ਪਟਿਆਲਾ

ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਨਿਗਮ ਚੋਣਾ ਸਬੰਧੀ ਕੀਤੀ ਬੈਠਕ

ਚੋਣਾ ਦੌਰਾਨ ਕਾਂਗਰਸ ਦੀ ਹਰ ਧੱਕੇਸ਼ਾਹੀ ਦੀ ਡਟ ਕੇ ਸਾਹਮਣੇ ਕਰੇਗੀ ਹਿੰਦੁਸਤਾਨ ਸ਼ਕਤੀ ਸੈਨਾ- ਪਵਨ ਗੁਪਤਾ
ਪਟਿਆਲਾ 13 ਦਸੰਬਰ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਦੇ ਰਾਜਨੀਤਕ ਦਲ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰਾਂ ਵੱਲੋਂ ਨਗਰ ਨਿਗਮ ਚੋਣਾ ਦੌਰਾਨ ਕੀਤਾ ਜਾ ਰਹੇ ਚੋਣ ਪ੍ਰਚਾਰ ਨੂੰ ਸਬੰਧੀ ਬੈਠਕ ਲੀਲ੍ਹਾ ਭਵਨ ਪਟਿਆਲਾ ਵਿਖੇ ਕੀਤੀ ਗਈ ਹੈ।

ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਮੁਖੀ ਸ੍ਰੀ ਪਵਨ ਕੁਮਾਰ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਨ੍ਹਾਂ ਵੱਲੋਂ ਵਾਰਡ ਨੰਬਰ 28 ਤੋਂ ਉਮੀਦਵਾਰ ਰਾਜੇਸ਼ ਕੌਸ਼ਿਕ, ਵਾਰਡ ਨੰਬਰ 31 ਤੋਂ ਉਮੀਦਵਾਰ ਰੇਨੂੰ ਰਾਣੀ ਅਤੇ ਵਾਰਡ ਨੰਬਰ 58 ਤੇ ਉਮੀਦਵਾਰ ਪਰਵੀਤ ਕਥੂਰੀਆ ਸਮੇਤ ਵੱਡੀ ਗਿਣਤੀ ਪਾਰਟੀ ਆਗੂਆਂ ਦੇ ਨਾਲ ਬੈਠਕ ਕੀਤੀ ਗਈ।
ਬੈਠਕ ਦੌਰਾਨ ਉਨ੍ਹਾਂ ਵੱਲੋਂ ਚੋਣ ਪ੍ਰਚਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤੇ ਭਵਿੱਖ ਚ ਚੋਣ ਪ੍ਰਚਾਰ ਦੀ ਵੀ ਵਿਉਂਤਬੰਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਚ ਆ ਰਹੀ ਪਰੇਸ਼ਾਨੀ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਚੋਣਾ ਚ ਡਟ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਸ਼ਹਿਰ ਚ ਹੋ ਰਹੀ ਘਟਨਾਵਾਂ ਤੋਂ ਇੱਕ ਗੱਲ ਸਾਫ਼ ਹੈ ਕਿ ਇਨ੍ਹਾਂ ਚੋਣਾ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਧੱਕਾ ਕਰਨ ਦੀ ਕੋਸ਼ਿਸ਼ ਕਰਨਗੇ ਪਰ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਉਨ੍ਹਾਂ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਸਾਹਮਣਾ ਕਰਦੇ ਹੋਏ ਚੋਣਾ ਮੈਦਾਨ ਚ ਹਿੱਸਾ ਲਵੇਗੀ।
ਸ੍ਰੀ ਗੁਪਤਾ ਨੇ ਕਿਹਾ ਕਿ ਪਿਛਲੇ 10 ਸਾਲਾ ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਵੱਲੋਂ ਸ਼ਹਿਰ ਚ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ ਜਦਕਿ ਪਟਿਆਲਾ ਦਾ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਵੀ ਕਦੇ ਵਿਧਾਨ ਸਭਾ ਚ ਜਾ ਕੇ ਪਟਿਆਲਾ ਦੇ ਵਿਕਾਸ ਸਬੰਧੀ ਕੋਈ ਮੰਗ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾ ਦੌਰਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਉਨ੍ਹਾਂ ਦੇ ਕੌਂਸਲਰ ਲੋਕ ਸੇਵਾ ਕਰ ਸਕਣ। ਇਸ ਮੌਕੇ ਰਵਿੰਦਰ ਸਿੰਗਲਾ, ਸੰਜੀਵ ਕੁਮਾਰ ਬਬਲਾ, ਸਵਰਾਜ ਘੁੰਮਣ, ਕਾਂਤਾ ਰਾਣੀ, ਵਿਨੀਤ ਸਹਿਗਲ, ਸ਼ਮਾਕਾਂਤ ਪਾਂਡੇ, ਚਿੰਟੂ, ਪਲਨ ਸਦਾਨਾ, ਕੇ.ਕੇ. ਗਾਬਾ, ਰਾਜਵੀਰ ਕੌਰ, ਪ੍ਰਦੀਪ ਵਰਮਾ, ਹੇਮੰਤ, ਪੰਡਿਤ ਬਦਰੀ ਪ੍ਰਸਾਦ ਸਮੇਤ ਵੱਡੀ ਗਿਣਤੀ ਚ ਆਗੂ ਹਾਜ਼ਰ ਰਹੇ।

Leave a Reply

Your email address will not be published. Required fields are marked *