ਪੰਜਾਬਪਟਿਆਲਾ

ਕੌਂਸਲਰ ਜੋਨੀ ਕੋਹਲੀ ਦੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪਿੱਠ ਥਪਥਪਾਈ

ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਵੀ ਸੌਂਪੀ ਸ਼ਹਿਰ ਦੀ ਰਿਪੋਰਟ
ਪਟਿਆਲਾ, 20 ਦਸੰਬਰ (ਮਧੂਸਾਰ ਬਿਊਰੋ) ਨਗਰ ਨਿਗਮ ਚੋਣਾਂ ਵਿਚ ਵਾਰਡ ਨੰ. 37 ਵਿਚ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਕੌਂਸਲਰ ਜੋਨੀ ਕੋਹਲੀ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੱਠ ਥਪਥਪਾਈ।

ਉਹ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੇ ਨਾਲ ਸ. ਸੁਖਬੀਰ ਸਿੰਘ ਬਾਦਲ ਤੋਂ ਆਸ਼ੀਰਵਾਦ ਲੈਣ ਲਈ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲੇ। ਦੂਜੇ ਪਾਸੇ ਪੂਰੇ ਸ਼ਹਿਰ ਦੀ ਚੋਣਾਂ ਦੀ ਰਿਪੋਰਟ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਸੌਂਪੀ। ਸ਼੍ਰੀ ਜੁਨੇਜਾ ਨੇ ਦੱਸਿਆ ਕਿ ਜ਼ਿਲਾ ਕਮਾਂਡਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਸਮੁੱਚੀ ਟੀਮ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਪਰ ਕਾਂਗਰਸ ਵਲੋਂ ਪੁਲਸ ਦੀ ਸ਼ਹਿ ‘ਤੇ ਜਿਹੜਾ ਲੋਕਤੰਤਰ ਦੀ ਕਤਲ ਦਾ ਨੰਗਾ ਨਾਚ ਕੀਤਾ ਗਿਆ, ਉਸ ਦੇ ਕਾਰਨ ਅਕਾਲੀ ਦਲ ਨੂੰ ਦੁਪਿਹਰ ਨੂੰ ਹੀ ਬਾਈਕਾਟ ਕਰਨਾ ਪਿਆ। ਜਿਹੜੇ ਇਕ ਵਾਰਡ ਵਿਚ ਨਿਰਪੱਖ ਚੋਣ ਹੋਈ, ਉਸ ਵਿਚ ਲੰਬੀ ਲੜਾਈ ਤੋਂ ਬਾਅਦ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਦੀ ਪਤਨੀ ਰਮਨਪ੍ਰੀਤ ਕੌਰ 471 ਵੋਟਾਂ ਦੀ ਵੱਡੀ ਲੀਡ ਨਾਲ ਜੇਤੂ ਰਹੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਥੇ ਜੋਨੀ ਕੋਹਲੀ ਦੀ ਖੁੱਲ੍ਹ ਦੇ ਤਰੀਫ ਕੀਤੀ, ਉਥੇ ਸੁਰਜੀਤ ਸਿੰਘ ਰੱਖੜਾ ਅਤੇ ਹਰਪਾਲ ਜੁਨੇਜਾ ਵਲੋਂ ਕੀਤੀ ਗਈ ਅਗਵਾਈ ਦੀ ਵੀ ਸ਼ਲਾਘਾ ਕੀਤੀ। ਇਥੇ ਦੱਸਣਯੋਗ ਹੈ ਕਿ ਨਗਰ ਨਿਗਮ ਚੋਣਾਂ ਵਿਚ ਪਟਿਆਲਾ ਦੇ 60 ਵਾਰਡਾਂ ਵਿਚੋਂ ਅਕਾਲੀ ਦਲ ਨੂੰ ਇਕੋ ਇਕ ਸੀਟ ਮਿਲੀ, ਉਹ ਵੀ ਵਾਰਡ ਨੰ. 37 ਦੀ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਦੀ ਪਤਨੀ ਰਮਨਪ੍ਰੀਤ ਕੌਰ ਜੇਤੂ ਰਹੀ। ਇਸ ਵਾਰਡ ਦੀ ਚੋਣ 19 ਦਸੰਬਰ ਨੂੰ ਮੁੜ ਤੋਂ ਹੋਈ ਸੀ, ਜਿਸ ਵਿਚ ਅਕਾਲੀ ਦਲ ਨੂੰ ਜੇਤੂ ਕਰਾਰ ਦਿੱਤਾ ਗਿਆ। ਪ੍ਰਧਾਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਵਿਚ ਸਮੁੱਚੀ ਅਕਾਲੀ ਦਲ ਤੇ ਭਾਜਪਾ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਚੱਲੇ ਪਰ ਕਾਂਗਰਸ ਵਲੋਂ ਕੀਤੀ ਗਈ ਗੁੰਡਾਗਰਦੀ ਕਾਰਨ ਅਕਾਲੀ ਦਲ ਨੂੰ ਬਾਈਕਾਟ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਅਫਸਰਾਂ ਵਲੋਂ ਜਾਣਬੂਝ ਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਦੇ ਖਿਲਾਫ ਸਮਾਂ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨੂੰ ਕਦੇ ਵੀ ਧਿਰ ਨਹੀਂ ਬਣਨਾ ਚਾਹੀਦਾ ਪਰ ਇਹ ਪਹਿਲੀ ਵਾਰ ਦੇਖਣ ਵਿਚ ਆਇਆ ਹੈ ਕਿ ਕਈ ਅਫਸਰਾਂ ਨੇ ਸੰਵਿਧਾਨ ਤੇ ਕਾਨੂੰਨ ਛੱਡ ਕੇ ਕਾਂਗਰਸ ਦੇ ਝੰਡੇ ਚੁੱਕ ਲਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਵੀ ਵਾਂਝਾ ਕਰ ਦਿੱਤਾ ਗਿਆ। ਇਸ ਮੌਕੇ ਸ. ਬਲਵਿੰਦਰ ਸਿੰਘ ਭੂੰਦੜ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਪਟਿਆਲਾ ਤੋਂ ਗਈ ਟੀਮ ਵਿਚ ਸੁਖਬੀਰ ਸਿੰਘ ਸਨੌਰ ਵੀ ਸ਼ਾਮਲ ਸਨ।

Leave a Reply

Your email address will not be published. Required fields are marked *