ਪੰਜਾਬਪਟਿਆਲਾ

ਪਟਿਆਲਾ ਦੇ ਲੋਕਾਂ ਨੂੰ ਮਿਲੇਗੀ ਪੀਣ ਵਾਲੇ ਪਾਣੀ ਦੀ 24 ਘੰਟੇ ਸਪਲਾਈ-ਪਰਨੀਤ ਕੌਰ

ਪਟਿਆਲਾ, 14 ਦਸੰਬਰ (ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਲਈ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਬਹੁਕਰੋੜੀ ਤਜਵੀਜ ਤਿਆਰ ਕੀਤੀ ਗਈ ਹੈ, ਜਿਸ ਤਹਿਤ ਸ਼ਾਹੀ ਸ਼ਹਿਰ ਲਈ ਏਸ਼ੀਅਨ ਵਿਕਾਸ ਬੈਂਕ ਨੇ 717.17 ਕਰੋੜ ਰੁਪਏ ਦਾ ਫਾਇਨਾਂਸ ਕਰਨ ਲਈ ਸਹਿਮਤੀ ਜਤਾਈ ਹੈ।

ਉਨ੍ਹਾਂ ਇਥੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਨਿਗਮ ਚੋਣਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੂੰਝਾ ਫੇਰ ਜਿੱਤ ਹੋਵੇਗੀ, ਕਿਉਂਕਿ ਲੋਕ ਕਾਂਗਰਸ ਪਾਰਟੀ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ, ਇਸ ਲਈ ਵਿਰੋਧੀ ਹੁਣ ਕੂੜ ਪ੍ਰਚਾਰ ‘ਤੇ ਉਤਰ ਆਏ ਹਨ ਪਰ ਇਨ੍ਹਾਂ ਦੀ ਅਸਲੀਅਤ ਬਾਰੇ ਲੋਕ ਭਲੀ ਭਾਂਤ ਜਾਣੂ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਅੱਜ ਵਾਰਡ ਨੰਬਰ 59 ਤੋਂ ਸ੍ਰੀਮਤੀ ਮੀਨਾਕਸ਼ੀ ਸਿੰਗਲਾ ਸੁਪਤਨੀ ਸ੍ਰੀ ਗੋਪਾਲ ਸਿੰਗਲਾ ਦੇ ਹੱਕ ‘ਚ ਟੈਗੋਰ ਥਿਏਟਰ ਦੇ ਨੇੜੇ ਮਾਡਲ ਟਾਊਨ, ਵਾਰਡ ਨੰਬਰ 36 ਤੋਂ ਧੀਰੂ ਕੀ ਬਸਤੀ ਵਿਖੇ ਉਮੀਦਵਾਰ ਸ੍ਰੀ ਸ਼ੰਮੀ ਕੁਮਾਰ ਡੈਂਟਰ, ਵਾਰਡ ਨੰਬਰ 17 ‘ਚ ਪ੍ਰੋਮਿਲਾ ਮਹਿਤਾ ਸੁਪਤਨੀ ਸਤਪਾਲ ਮਹਿਲਾ ਅਤੇ ਵਾਰਡ ਨੰਬਰ 18 ਅਲੀਪੁਰ ਅਰਾਈਆਂ ਵਿਖੇ ਜਰਨੈਲ ਸਿੰਘ ਸਮੇਤ ਬੀਤੀ ਸ਼ਾਮ ਵਾਰਡ ਨੰਬਰ 54 ਤੋਂ ਸ੍ਰੀ ਵਿਜੇ ਕੁਮਾਰ ਕੂਕਾ ਦੇ ਹੱਕ ‘ਚ ਸਦਭਾਵਨਾ ਹਸਪਤਾਲ ਕੋਲ ਬਾਬਾ ਜੀਵਨ ਸਿੰਘ ਚੌਂਕ, ਪੰਜਾਬੀ ਬਾਗ ‘ਚ ਵਾਰਡ ਨੰਬਰ 55 ਤੋਂ ਸ੍ਰੀਮਤੀ ਰਜਨੀ ਸ਼ਰਮਾ, ਵਾਰਡ ਨੰਬਰ 58 ਤੋਂ ਸ੍ਰੀ ਨਰੇਸ਼ ਦੁੱਗਲ, ਵਾਰਡ ਨੰਬਰ 31 ਤੋਂ ਜਸਪਾਲ ਕੌਰ ਪਤਨੀ ਬਲਵਿੰਦਰ ਸਿੰਘ ਸਹਿਗਲ ਅਤੇ ਵਾਰਡ ਨੰਬਰ 43 ਤੋਂ ਸ੍ਰੀਮਤੀ ਵਰਸ਼ਾ ਕਪੂਰ ਪਤਨੀ ਸ੍ਰੀ ਅਸ਼ਵਨੀ ਕਪੂਰ ਦੇ ਹੱਕ ‘ਚ ਪ੍ਰਚਾਰ ਕੀਤਾ।
ਵੱਖ-ਵੱਖ ਵਾਰਡਾਂ ‘ਚ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਆਦਿ ਹਾਜਰ ਸਨ। ਇਸ ਦੌਰਾਨ ਸੰਤੋਖ ਸਿੰਘ, ਵੇਦ ਪ੍ਰਕਾਸ਼ ਗੁਪਤਾ, ਸੁਖਦੇਵ ਮਹਿਤਾ, ਨਰੇਸ਼ ਦੁੱਗਲ, ਲਾਲਜੀਤ, ਦਲਜੀਤ ਸਿੰਘ ਦੁਲਟ, ਵਿਨੋਦ ਕੁਮਾਰ, ਜਸਵਿੰਦਰ ਜੁਲਕਾ ਵੀ ਮੌਜੂਦ ਸਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਸਾਰੇ ਵਾਰਡਾਂ ਦੇ ਵਿਕਾਸ ਨੂੰ ਉਹ ਆਪਣੀ ਨਿਗਰਾਨੀ ਹੇਠ ਕਰਵਾਉਣਗੇ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਏਜੰਡਾ ਹੈ ਕਿ ਬਿਹਤਰ ਪ੍ਰਬੰਧਾਂ ਤਹਿਤ ਸ਼ਹਿਰ ‘ਚ ਐਲ.ਈ.ਡੀ. ਸਟਰੀਟ ਲਾਈਟਾਂ, ਅੱਗ ਬੁਝਾਊ ਪ੍ਰਬੰਧ ‘ਚ ਵੱਡੇ ਸੁਧਾਰ, ਕੂੜਾ-ਕਰਕਟ ਇਕੱਠਾ ਕਰਨ ਤੇ ਢੋਹਣ ਦੇ ਪ੍ਰਬੰਧ ਬਿਹਤਰ, ਕੂੜੇ ਵਾਲੇ ਕੰਟੇਨਰਾਂ ਨੂੰ ਅੰਡਰਗਰਾਊਂਡ ਤੇ ਸੈਮੀ-ਅੰਡਰਗਰਾਊਂਡ ਕੰਟੇਨਰਾਂ (ਕੂੜੇਦਾਨ) ‘ਚ ਬਦਲਿਆ ਜਾਵੇ। ਇਸ ਤੋਂ ਬਿਨ੍ਹਾਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕੰਮਕਾਜ ਨੂੰ ਸਰਲ ਬਣਾਉਣ ਅਤੇ ਬੇਨਿਯਮੀਆਂ-ਕਮੀਆਂ ਦਾ ਪਤਾ ਲਾਉਣ ਦੇ ਮੰਤਵ ਨਾਲ ਫੋਰੈਂਸਿਕ ਆਡਿਟ ਕਰਵਾਇਆ ਜਾਵੇਗਾ। ਇਸ ਮੌਕੇ ਵਿਜੇਪਾਲ ਗਰਗ, ਤਰਸੇਮ ਲਾਲ ਸਿੰਗਲਾ, ਜੀ.ਐਸ. ਖਹਿਰਾ, ਪਰਮਜੀਤ ਭੱਲਾ, ਡਾ. ਰੇਖੀ, ਪਵਨ ਕੁਮਾਰ ਗਰਗ, ਬਲਦੇਵ ਕ੍ਰਿਸ਼ਨ ਸਿੰਗਲਾ, ਬਾਲ ਕ੍ਰਿਸ਼ਨ ਬਾਲਾ, ਕੱਕੜ ਸਾਬ੍ਹ ਸਮੇਤ ਵੱਡੀ ਗਿਣਤੀ ਵਾਰਡ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *