ਪੰਜਾਬਪਟਿਆਲਾ

ਫਤਹਿਗੜ੍ਹ ਸਾਹਿਬ ਦੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ 20 ਕਰੋੜ ਰੁਪਏ ਖਰਚੇ ਜਾਣਗੇ : ਨਾਗਰਾ

ਫਤਹਿਗੜ੍ਹ ਸਾਹਿਬ, 6 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਫ.ਤਹਿਗੜ੍ਹ ਸਾਹਿਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਨੂੰ ਵੇਖਦੇ ਹੋਏ ਇਸ ਨੂੰ ਵਿਸ.ਵ ਪੱਧਰ ਦੇ ਧਾਰਮਿਕ ਵਿਰਾਸਤੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ ਫ.ਤਹਿਗੜ੍ਹ ਸਾਹਿਬ ਵਿਖੇ ਪੈਂਦੀਆਂ ਸਮੂਹ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਜਿਵੇਂ ਕਿ ਗੁਰਦੁਆਰਾ ਸ.੍ਰੀ ਫ.ਤਹਿਗੜ੍ਹ ਸਾਹਿਬ, ਗੁਰਦੁਆਰਾ ਸ.੍ਰੀ ਜੋਤੀ ਸਰੂਪ ਸਾਹਿਬ, ਰੋਜ.ਾ ਸ.ਰੀਫ, ਸ.ਹੀਦ ਊਧਮ ਸਿੰਘ ਸਮਾਰਕ, ਡੇਰਾ ਮੀਰ ਮੀਰਾ ਵਿਖੇ ਸੁਲਤਾਨ ਬਹਿਲੋਲ ਲੋਧੀ ਦੀ ਬੇਗਮ ਸੁਬਹਾਨ ਬੀਬੀ ਦੀ ਮਜਾਰ , ਸਧਨੇ ਕਸਾਈ ਦੀ ਮਸੀਤ, ਉਸਤਾਦ ਤੇ ਚੇਲੇ ਦੀ ਮਜਾਰ, ਦੀਵਾਨ ਟੋਡਰ ਮੱਲ ਦੀ ਹਵੇਲੀ, ਮਾਤਾ ਚਕਰੇਸ.ਵਰੀ ਦੇਵੀ ਮੰਦਰ ਤੇ ਆਮ ਖਾਸ ਬਾਗ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣ ਮੋਤੀ ਮਹਿਰਾ ਗੇਟ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਗੇਟ ਤੱਕ ਤੇ ਜੋਤੀ ਸਰੂਪ ਲਾਈਟਾਂ ਤੋਂ ਆਮ ਖਾਸ ਬਾਗ ਨੂੰ ਜਾਂਦੀ ਸੜਕ ਦੇ ਸੁੰਦਰੀਕਰਨ ਲਈ ਕੇਂਦਰ ਸਰਕਾਰ ਦੀ ਸਹਾਇਤਾ ਨਾਲ 20 ਕਰੋੜ ਰੁਪਏ ਖਰਚ ਕੀਤੇ ਜਾਣਗੇ|

ਇਹ ਜਾਣਕਾਰੀ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਟੂਰਿਜਮ ਬੋਰਡ ਚੰਡੀਗੜ੍ਹ ਦੇ ਕਾਰਜਕਾਰੀ ਇੰਜਨੀਅਰ ਸ.੍ਰੀ ਪ੍ਰੇਮ ਚੰਦ ਤੇ ਟੂਰਿਜਮ ਬੋਰਡ ਦੇ ਨਵੀਂ ਦਿੱਲੀ ਤੋਂ ਆਏ ਤਕਨੀਕੀ ਸਲਾਹਕਾਰ ਸ.੍ਰੀ ਕਪਿਲ ਅਰੋੜਾ ਤੇ ਸ.੍ਰੀ ਕੈਲਾਸ. ਅਮੂਲੀ ਦੇ ਨਾਲ ਇਨ੍ਹਾਂ ਇਮਾਰਤਾਂ ਦਾ ਜਾਇਜਾ ਲੈਣ ਮੌਕੇ ਗੱਲਬਾਤ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਫ.ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਰੇ ਧਰਮਾਂ ਦੀਆਂ ਇਤਿਹਾਸਕ ਤੇ ਵਿਰਾਸਤੀ ਯਾਦਗਾਰਾਂ ਬਣੀਆਂ ਹੋਈਆਂ ਹਨ ਜਿਸ ਕਾਰਨ ਹਰ ਸਾਲ ਇਸ ਧਰਤੀ ਤੇ ਲੱਖਾਂ ਦੀ ਗਿਣਤੀ ਵਿੱਚ ਸ.ਰਧਾਲੂ ਤੇ ਸੈਲਾਨੀ ਪਹੁੰਚਦੇ ਹਨ|ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਨਾਲ ਜਿਥੇ ਫ.ਤਹਿਗੜ੍ਹ ਸਾਹਿਬ ਦੇਸ. ਵਿਦੇਸ. ਦੇ ਸੈਲਾਨੀਆਂ ਲਈ ਇੱਕ ਸ.ਾਨਦਾਰ ਟੂਰਿਸਟ ਪਲੇਸ ਬਣੇਗਾ ਉਥੇ ਹੀ ਇਸ ਨਾਲ ਰੋਜ.ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ ਇਹ ਜਿ.ਲ੍ਹਾ ਰਾਜ ਦੇ ਮੋਹਰੀ ਜਿ.ਲ੍ਹਿਆਂ ਵਿੱਚ ਸ.ਾਮਲ ਹੋਵੇਗਾ|
ਸ: ਨਾਗਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸ.੍ਰੀ ਜੋਤੀ ਸਰੂਪ ਸਾਹਿਬ ਨੇੜੇ ਬਾਈਪਾਸ ਤੋਂ ਹੰਸਾਲੀ ਸਾਹਿਬ ਤੱਕ ਦੇ ਸ.ੇਰ ਸਾਹ ਸੂਰੀ ਮਾਰਗ ਨੂੰ ਸੈਰਗਾਹ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ ਅਤੇ ਇਸ ਦੇ ਆਲੇ ਦੁਆਲੇ ਹਰੇ ਭਰੇ ਵਧੀਆ ਕਿਸਮ ਦੇ ਫੁੱਲਦਾਰ, ਫਲਦਾਰ ਤੇ ਛਾਂਦਾਰ ਪੌਦੇ ਲਗਾਏ ਜਾਣਗੇ ਤਾਂ ਜੋ ਦੇਸ. ਵਿਦੇਸ. ਤੋਂ ਆਉਣ ਵਾਲੇ ਸ.ਰਧਾਲੂਆਂ ਨੂੰ ਫ.ਤਹਿਗੜ੍ਹ ਸਾਹਿਬ ਦੀ ਪੁਰਾਤਨ ਦਿੱਖ ਵੇਖਣ ਨੂੰ ਮਿਲ ਸਕੇ| ਉਨ੍ਹਾਂ ਟੂਰਿਜਮ ਬੋਰਡ ਦੀ ਟੀਮ ਨੂੰ ਜੋਤੀ ਸਰੂਪ ਮੋੜ ਤੇ ਬਣਾਈ ਗਈਆਂ ਸਲਿੱਪ ਰੋਡ ਵਿਖਾ ਕੇ ਦੱਸਿਆ ਕਿ ਸ.ਹਿਰ ਦੇ ਇਸ ਮੁੱਖ ਚੌਂਕ ਦੇ ਆਲੇ ਦੁਆਲੇ ਫੁੱਲਦਾਰ ਪੌਦੇ ਲਗਾਉਣ ਤੋਂ ਇਲਾਵਾ ਇਸ ਚੌਂਕ ਦਾ ਸ-ੰਦਰੀਕਰਨ ਕੀਤਾ ਜਾਵੇਗਾ ਇਹ ਚੌਂਕ ਇਥੇ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ|ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਗਲਈ ਪੁਲ੍ਹ ਦੀ ਦਿੱਖ ਨੂੰ ਵੀ ਸੁਆਰਿਆ ਜਾਵੇਗਾ।
ਸ:ਨਾਗਰਾ ਨੇ ਟੀਮ ਨੂੰ ਆਮ ਖਾਸ ਬਾਗ ਦਾ ਦੌਰਾ ਵੀ ਕਰਵਾਇਆ ਅਤੇ ਆਮ ਖਾਸ ਬਾਗ ਦੀ ਇਤਿਹਾਸਕ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਆਮ ਖਾਸ ਬਾਗ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਦੇ ਨਾਲ-ਨਾਲ ਇਥੇ ਆਉਣ ਵਾਲੇ ਸੈਲਾਨੀਆਂ ਲਈ ਇੱਕ ਸੂਚਨਾ ਕੇਂਦਰ ਵੀ ਬਣਾਇਆ ਜਾਵੇਗਾ ਜਿਥੋਂ ਕਿ ਸੈਲਾਨੀ ਆਮ ਖਾਸ ਬਾਗ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਫ.ਤਹਿਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਆਮ ਖਾਸ ਬਾਗ ਵਿਖੇ ਇੱਕ ਛੋਟੇ ਥੀਏਟਰ ਵਰਗਾ ਸੈਂਟਰ ਵੀ ਬਣਾਇਆ ਜਾਵੇਗਾ ਜਿਸ ਵਿੱਚ ਸੈਲਾਨੀਆਂ ਨੂੰ ਆਡੀਓ ਤੇ ਵਿਜੂਅਲ ਤਰੀਕਿਆਂ ਨਾਲ ਆਮ ਖਾਸ ਬਾਗ ਬਾਰੇ ਦੱਸਿਆ ਜਾਵੇਗਾ|
ਵਿਧਾਇਕ ਨੇ ਦੱਸਿਆ ਕਿ ਫ.ਤਹਿਗੜ੍ਹ ਸਾਹਿਬ ਦੀਆਂ ਪੁਰਾਤਨ ਇਮਾਰਤਾਂ ਦਾ ਜਾਇਜਾ ਲੈਣ ਆਈ ਇਸ ਟੀਮ ਵੱਲੋਂ ਫ.ਤਹਿਗੜ੍ਹ ਸਾਹਿਬ ਨੂੰ ਵਿਸ.ਵ ਪੱਧਰ ਦੇ ਧਾਰਮਿਕ ਵਿਰਾਸਤੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਇੱਕ ਵਿਆਪਕ ਯੋਜਨਾ ਬਣਾ ਕੇ ਵਿਭਾਗ ਨੂੰ ਸੌਂਪੀ ਜਾਵੇਗੀ ਤੇ ਇਨ੍ਹਾਂ ਇਮਾਰਤਾਂ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਦਾ ਪ੍ਰੋਜੈਕਟ ਛੇਤੀ ਹੀ ਸ.ੁਰੂ ਹੋ ਜਾਵੇਗਾ| ਇਸ ਮੌਕੇ ਟੂਰਿਜਮ ਬੋਰਡ ਦੇ ਕਾਰਜਕਾਰੀ ਇੰਜਨੀਅਰ ਸ.੍ਰੀ ਪ੍ਰੇਮ ਚੰਦ ਨੇ ਦੱਸਿਆ ਕਿ ਫ.ਤਹਿਗੜ੍ਹ ਸਾਹਿਬ ਦੀ ਧਾਰਮਿਕ ਤੇ ਇਤਿਹਾਸਕ ਇਮਾਰਤਾਂ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ 20 ਕਰੋੜ ਰੁਪਏ ਦੀ ਰਾਸ.ੀ ਪ੍ਰਵਾਨ ਹੋਈ ਹੈ|ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੰਘੋਲ ਵਿਖੇ ਬਣੇ ਮਿਊਜੀਅਮ ਦੇ ਨਵੀਨੀਕਰਨ ਦਾ ਕੰਮ ਵੀ ਛੇਤੀ ਹੀ ਸ.ੁਰੂ ਕੀਤਾ ਜਾ ਰਿਹਾ ਹੈ|
ਰੋਜ.ਾ ਸ.ਰੀਫ ਵਿਖੇ ਖਲੀਫਾ ਸਈਅਦ ਸਾਦਿਕ ਰਜਾ ਨੇ ਟੀਮ ਨੂੰ ਰੋਜ.ਾ ਸ.ਰੀਫ ਦੇ ਇਤਿਹਾਸ ਤੋਂ ਜਾਣੂ ਕਰਵਾਇਆ|ਇਸ ਮੌਕੇ ਤਹਿਸੀਲਦਾਰ ਰਵਿੰਦਰ ਕੁਮਾਰ ਬਾਂਸਲ, ਮੁਹੰਮਦ ਜੁਬੈਰ, ਸੈਫ ਅਹਿਮਦ ਚੇਅਰਮੈਨ ਘੱਟ ਗਿਣਤੀ ਸੈਲ ਜਿ.ਲ੍ਹਾ ਕਾਂਗਰਸ ਕਮੇਟੀ,ਪਰਮਵੀਰ ਸਿੰਘ ਟਿਵਾਣਾ, ਜੇ.ਈ. ਬਲਜਿੰਦਰ ਸਿੰਘ, ਤੇਜਿੰਦਰਪਾਲ ਸਿੰਘ ਪਟਵਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *