ਪੰਜਾਬਪਟਿਆਲਾ

ਦੇਸ਼ ਦੇ ਸਵੱਛ ਸ਼ਹਿਰਾਂ ‘ਚ ਪਟਿਆਲਾ ਦੀ ਰੈਕਿੰਗ ਸੁਧਾਰਨ ਲਈ ਪ੍ਰਸ਼ਾਸ਼ਨ ਨੇ ਛੇੜੀ ਮੁਹਿੰਮ

ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਬੁਲਾ ਕੇ ਦਿੱਤੇ ਨਿਰਦੇਸ਼
ਸਵੱਛਤਾ ਐਪ ਨੂੰ ਵੱਧ ਤੋਂ ਵੱਧ ਡਾਉਨਲੋਡ ਕਰਕੇ ਉਪਯੋਗ ਕਰਨ ਦੀ ਦਿੱਤੀ ਸਲਾਹ
ਸ਼ਹਿਰ ਨੂੰ ਸਵੱਛ ਬਣਾਉਣ ‘ਚ ਲੋਕਾਂ ਦਾ ਸਹਿਯੋਗ ਸਭ ਤੋਂ ਵੱਧ ਜਰੂਰੀ: ਡਿਪਟੀ ਕਮਿਸ਼ਨਰ
ਪਟਿਆਲਾ, 16 ਜਨਵਰੀ (ਮਧੂਸਾਰ ਬਿਊਰੋ) ਦੇਸ਼ ਦੇ ਸਵੱਛ ਸ਼ਹਿਰਾਂ ‘ਚ ਪਟਿਆਲਾ ਦੀ ਰੈਕਿੰਗ ਸੁਧਾਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਨਗਰ ਨਿਗਮ ਨਾਲ ਮਿਲ ਕੇ ਵੱਡੀ ਮੁਹਿੰਮ ਛੇੜੀ ਹੈ। ਇਸ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਮਿੰਨੀ ਸਕੱਤਰਤੇ ਵਿਖੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਰਾਜ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ, ਬੈਂਕਾਂ ਅਤੇ ਹੋਰ ਸੰਸਥਾਵਾਂ ਦੇ ਮੁਖੀਆਂ ਨੂੰ ਬੁਲਾ ਕੇ ਕੀਤੇ ਜਾਣ ਵਾਲੇ ਕੰਮ ਦੇ ਸਬੰਧ ਵਿੱਚ ਨਿਰਦੇਸ਼ ਦਿੱਤੇ ਹਨ।

ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਮੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਟਿਆਲੇ ਦੀ ਰੈਕਿੰਗ ਪਿਛਲੇ ਸਾਲ ਦੇਸ਼ ਦੇ 462 ਸ਼ਹਿਰਾਂ ਵਿਚੋਂ 411 ਵੇਂ ਨੰਬਰ ‘ਤੇ ਆਈ ਸੀ। ਜਿਸ ਨੂੰ ਕਿ ਕਿਸੇ ਵੀ ਸੂਰਤ ਵਿੱਚ ਉਚਿੱਤ ਨਹੀ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ 4 ਜਨਵਰੀ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋਏ ਸਰਵੇਖਣ ਲਈ ਭਾਰਤ ਸਰਕਾਰ ਦੀਆਂ ਟੀਮਾਂ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਦੇਖ ਰਹੀਆਂ ਹਨ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਸਾਫ ਸਫਾਈ ਬਾਰੇ ਜਾਣਕਾਰੀ ਲੈ ਰਹੀਆਂ ਹਨ। ਉਹਨਾ ਕਿਹਾ ਕਿ ਜੇਕਰ ਅਸੀਂ ਕੁੱਝ ਕੰਮ ਤਰੀਕੇ ਸਿਰ ਕਰ ਲਈਏ ਤਾਂ ਪਟਿਆਲਾ ਸ਼ਹਿਰ ਦੀ ਰੈਕਿੰਗ ਵਿੱਚ ਵੱਡਾ ਸੁਧਾਰ ਲਿਆ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਐਪਲ ਅਤੇ ਪਲੇਅ ਸਟੋਰ ਵਿੱਚ ਜਾ ਕੇ ਭਾਰਤ ਸਰਕਾਰ ਦੀ ਸਵੱਛਤਾ ਐਪ ਨੂੰ ਵੱਧ ਤੋਂ ਵੱਧ ਡਾਉਨਲੋਡ ਕੀਤਾ ਜਾਵੇ ਅਤੇ ਇਸ ਦਾ ਉਪਯੋਗ ਕਰੀਏ। ਉਹਨਾਂ ਸਲਾਹ ਦਿੱਤੀ ਕਿ ਜਿਥੇ ਕੀਤੇ ਵੀ ਸਾਨੂੰ ਗੰਦਗੀ ਜਾਂ ਕੂੜਾ ਕਰਕਟ ਦਿੱਸਦਾ ਹੈ ਅਸੀਂ ਉਸ ਦੀ ਫੋਟੋ ਖਿੱਚ ਕੇ ਇਸ ਸਵੱਛਤਾ ਐਪ ‘ਤੇ ਅੱਪਲੋਡ ਕਰ ਦਈਏ ਜਿਸ ਨਾਲ ਨਗਰ ਨਿਗਮ ਦੇ ਮੁਲਾਜਮ ਆ ਕੇ ਉਸ ਜਗ੍ਹਾ ਦੀ ਸਫਾਈ ਕਰਨ। ਉਹਨਾਂ ਦੱਸਿਆ ਕਿ ਇਹ ਕੰਮ ਅਸੀਂ 24 ਘੰਟੇ ਦੇ ਅੰਦਰ-ਅੰਦਰ ਹੋ ਜਾਵੇਗਾ। ਤਿੰਨ ਮਹੀਨੇ ਪਹਿਲਾ ਜਿੱਥੇ ਇਸ ਐਪ ‘ਤੇ 2-4 ਸ਼ਿਕਾਇਤਾਂ ਹੀ ਆਇਆ ਕਰਦੀਆਂ ਸਨ ਉਹ ਅੱਜ ਵੱਧ ਕੇ 25 ਤੋਂ 30 ਹਰ ਰੋਜ ਹੋ ਗਈਆਂ ਹਨ।
ਮੀਟਿੰਗ ਵਿੱਚ ਵਿਭਾਗਾਂ ਦੇ ਮੁਖੀਆਂ ਨੂੰ ਉਤਸ਼ਾਹਿੱਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਹਰ ਵਿਅਕਤੀ ਇੱਕ ਇਨਸਾਨ ਦੇ ਤੌਰ ‘ਤੇ ਆਪਣੇ ਆਸੇ ਪਾਸੇ ਦੇ ਲੋਕਾਂ ਨੂੰ ਸੁਵੱਛਤਾ ਪ੍ਰਤੀ ਜਾਗਰੂਕ ਕਰੇ ਅਤੇ ਇਹ ਦੱਸੇ ਕਿ ਜ਼ਿਲ੍ਹੇ ਵਿੱਚ ਅਜਿਹਾ ਇੱਕ ਅਭਿਆਨ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਆਉਣ ਵਾਲੀ ਟੀਮ ਜੇਕਰ ਲੋਕਾਂ ਨਾਲ ਗੱਲਬਾਤ ਕਰਦੀ ਹੈ ਤਾਂ ਸਫਾਈ ਦੀ ਧਾਰਨਾ ਅਤੇ ਜਾਣਕਾਰੀ ਹੋਣ ਦਾ ਵੀ ਵੱਡਾ ਅਸਰ ਪੈਂਦਾ ਹੈ। ਉਹਨਾਂ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਦਫ਼ਤਰਾਂ ਦੇ ਟੁਆਇਲੈਟ ਨੂੰ ਸਾਫ ਸੁਥਰਾ ਰੱਖਣ ਅਤੇ ਦਫ਼ਤਰਾਂ ਦੇ ਬਾਹਰ ਦੀ ਕੰਧ ‘ਤੇ ਸਫੈਦੀ ਜਰੂਰ ਕਰਵਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਥਾਵਾਂ ‘ਤੇ ਰੋਕ ਦੇ ਬਾਵਜੂਦ ਲੋਕੀ ਦੀਵਾਰਾਂ ਤੇ ਬਾਥਰੂਮ ਕਰਦੇ ਹਨ। ਉਹਨਾਂ ਕਿਹਾ ਕਿ ਸ਼ਹਿਰ ਦੇ ਪੈਟਰੋਲ ਪੰਪ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਟੁਆਇਲੈਟ ਆਮ ਲੋਕੀ ਵਰਤ ਸਕਣ ਇਸ ਸਬੰਧ ਵਿੱਚ ਜਲਦੀ ਹੀ ਨਿਰਦੇਸ਼ ਜਾਰੀ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਇਹ ਵੀ ਕਿਹਾ ਕਿ ਸ਼ਹਿਰ ਨੂੰ ਸਿਰਫ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਹੀ ਸਾਫ ਸੁਥਰਾ ਨਹੀਂ ਰੱਖ ਸਕਦਾ ਸ਼ਹਿਰ ਨੂੰ ਸਵੱਛ ਬਣਾਉਣ ‘ਚ ਲੋਕਾਂ ਦਾ ਸਹਿਯੋਗ ਸਭ ਤੋਂ ਵੱਧ ਜਰੂਰੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਅਸੀਂ ਧਾਰਮਿਕ ਜਾਂ ਹੋਰ ਸਮਾਗਮਾਂ ਦੌਰਾਨ ਲੰਗਰ ਲਗਾਉਂਦੇ ਹਾਂ ਤਾਂ ਪਲਾਸਟਿਕ ਜਾ ਡਿਸਪੋਜੇਬਲ ਗਲਾਸ ਅਤੇ ਪਲੇਟਾਂ ਦਾ ਪ੍ਰਯੋਗ ਨਾ ਕਰੀਏ। ਉਹਨਾਂ ਦੱਸਿਆ ਕਿ ਜਲਦੀ ਹੀ ਅਜਿਹਾ ਨਿਯਮ ਬਣਾ ਕੇ ਸਮਾਗਮ ਅਯੋਜਿਤ ਕਰਵਾਉਣ ਵਾਲਿਆਂ ਨੂੰ ਕਿਹਾ ਜਾਏਗਾ ਕਿ ਉਹ ਸਮਾਗਮ ਖਤਮ ਹੋਣ ਦੇ 4 ਘੰਟਿਆਂ ਦੇ ਅੰਦਰ-ਅੰਦਰ ਇਲਾਕੇ ਦੀ ਸਫਾਈ ਕਰਵਾਉਣ । ਇਸ ਮੌਕੇ ਨਿਗਮ ਦੇ ਜੁਆਇੰਟ ਕਮਿਸ਼ਨਰ ਡਾ. ਅੰਕੂਰ ਮਹਿੰਦਰੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *