ਪਟਿਆਲਾ

ਵੀਰ ਹਕੀਕਤ ਰਾਏ ਸਕੂਲ ਵਿਚ ਕਰਵਾਇਆ ਗਾਇਡੈਂਸ ਸੈਮੀਨਾਰ

ਉਜੱਵਲ ਭਵਿੱਖ ਲਈ ਭਾਰਤੀ ਫੌਜ ਵਿੱਚ ਅਫਸਰ ਬਣੋ : ਪ੍ਰਿੰ. ਰਮੇਸ਼ ਠਾਕੁਰ
ਫੌਜ ਵਿੱਚ ਅਫਸਰ ਬਨਣਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਇੰਸਟਿਚਿਊਟ ਵਿੱਚ ਆਉਣ : ਮੇਜਰ ਜਨਰਲ ਬੀ.ਐਸ. ਗਰੇਵਾਲ
ਪਟਿਆਲਾ 13 ਦਸੰਬਰ (ਮਧੂਸਾਰ ਬਿਊਰੋ) ਹੋਣਹਾਰ ਨੌਜਵਾਨ ਪੀੜ੍ਹੀ ਦੇ ਮਾਰਗਦਰਸ਼ਨ ਲਈ ਅੱਜ ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਇੱਕ ਗਾਇਡੇਂਸ ਸੈਮਿਨਾਰ ਕਰਵਾਇਆ ਗਿਆ ਜਿਸ ਵਿੱਚ ਦਸਵੀਂ ਤੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ( ਲੜਕੇ-ਲੜਕੀਆਂ ) ਨੇ ਭਾਗ ਲੈ ਕੇ ਵਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ।

ਸਕੂਲ ਪ੍ਰਿੰਸੀਪਲ ਸ਼੍ਰੀ ਰਮੇਸ਼ ਕੁਮਾਰ ਠਾਕੁਰ ਦੀਆਂ ਕੋਸ਼ਸ਼ਾਂ ਸਦਕਾ ਆਯੋਜਿਤ ਸੈਮਿਨਾਰ ਵਿੱਚ ਭਾਰਤੀ ਫੌਜ ‘ਚ ਲਗਭਗ 40 ਸਾਲ ਸੇਵਾ ਕਰਨ ਵਾਲੇ ਮੇਜਰ ਜਨਰਲ ਬਲਜੀਤ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਨੂੰ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਵਿੱਚ ਅਫਸਰ ਬਣਕੇ ਦੇਸ਼ ਦੀ ਸੇਵਾ ਦੇ ਨਾਲ ਨਾਲ ਬਿਹਤਰ ਅਤੇ ਸਨਮਾਨਜਨਕ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦਸਵੀਂ ਤੇ ਬਾ੍ਹਰਵੀਂ ਦੇ ਲੜਕੇ-ਲੜਕੀਆਂ ਫੌਜ ਵਿੱਚ ਕਿਸ ਤਰ੍ਹਾਂ ਅਫਸਰ ਬਣ ਸੱਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਜੇਕਰ ਇਸ ਸਮੇਂ ਮਿਹਨਤ ਕਰ ਲਵੇ ਤਾਂ ਸਾਰੀ ਉਮਰ ਚੈਨ ਦੇ ਨਾਲ ਐਡਵੈਂਚਰ ਤੇ ਖੁਸ਼ਹਾਲ ਜ਼ਿੰਦਗੀ ਜੀਅ ਸਕਦੇ ਹਨ ਅਤੇ ਜੇਕਰ ਹੁਣ ਮਿਹਨਤ ਨਾ ਕੀਤੀ ਤਾਂ ਬਾਕੀ ਦੀ ਉਮਰ ਮਿਹਨਤ ਕਰਣੀ ਪੈ ਸਕਦੀ ਹੈ।
ਮੇਜਰ ਜਨਰਲ ਬਲਜੀਤ ਸਿੰਘ ਗਰੇਵਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟਿਚਿਊਟ ਮੋਹਾਲੀ ਵਿੱਚ ਸੱਤ-ਅੱਠ ਸਾਲ ਤੋਂ
ਡਾਇਰੈਕਟਰ ਹਨ। ਆਪਣੇ ਇੰਸਟਿਚਿਊਟ ਬਾਰੇ ਜਾਣਕਾਰੀ ਦਿੰਦੇ ਹੋਏ ਗਰੇਵਾਲ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੇ ਇੰਸਟਿਚਿਊਟ ਵਿੱਚ ਸਾਰੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ, ਖਾਣਾ-ਪੀਣਾ, ਰਹਿਣਾ, ਵਰਦੀ ਤੱਕ ਸਭ ਦਾ ਖਰਚ ਸਰਕਾਰ ਕਰਦੀ ਹੈ ਅਤੇ ਉਨ੍ਹਾਂ ਦੀ ਟ੍ਰੇਨਿੰਗ ਲੈ ਕੇ 84 ਜਵਾਨ ਫੌਜ ਵਿੱਚ ਅਫਸਰ ਬਣ ਚੁਕੇ ਹਨ। ਇਸ ਸਮੇਂ ਦੇਸ਼ ਵਿੱਚ ਅਜਿਹੇ 24 ਟ੍ਰੇਨਿੰਗ ਇੰਸਟਿਚਿਊਟ ਅਤੇ 5 ਆਰਮੀ ਸਕੂਲ ਹਨ, ਪੰਰਤੂ ਸਾਲ 2015 ਤੇ 2017 ਵਿੱਚ ਉਨ੍ਹਾਂ ਨੇ ਆਲ ਇੰਡਿਆ ਰੈਂਕਿੰਗ ਵਿੱਚ ਦੇਸ਼ ਭਰ ‘ਚ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਗੌਰਵ ਹਾਸਿਲ ਕੀਤਾ ਹੈ। ਮੇਜਰ ਜਨਰਲ ਗਰੇਵਾਲ ਨੇ ਕਿਹਾ ਕਿ ਅੱਜਕੱਲ੍ਹ ਜਿੱਥੇ ਉੱਚ ਸਿੱਖਿਆ ਹਾਸਿਲ ਕਰਕੇ ਵੀ ਨੌਜਵਾਨ ਪੀੜ੍ਹੀ ਨੂੰ ਚਪੜਾਸੀ ਤੇ ਕਲਰਕ ਦੀ ਨੌਕਰੀ ਹਾਸਲ ਕਰਨ ਲਈ ਵੀ ਭਾਰੀ ਕੋਸ਼ਿਸ਼ ਕਰਨੀ ਪੈ ਰਹੀ ਹੈ, ਉਥੇ ਹੀ ਥੋੜ੍ਹੀ ਹੋਰ ਮਿਹਨਤ ਕਰਕੇ ਫੌਜ ਵਿੱਚ ਅਫਸਰ ਬਣ ਕੇ ਬਿਹਤਰ ਜ਼ਿੰਦਗੀ ਦਾ ਮਜ਼ਾ ਲਿਆ ਜਾ ਸਕਦਾ ਹੈ।
ਉਜੱਵਲ ਭਵਿੱਖ ਲਈ ਭਾਰਤੀ ਫੌਜ ਵਿੱਚ ਅਫਸਰ ਬਣੋ : ਪ੍ਰਿੰ. ਰਮੇਸ਼ ਠਾਕੁਰ
ਸੈਂਕੜੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਸ਼੍ਰੀ ਰਮੇਸ਼ ਕੁਮਾਰ ਠਾਕੁਰ ਨੇ ਮੇਜਰ ਜਨਰਲ ਬਲਜੀਤ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਪੜ੍ਹ ਲਿਖ ਕੇ ਫੌਜ ਵਿੱਚ ਅਫਸਰ ਬਣ ਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਜਵਲ ਭਵਿੱਖ ਲਈ ਨੌਜਵਾਨਾਂ ਨੂੰ ਫੌਜ ਵਿੱਚ ਅਫਸਰ ਬਣਨਾ ਚਾਹੀਦਾ ਹੈ।
ਵੀਰ ਹਕੀਕਤ ਰਾਏ ਸਕੂਲ ਦੇ ਬੱਚਿਆਂ ਨੇ ਵੀ ਸ਼੍ਰੀ ਗਰੇਵਾਲ ਦਾ ਧੰਨਵਾਦ ਕਰਦੇ ਹੋਏ ਖੁਸ਼ੀ ਮਹਿਸੂਸ ਕੀਤੀ ਅਤੇ ਕਿਹਾ ਕਿ ਜੋ ਜਾਣਕਾਰੀ ਅੱਜ ਉਨ੍ਹਾਂ ਨੂੰੰ ਪ੍ਰਾਪਤ ਹੋਈ ਹੈ ਉਹ ਪਹਿਲਾਂ ਕਦੇ ਕਿਸੇ ਨੇ ਉਨ੍ਹਾਂ ਨੂੰ ਨਹੀਂ ਦਿੱਤੀ। ਉਨ੍ਹਾਂ ਨੂੰ ਅੱਜ ਪਤਾ ਲੱਗਿਆ ਹੈ ਕਿ ਫੌਜ ਵਿੱਚ ਅਫਸਰ ਬਨਣ ਲਈ ਕੀ-ਕੀ ਜ਼ਰੂਰੀ ਹੈ ਅਤੇ ਕਦੋਂ-ਕਦੋਂ ਤੇ ਕਿਵੇਂ-ਕਿਵੇਂ ਅਪਲਾਈ ਕਰਨਾ ਹੈ, ਇਸ ਲਈ ਉਹ ਅੱਜ ਹੀ ਫੌਜ ਵਿੱਚ ਅਫਸਰ ਬਨਣ ਲਈ ਤਿਆਰੀਆਂ ਸ਼ੁਰੂ ਕਰਣਗੇ। ਇਸ ਮੌਕੇ ਉੱਤੇ ਸਕੂਲ ਦੀ ਪੇਰੈਂਟਸ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਵਰਮਾ ਨੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਕੋਸ਼ਿਸ਼ ਕਰਨ ਵਾਲੇ ਪ੍ਰਿੰਸੀਪਲ ਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਸਕੂਲ ਪ੍ਰਿੰਸੀਪਲ ਤੇ ਹੋਰ ਅਧਿਆਪਕਾਂ ਵੱਲੋਂ ਮੇਜਰ ਜਨਰਲ ਬਲਜੀਤ ਸਿੰਘ ਗਰੇਵਾਲ ਦੇ ਸਕੂਲ ਪਹੁੰਚਣ ਉੱਤੇ ਉਨ੍ਹਾਂ ਦਾ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਅਤੇ ਉਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

Leave a Reply

Your email address will not be published. Required fields are marked *