ਪੰਜਾਬਪਟਿਆਲਾ

ਵਿਅਕਤੀ ਮਨ ਜਾਂ ਦਿਮਾਗ ਤੋਂ ਅਪੰਗ ਨਹੀਂ ਹੁੰਦਾ, ਕੇਵਲ ਸਰੀਰ ਤੋਂ ਹੁੰਦਾ : ਕੁਮਾਰ ਅਮਿਤ

ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਅੰਗਹੀਣਤਾ ਤੇ ਕਰਵਾਇਆ ਸੈਮੀਨਾਰ
ਜ਼ਿਲ੍ਹਾ ਬਿਊਰੋ ਆਫ ਇੰਪਲਾਈਮੈਂਟ ਜਨਰੇਸ਼ਨ ਐਂਡ ਟਰੇਨਿੰਗ
ਅਤੇ ਟਰੈਫਿਕ ਪੁਲਿਸ ਦੇ ਐਜੂਕੇਸ਼ਨ ਸੈਲ ਨੇ ਰੱਖੇ ਵਿਚਾਰ
ਪਟਿਆਲਾ, 14 ਦਸੰਬਰ (ਮਧੂਸਾਰ ਬਿਊਰੋ) ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਆਤਮ ਨਿਰਭਰ ਬਣਾਉਣ ਬਾਰੇ ਆਯੋਜਿਤ ਕੀਤੇ ਗਏ ਸੈਮੀਨਾਰ ‘ਚ ਭਾਗ ਲੈਣ ਆਏ ਦਿਵਯਾਂਗ ਅਤੇ ਉਹਨਾਂ ਦੇ ਨਾਲ ਆਏ ਲੋਕਾਂ ਨੂੰ ਸੰਬੋਧਤ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਰੈਡ ਕਰਾਸ ਸੋਸਾਇਟੀ ਪਟਿਆਲਾ ਦੇ ਚੇਅਰਮੈਨ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਵਿਅਕਤੀ ਮਨ ਜਾਂ ਦਿਮਾਗ ਤੋਂ ਅਪੰਗ ਨਹੀਂ ਹੁੰਦਾ, ਕੇਵਲ ਸਰੀਰ ਤੋਂ ਹੁੰਦਾ ਹੈ।

ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਸਾਰੇ ਅੰਗ ਹੈ ਅਤੇ ਉਹ ਸਰੀਰ ਤੋਂ ਵੀ ਤੰਦਰੁਸਤ ਹੈ ਪਰ ਆਲਸੀ ਹੈ, ਕੋਈ ਕੰਮ ਨਹੀਂ ਕਰਦਾ ਤਾਂ ਉਸ ਨੂੰ ਅਪਾਹਜ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਪਾਹਜ ਹੋਣਾ ਇੱਕ ਮਾਨਸਿਕ ਅਤੇ ਦਿਮਾਗ ਦੀ ਅਵਸਥਾ ਹੈ ਇਸ ‘ਤੇ ਕੋਸ਼ਿਸ਼ ਕਰਕੇ ਪਾਰ ਪਾਇਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦਿਵਯਾਂਗ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਨਾ ਕੇਵਲ ਖੁਦ ਵਰਤਣ ਬਲਕਿ ਹੋਰਾਂ ਨੂੰ ਵੀ ਇਸ ਸਬੰਧ ਵਿੱਚ ਜਾਣਕਾਰੀ ਦੇਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਨੌਕਰੀ ਚਾਹੇ ਪੰਜਾਬ ਦੀ ਹੋਵੇ ਜਾਂ ਕੇਂਦਰ ਸਰਕਾਰ ਦੀ ਇਹਨਾਂ ਸਾਰੀਆਂ ਭਰਤੀਆਂ ‘ਚ ਹੁਣ ਦਿਵਯਾਂਗ ਆਸਾਮੀਆਂ ਦਾ ਰਾਖਵਾਂ ਕਰਨ 4 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਉੱਪਰਲੀ ਉਮਰ ਦੀ ਛੂਟ ਵੀ 10 ਸਾਲ ਹੈ ਅਤੇ ਦਿਵਯਾਂਗ ਕਰਮਚਾਰੀ 60 ਸਾਲ ਦੀ ਉਮਰ ‘ਚ ਰਿਟਾਇਰ ਹੁੰਦਾ ਹੈ। ਸਫ਼ਰ ਵਿੱਚ ਵੀ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਹਨ। ਤਕਨੀਕੀ ਅਤੇ ਵਿਦਿਅਕ ਸਿਖਲਾਈ ਕੋਰਸਾਂ ‘ਚ 5 ਫੀਸਦੀ ਸੀਟਾਂ ਰਾਖਵੀਆਂ ਹਨ। ਬੇਰੋਜ਼ਗਾਰੀ ਭੱਤੇ ਦੇ ਨਾਲ ਅੰਗਹੀਣ ਪੈਨਸ਼ਨ ਵੀ ਦਿੱਤੀ ਜਾਂਦੀ ਹੈ। ਟਾਈਪ ਟੈਸਟ ਤੋਂ ਛੂਟ ਵਜੀਫੇ , ਸਵੈ ਰੋਜ਼ਗਾਰ ਲਈ ਕਰਜ਼ੇ ਆਮਦਨ ਕਰ ਵਿੱਚ ਛੂਟ, ਟਰੇਨਿੰਗ ਸਹੂਲਤਾਂ, ਬੀਮਾ ਆਦਿ ਵਿੱਚ ਵੀ ਛੂਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰੀਖਿਆ ਫੀਸ ਅਤੇ ਡਾਕਟਰੀ ਮੁਅਇਨਾ ਫੀਸ ਮੁਆਫ਼ ਹੁੰਦੀ ਹੈ। ਪ੍ਰੀਖਿਆ ਵਿੱਚ ਹਰ ਘੰਟੇ ‘ਤੇ 20 ਮਿੰਟ ਵਾਧੂ ਮਿਲਦੇ ਹਨ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਦਿਵਯਾਂਗ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਟਰੇਨਿੰਗ ਦੇਣ ਅਤੇ ਉਹਨਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਲਈ ਕੋਈ ਵੀ ਵਿਅਕਤੀ ਮਿੰਨੀ ਸਕੱਤਰੇਤ ਵਿਖੇ ਮੌਜੂਦ ਸੁਵਿਧਾ ਕੇਂਦਰ ‘ਚ ਰੋਜ਼ਗਾਰ ਬਿਊਰੋ ਦੇ ਦਫ਼ਤਰ ‘ਚ ਆ ਕੇ ਲੈ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਲੋੜਵੰਦਾਂ ਨੂੰ ਟਰਾਈ ਸਾਈਕਲ ਵੰਡੇ ਅਤੇ ਆਟੋ ਰਿਕਸ਼ਾ, ਟਰੈਕਟਰ ਟਰਾਲੀ ਆਦਿ ਵਾਹਨਾਂ ਦੇ ਪਿੱਛੇ ਰਿਫਲੈਕਟਰ ਵੀ ਲਾਏ।
ਜ਼ਿਲ੍ਹਾ ਬਿਊਰੋ ਆਫ ਇੰਪਲਾਈਮੈਂਟ ਜਨਰੇਸ਼ਨ ਐਂਡ ਟਰੇਨਿੰਗ ਦੀ ਡਿਪਟੀ ਡਾਇਰੈਕਟਰ ਸ਼੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ, ਜ਼ਿਲ੍ਹਾ ਅੰਗਹੀਣ ਪੂਨਰਵਾਸ ਕੇਂਦਰ ਦੇ ਇੰਚਾਰਜ ਡਾ: ਪ੍ਰਿਤਪਾਲ ਸਿੰਘ ਸਿੱਧੂ, ਟਰੈਫਿਕ ਇੰਚਾਰਜ ਸ਼੍ਰੀ ਕਰਨੈਲ ਸਿੰਘ, ਟਰੈਫਿਕ ਪੁਲਿਸ ਦੇ ਐਜੂਕੇਸ਼ਨ ਸੈਲ ਦੇ ਸ਼੍ਰੀ ਗੁਰਜਾਪ ਸਿੰਘ, ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਵਿਜੇ ਗੋਇਲ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸ੍ਰੀ ਮਲਕੀਤ ਸਿੰਘ, ਸ਼੍ਰੀ ਕਮਲ ਗੋਇਲ ਅਤੇ ਰੈਡ ਕਰਾਸ ਨਾਲ ਜੁੜੇ ਹੋਏ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *