ਪੰਜਾਬ

ਖ਼ਾਲਸਾ ਸੀ: ਸੈਕੰ: ਸਕੂਲ ਵਿਖੇ 2 ਰੋਜ਼ਾ ‘ਤੀਜ਼ਾ ਅੰਤਰ‐ਖ਼ਾਲਸਾ ਕਾਲਜ ਸਕੂਲ ਖੇਡ ਮੁਕਾਬਲੇ’ ਦਾ ਹੋਇਆ ਸ਼ਾਨਦਾਰ ਅਗਾਜ਼

ਰੱਸਾਕੱਸੀ ਦੇ ਸ਼ੋਅ ਮੈਚ ‘ਚ ਖ਼ਾਲਸਾ ਪਬਲਿਕ ਸਕੂਲ ਜੇਤੂ
ਅੰਮ੍ਰਿਤਸਰ, 5 ਦਸੰਬਰ (ਮਧੂਸਾਰ ਬਿਊਰੋ) ਨਸ਼ਾ ਸਾਡੇ ਸਮਾਜ ‘ਚ ਸਭ ਵੱਡੀ ਲਾਹਨਤ ਹੈ, ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਕੇ ਉਨ੍ਹਾਂ ਨੂੰ ਸਰੀਰਿਕ ਪੱਖੋਂ ਖੋਖਲ੍ਹਾ ਕਰ ਰਿਹਾ ਹੈ। ਇਸ ਲਈ ਪੜ੍ਹਾਈ ਦੇ ਨਾਲ ਸਕੂਲਾਂ, ਕਾਲਜਾਂ ਜਾਂ ਇਸ ਤੋਂ ਬਾਅਦ ਖੁੱਲ੍ਹੇ ਸਮੇਂ ਵੇਲੇ ਆਪਣੀ ਦਿਲਚਸਪੀ ਮੁਤਾਬਕ ਖੇਡਾਂ ‘ਚ ਬੱਚਿਆਂ ਦਾ 2‐2 ਘੰਟੇ ਵਿਅਸਥ ਰਹਿਣਾ ਬਹੁਤ ਜਰੂਰੀ ਹੈ। ਕਿਉਂਕਿ ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉਥੇ ਬੱਚਿਆਂ ਦਾ ਧਿਆਨ ਕਿਸੇ ਬੁਰਾਈ ਤੇ ਮਾੜੀਆਂ ਆਦਤਾਂ ਵੱਲ ਕੇਂਦਰਿਤ ਨਹੀਂ ਹੁੰਦਾ। ਇਸੇ ਮਕਸਦ ਤਹਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਤੀਜਾ ਅੰਤਰ ਖ਼ਾਲਸਾ ਕਾਲਜ ਸਕੂਲ ਖੇਡ ਮੁਕਾਬਲੇ’ ਦਾ ਸ਼ਾਨਦਾਰ ਉਦਘਾਟਨ ਕੀਤਾ।

ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਦਾ ਮਕਸਦ ਸਮਾਜ ‘ਚ ਨਸ਼ਾ, ਮਾੜੀ ਸੰਗਤ ਤੇ ਹੋਰ ਬੁਰਾਈਆਂ ਤੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਵੱਖ‐ਵੱਖ ਵਿਸ਼ਿਆਂ ਨਾਲ ਸਬੰਧਿਤ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀ ਇਸ ਮੁਕਾਬਲੇਬਾਜ਼ੀ ਦੇ ਯੁੱਗ ‘ਚ ਸਿਰਫ਼ ਵਿੱਦਿਆ ਦੇ ਖੇਤਰ ‘ਚ ਹੀ ਨਾ, ਬਲਕਿ ਖੇਡਾਂ ‘ਚ ਵੀ ਸ਼ਾਨਦਾਰ ਉਪਲਬੱਧੀ ਪ੍ਰਾਪਤ ਕਰਕੇ ਜ਼ਿੰਦਗੀ ‘ਚ ਜਾਇਜ਼ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆ ਕਿਹਾ ਕਿ ਖੇਡਾਂ ਦਾ ਮਤਲਬ ਜੀਵਨ ‘ਚ ਸਫ਼ਲਤਾ ਹਾਸਲ ਕਰਨ ਲਈ ਕੁਝ ਕਰ‐ਗੁਜ਼ਰਨ ਅਤੇ ਛੁਪੀ ਕਾਬਲੀਅਤ ਨੂੰ ਸਾਹਮਣੇ ਲਿਆਉਣਾ ਹੈ ਨਾ ਕਿ ਕਿਸੇ ਨਾਲ ਖ਼ੁਦਕ ਜਾਂ ਵਿਰੋਧਤਾ ਪੈਦਾ ਕਰਨਾ।
ਇਸ ਤੋਂ ਪਹਿਲਾਂ 2 ਰੋਜ਼ਾ ਅੰਡਰ‐14 ਅਤੇ 17 ਦੇ ਉਕਤ ਮੁਕਾਬਲਿਆਂ ‘ਚ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ ਸਕੂਲਾਂ ਜਿਨ੍ਹਾਂ ‘ਚ ਮੇਜ਼ਬਾਨ ਸਕੂਲ ਤੋਂ ਇਲਾਵਾ ਖ਼ਾਲਸਾ ਕਾਲਜ ਪਬਲਿਕ ਸਕੂਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਮਾਰਚ ਪਾਸਟ ਕੱਢਿਆ ਜਿਨ੍ਹਾਂ ਨੂੰ ਸ: ਛੀਨਾ ਨਾਲ ਸਲਾਮੀ ਦਿੱਤੀ ਅਤੇ ਖੇਡਾਂ ਲਈ ਐਲਾਨ ਕੀਤਾ।
ਉਪਰੰਤ ਖ਼ਾਲਸਾ ਕਾਲਜ ਪਬਲਿਕ ਸਕੂਲ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦਰਮਿਆਨ ਰੱਸਾਕੱਸੀ ਦਾ ਸ਼ੋਅ ਮੈਚ ਹੋਇਆ, ਜਿਸ ‘ਚ ਖ਼ਾਲਸਾ ਪਬਲਿਕ ਸਕੂਲ ਦੀ ਟੀਮ ਜੇਤੂ ਰਹੀ। ਉਕਤ ਮੁਕਾਬਲਿਆਂ ‘ਚ ਰੱਸਾ ਕੱਸੀ, ਦੌੜਾਂ, ਫੁਟਬਾਲ, ਖੋ‐ਖੋ ਅਤੇ ਵਾਲੀਵਾਲ ਆਦਿ ਮੈਚ ਵਿਦਿਆਰਥੀਆਂ ਦਰਮਿਆਨ ਖੇਡਿਆ ਜਾਵੇਗਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਪੁੱਜੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਸ: ਛੀਨਾ ਵੱਲੋਂ ਆਉਂਦੇ ਸਾਲ ਖੇਡਾਂ ‘ਚੋਂ ਹੋਰ ਗੇਮਾਂ ਨੂੰ ਸ਼ਾਮਿਲ ਕਰਨ ਬਾਰੇ ਜਾਣੂ ਕਰਵਾਇਆ। ਇਸ ਮੌਕੇ ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਨ, ਸ: ਸੁਖਦੇਵ ਸਿੰਘ ਅਬਦਾਲ, ਮੈਂਬਰ ਗੁਰਮਹਿੰਦਰ ਸਿੰਘ, ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਸ੍ਰੀਮਤੀ ਪੁਨੀਤ ਨਾਗਪਾਲ, ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਤੇ ਹੋਰ ਸਖਸ਼ੀਅਤਾਂ ਤੇ ਵਿਦਿਆਰਥੀ ਮੌਜ਼ੂਦ ਸਨ।

Leave a Reply

Your email address will not be published. Required fields are marked *