰਡ ਨੰ 31 ਤੋਂ ਸ਼੍ਰੀਮਤੀ ਸਿਮਰਤ ਕੋਹਲੀ ਪਤਨੀ ਸ. ਅਜੀਤਪਾਲ ਸਿੰਘ ਕੋਹਲੀ, ਵਾਰਡ ਨੰ 34 ਤੋਂ ਸ੍ਰੀ ਰਾਜੀਵ ਜੁਨੇਜਾ ਪੁੱਤਰ ਸ਼੍ਰੀ ਰਾਮ ਕਿਸ਼ਨ ਜੁਨੇਜਾ, ਵਾਰਡ ਨੰ 35 ਤੋਂ ਸ਼੍ਰੀਮਤੀ ਰੁਪਿੰਦਰ ਕੋਰ ਪਤਨੀ ਸ. ਕੰਵਲਜੀਤ ਸਿੰਘ, ਵਾਰਡ ਨੰ 36 ਤੋਂ ਸ਼੍ਰੀ ਜੀਵਨ ਪ੍ਰਵੇਸ਼ ਹੈਪੀ ਲੋਹਟ ਪੁੱਤਰ ਸ. ਰਘਬੀਰ ਸਿੰਘ, ਵਾਰਡ ਨੰ 37 ਤੋਂ ਸ਼੍ਰੀਮਤੀ ਰਮਨਜੀਤ ਕੋਹਲੀ ਪਤਨੀ ਸ. ਰਵਿੰਦਰ ਸਿੰਘ ਜੌਨੀ ਕੋਹਲੀ, ਵਾਰਡ ਨੰ 38 ਤੋਂ ਸ. ਹਰਦੀਪ ਸਿੰਘ ਦੀਪਾ, ਵਾਰਡ ਨੰ 42 ਤੋਂ ਸ. ਰਮਨਦੀਪ ਧਾਲੀਵਾਲ ਪੁੱਤਰ ਸ. ਲਾਭ ਸਿੰਘ, ਵਾਰਡ ਨੰ 46 ਤੋਂ ਸ. ਗੁਰਸ਼ਰਨ ਸਿੰਘ ਪੁੱਤਰ ਸ. ਬਾਬੂ ਸਿੰਘ, ਵਾਰਡ ਨੰ 48 ਤੋਂ ਸ. ਗੁਰਚਰਨ ਸਿੰਘ ਖਾਲਸਾ ਪੁੱਤਰ ਸ. ਬੀਰ ਸਿੰਘ, ਵਾਰਡ ਨੰ 50 ਤੋਂ ਸ. ਜੋਗਿੰਦਰ ਸਿੰਘ ਛਾਂਗਾ, ਵਾਰਡ ਨੰ 51 ਤੋਂ ਸ੍ਰੀਮਤੀ ਨਿਰਮਲਾ ਦੇਵੀ, ਵਾਰਡ ਨੰ 52 ਤੋਂ ਸ. ਅਮਰਿੰਦਰ ਸਿੰਘ ਬਜਾਜ ਪੁੱਤਰ ਸ. ਇੰਦਰਮੋਹਨ ਸਿੰਘ ਬਜਾਜ, ਵਾਰਡ ਨੰ 53 ਤੋਂ ਸ਼੍ਰੀਮਤੀ ਮਨਪ੍ਰੀਤ ਕੌਰ, ਵਾਰਡ ਨੰ 54 ਤੋਂ ਸ. ਹਰਬਖਸ਼ ਸਿੰਘ ਚਹਿਲ ਪੁੱਤਰ ਸ. ਹਰਿੰਦਰ ਸਿੰਘ ਚਹਿਲ, ਵਾਰਡ ਨੰ 55 ਤੋਂ ਬੀਬੀ ਜਸਤਿੰਦਰ ਕੌਰ ਚੱਢਾ ਪਤਨੀ ਸ. ਜਸਵਿੰਦਰਪਾਲ ਸਿੰਘ ਚੱਢਾ, ਵਾਰਡ ਨੰ 56 ਤੋਂ ਸ. ਇਤਵਿੰਦਰ ਸਿੰਘ ਹਨੀ ਲੂਥਰਾ ਪੁੱਤਰ ਸ. ਜਤਿੰਦਰ ਸਿੰਘ, ਵਾਰਡ ਨੰ 57 ਤੋਂ ਸ਼੍ਰੀਮਤੀ ਸ਼ੀਲਾ ਦੇਵੀ ਪਤਨੀ ਸ. ਸਰਦਾਰਾ ਸਿੰਘ, ਵਾਰਡ ਨੰ 58 ਤੋਂ ਸ. ਗੁਰਮੁਖ ਸਿੰਘ ਢਿੱਲੋਂ ਪੁੱਤਰ ਸ. ਸੰਤੋਖ ਸਿੰਘ, ਵਾਰਡ ਨੰ 59 ਤੋਂ ਸ਼੍ਰੀਮਤੀ ਗੁਰਮੀਤ ਕੌਰ ਬਰਾੜ, ਵਾਰਡ ਨੰ 60 ਤੋਂ ਸ. ਸੁਖਬੀਰ ਸਿੰਘ ਅਬਲੋਵਾਲ ਪੁੱਤਰ ਸ. ਵਧਾਵਾ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।

