ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਕਾਰ ਹੋਇਆ ਸਮਝੌਤਾ, ਸੰਘਰਸ਼ ਸਮਾਪਤ
ਸਰਕਾਰ ਕਰਵਾਏਗੀ ਸੇਵਾਮੁਕਤ ਜੱਜ ਤੋਂ ਜਾਂਚ, ਕਿਸਾਨ ਪਰਿਵਾਰ ਦੇ ਦੋ ਮੈਂਬਰਾਂ ਨੂੰ ਡੀਸੀ ਰੇਟ ’ਤੇ ਮਿਲੇਗੀ ਨੌਕਰੀ
ਚੰਡੀਗੜ੍ਹ 11 ਸਤੰਬਰ (ਮਧੂਸਾਰ ਬਿਊਰੋ) ਕਰਨਾਲ ਵਿਚ ਪਿਛਲੇ ਪੰਜ ਦਿਨਾਂ ਤੋੋਂ ਚਲ ਰਹੇ ਅੰਦੋਲਨ ਨੂੰ ਲੈਕੇ ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਕਾਰ ਵਧੀਆ ਮਾਹੌਲ ਵਿਚ ਸਮਝੌਤਾ ਹੋ ਗਿਆ ਹੈ। ਸਰਕਾਰ ਵੱਲੋੋਂ ਲਾਠੀਚਾਰਜ ਮਾਮਲੇ ਦੀ ਜਾਂਚ ਹਾਈਕੋੋਰਟ ਦੇ ਸੇਵਾਮੁਕਤ ਜੱਜ ਵੱਲ ਕਰਵਾਈ ਜਾਵੇਗੀ। ਇਸ ਦੌਰਾਨ ਉਸ ਵੇਲੇ ਦੇ ਐਸਡੀਐਮ ਆਯੂਸ਼ ਸਿੰਹਾ ਛੁੱਟੀ ‘ਤੇ ਰਹਿਣਗੇ। ਸਮਝੌਤੇ ਦੇ ਤਹਿਤ ਮਿ੍ਰਤਕ ਕਿਸਾਨ ਦੇ ਪਰਿਵਾਰ ਦੇ ਦੋੋ ਮੈਂਬਰਾਂ ਨੂੰ ਮੰਜ਼ੂਰ ਆਸਾਮੀ ‘ਤੇ ਡੀ.ਸੀ. ਰੇਟ ਅਨੁਸਾਰ ਨੌਕਰੀ ਦਿੱਤੀ ਜਾਵੇਗੀ।
ਸਮਝੌਤੇ ਦਾ ਐਲਾਨ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਪੁਲਿਸ ਸੁਪਰਡੈਂਟ ਗੰਗਾ ਰਾਮ ਪੁਨਿਆ, ਕਿਸਾਨ ਸੰਗਠਨਾਂ ਵੱਲੋੋਂ ਗੁਰਨਾਮ ਸਿੰਘ ਚਢੂਨੀ ਤੇ ਹੋੋਰ ਨੇਤਾਵਾਂ ਦੀ ਹਾਜਿਰੀ ਵਿਚ ਸਾਂਝੇ ਤੌੌਰ ‘ਤੇ ਮੀਡਿਆ ਨਾਲ ਰੁ-ਬ-ਰੂ ਹੁੰਦੇ ਹੋੋਇਆ।
ਪ੍ਰਸ਼ਾਸਨ ਵੱਲੋੋਂ ਏ.ਸੀ.ਐਸਨ ਦੇਵੇਂਦਰ ਸਿੰਘ ਨੇ ਕਿਹਾ ਕਿ ਅੰਦੋੋਲਨਕਾਰੀਆਂ ਨਾਲ ਪ੍ਰਸ਼ਾਸਨ ਪਿਛਲੇ 4 ਦਿਨਾਂ ਤੋੋਂ ਲਗਾਤਾਰ ਇਕ ਵਧੀਆ ਮਾਹੌਲ ਵਿਚ ਗਲਬਾਦ ਕਰਦਾ ਰਿਹਾ ਸੀ, ਜਿਸ ਦੇ ਨਤੀਜੇਵੱਜੋੋਂ ਅੱਜ ਦੋਵਾਂ ਧਿਰਾਂ ਵਿਚ ਆਪਸੀ ਸਹਿਮਤੀ ਬਣੀ ਹੈ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸਾਨ ਸਾਡੇ ਭਰਾ ਹਨ ਅਤੇ ਇਹ ਸਮਝੌੌਤਾ ਵੱਡੇ ਸਨਮਾਨਜਨਕ ਢੰਗ ਨਾਲ ਹੋੋਇਆ ਹੈ।
ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਦਸਿਆ ਕਿ ਕਿਸਾਨ ਸੰਗਠਨਾਂ ਦੀ ਮੰਗ ਸੀ ਕਿ ਬਸਤਾੜਾ ਟੋੋਲ ‘ਤੇ 28 ਅਗਸਤ ਨੂੰ ਪੁਲਿਸ ਲਾਠੀਚਾਰਜ ਦੀ ਜਾਂਚ ਕੀਤੀ ਜਾਵੇ ਅਤੇ ਮਿ੍ਰਤਕ ਕਿਸਾਨ ਸੁਸ਼ੀਲ ਕਾਜਲ ਨੂੰ ਯੋਗ ਮੁਆਵਜਾ ਦਿੱਤਾ ਜਾਵੇ। ਇੰਨ੍ਹਾਂ ਮੰਗਾਂ ‘ਤੇ ਪ੍ਰਸ਼ਾਸਨ ਤੇ ਕਿਸਾਨ ਨੇਤਾਵਾਂ ਵਿਚਕਾਰ ਪਿਛਲੇ ਦਿਨ ਦੇਰ ਸ਼ਾਮ 4:00 ਵਜੇ ਗੱਲਬਾਦ ਹੋੋਈ, ਜਿਸ ਵਿਚ ਪ੍ਰਸ਼ਾਸਨ ਤੇ ਕਿਸਾਨਾਂ ਵਿਚਕਾਰ ਸਹਿਮਤੀ ਬਣੀ। ਉਨ੍ਹਾਂ ਦਸਿਆ ਕਿ ਲਾਠੀਚਾਰਜ ਮਾਮਲੇ ਦੀ ਪੂਰੀ ਜਾਂਚ ਮਾਨਯੋੋਗ ਹਾਈ ਕੋੋਰਟ ਦੇ ਸੇਵਾਮੁਕਤ ਜੱਜ ਵੱਲੋੋਂ ਕਰਵਾਉਣ ‘ਤੇ ਸਹਿਮਤੀ ਬਣੀ ਹੈ। ਇਹ ਜਾਂਚ ਇਕ ਮਹੀਨੇ ਵਿਚ ਪੂਰੀ ਕਰਵਾਈ ਜਾਵੇਗੀ ਅਤੇ ਇਸ ਦੌਰਾਨ ਉਸ ਵੇਲੇ ਦੇ ਐਸਡੀਐਮ ਆਯੂਸ਼ ਸਿੰਨਹਾ ਛੁੱਟੀ ‘ਤੇ ਰਹਿਣਗੇ। ਇਸ ਦੇ ਨਾਲ-ਨਾਲ ਮਿ੍ਰਤਕ ਕਿਸਾਨ ਦੇ ਪਰਿਵਾਰ ਦੇ ਦੋੋ ਮੈਂਬਰਾਂ ਨੂੰ ਡੀਸੀ ਰੇਟ ‘ਤੇ ਪ੍ਰਵਾਨ ਆਸਾਮੀ ‘ਤੇ ਇਕ ਹਫਤੇ ਅੰਦਰ ਨੌਕਰੀ ਦਿੱਤੀ ਜਾਵੇਗੀ।
ਫੈਸਲੇ ‘ਤੇ ਟਿਪੱਣੀ ਦਿੰਦੇ ਹੋੋਏ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਦਸਿਆ ਕਿ ਪ੍ਰਸ਼ਾਸਨਿਥ ਅਧਿਕਾਰੀਆਂ ਤੇ ਉਨ੍ਹਾਂ ਦੀ ਗਲਬਾਤ ਦੇ ਅਨੇਕ ਦੌਰ ਹੋੋਏ ਅਤੇ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨੀ ਹੈ। ਉਨ੍ਹਾਂ ਕਿਹਾ ਕਿ ਲਾਠੀਚਾਰਜ ਮਾਮਲੇ ਦੀ ਜਾਂਚ ਅਤੇ ਮਿ੍ਰਤਕ ਕਿਸਾਨ ਦੇ ਪਰਿਵਾਰ ਵਾਲਿਆ ਨੂੰ ਨੌੌਕਰੀ ਦੇਣ ਦੀ ਮੰਗ ਮੰਨੀ ਗਈ ਹੈ। ਇਸ ਬਾਰੇ ਸਾਰੇ ਸੰਗਠਨਾਂ ਨਾਲ ਗਲਬਾਤ ਕੀਤੀ ਗਈ ਅਤੇ ਸਾਰੀਆਂ ਨੇ ਆਪਣੀ ਸਹਿਮਤੀ ਜਤਾਈ ਅਤੇ ਉਨ੍ਹਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਚਲ ਰਹੇ ਧਰਨੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਧਰਨੇ ‘ਤੇ ਬੈਠੇ ਸਾਰੇ ਲੋੋਕਾਂ ਨੇ ਫੈਸਲੇ ਦਾ ਸੁਆਗਤ ਕੀਤਾ।

