ਮਹਾਰਾਣੀ ਪ੍ਰਨੀਤ ਕੌਰ ਦੀ ਹਾਜ਼ਰੀ ‘ਚ ਰਾਜੇਸ਼ ਪੰਜੌਲਾ ਦਾ ਕੀਤਾ ਸਨਮਾਨ
ਸਰਕਾਰ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਲਈ ਗੰਭੀਰ : ਮਹਾਰਾਣੀ ਪ੍ਰਨੀਤ ਕੌਰ
ਪਟਿਆਲਾ 16 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਪੱਤਰਕਾਰ ਰਾਜੇਸ਼ ਪੰਜੌਲਾ ਨੂੰ ਪੰਜਾਬੀ ਯੂਨੀਵਰਸਿਟੀ ਦੀ ਅਹਿਮ ਫੈਸਲਾ ਕਰਨ ਵਾਲੀ ਸਿੰਡੀਕੇਟ ਦਾ ਮੈਂਬਰ ਲਏ ਜਾਣ ‘ਤੇ ਪੱਤਰਕਾਰ ਭਾਈਚਾਰੇ ਨੇ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਜਿਥੇ ਰਾਜੇਸ਼ ਪੰਜੌਲਾ ਨੂੰ ਸਨਮਾਨਤ ਕੀਤਾ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕੀਤਾ।
ਪੱਤਰਕਾਰ ਭਾਈਚਾਰੇ ਦੀ ਮਹਾਰਾਣੀ ਪ੍ਰਨੀਤ ਕੌਰ ਨਾਲ ਇਹ ਮੁਲਾਕਾਤ ਸਦਭਾਵਨਾ ਵਾਲੇ ਮਾਹੌਲ ‘ਚ ਹੋਈ। ਵਫ਼ਦ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਪੱਤਰਕਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂੰ ਵੀ ਕਰਵਾਇਆ। ਇਸ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਸਮਾਜ ਦਾ ਚੌਥਾ ਥੰਮ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਯਤਨਸ਼ੀਲ ਹੈ। ਮਹਾਰਾਦੀ ਪ੍ਰਨੀਤ ਕੌਰ ਨੇ ਇਹ ਵੀ ਕਿਹਾ ਕਿ ਭਵਿੱਖ ਵਿਚ ਸਰਕਾਰ ਪੱਤਰਕਾਰ ਭਾਈਚਾਰੇ ਦੇ ਹਿੱਤ ‘ਚ ਸੰਜੀਦਾ ਫੈਸਲੇ ਲਵੇਗੀ। ਵਫ਼ਦ ਨੇ ਰਾਜੇਸ ਪੰਜੌਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਇਸ ਨਿਯੁਕਤੀ ਨਾਲ ਸਮਾਜ ‘ਚ ਪੱਤਰਕਾਰ ਭਾਈਚਾਰੇ ਦਾ ਸਨਮਾਨ ਹੋਰ ਵਧਿਆ ਹੈ।

