ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਕੇਂਦਰ ਸਰਕਾਰ ਵਲੋਂ ਹੱਜ ਯਾਤਰਾ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਖਤਮ

ਨਵੀਂ ਦਿੱਲੀ : ਮਧੂਸਾਰ ਬਿਊਰੋ : ਕੇਂਦਰ ਸਰਕਾਰ ਨੇ ਹੱਜ ਸਬਸਿਡੀ ਨੂੰ ਖਤਮ ਕਰ ਦਿੱਤਾ ਹੈ। ਕੇਂਦਰੀ ਘੱਟ ਗਿਣਤੀ ਮੰਤਰੀ ਮੁਖਤਿਆਰ ਨਕਵੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਹੱਜ ਯਾਤਰਾ ‘ਤੇ ਦਿੱਤੀ ਜਾਣ ਵਾਲੀ ਰਿਆਇਤ ਨੂੰ ਇਸ ਸਾਲ ਤੋਂ ਖਤਮ ਕਰ ਦਿੱਤਾ ਗਿਆ ਹੈ। ਨਕਵੀ ਨੇ ਕਿਹਾ ਕਿ ਇਸ ਸਾਲ 1.75 ਲੱਖ ਮੁਸਲਮਾਨ ਹੱਜ ‘ਤੇ ਜਾਣਗੇ, ਜੋ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਹ ਲੋਕ ਬਿਨਾ ਸਬਸਿਡੀ ਦੇ ਯਾਤਰਾ ‘ਤੇ ਜਾਣਗੇ।
ਇਸ ਫੈਸਲੇ ‘ਤੇ ਨਕਵੀ ਨੇ ਕਿਹਾ ਕਿ ਸਬਸਿਡੀ ਖਤਮ ਕਰਨ ਨਾਲ ਜੋ ਰਕਮ ਬਚੇਗੀ, ਉਸ ਦਾ ਇਸਤੇਮਾਲ ਘੱਟ ਗਿਣਤੀ ਭਾਈਚਾਰੇ ਦੇ ਸਮਾਜਿਕ, ਆਰਥਿਕ ਅਤੇ ਅਕਾਦਮਿਕ ਵਿਕਾਸ ‘ਚ ਹੋਵੇਗਾ। ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਅਤੇ ਮਹਿਲਾਵਾਂ ਦੀ ਸਿੱਖਿਆ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਨੂੰ ਪੂਰੇ ਸਨਮਾਨ ਨਾਲ ਸ਼ਕਤੀ ਪ੍ਰਦਾਨ ਕਰਨਾ ਸਾਡੀ ਨੀਤੀ ਦਾ ਹਿੱਸਾ ਹੈ। ਕੇਂਦਰੀ ਘੱਟ ਗਿਣਤੀ ਦੇ ਮੰਤਰੀ ਨੇ ਕਿਹਾ ਕਿ ਭਵਿੱਖ ‘ਚ ਸਮੁੰਦਰੀ ਮਾਰਗ ਤੋਂ ਵੀ ਹੱਜ ਯਾਤਰਾ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸਾਲ 2012 ‘ਚ ਕੇਂਦਰ ਸਰਕਾਰ ਨੂੰ ਹੱਜ ਸਬਸਿਡੀ ਖਤਮ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਸਰਕਾਰ ਵਲੋਂ ਇਸ ਨੂੰ 2022 ਤਕ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ ਹੈ। ਮੁਖਤਿਆਰ ਅੱਬਾਸ ਨਕਵੀ ਨੇ ਵੀ ਕੁੱਝ ਦਿਨ ਪਹਿਲਾਂ ਇਸ ਸੰਬੰਧ ‘ਚ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਹੱਜ ਸਬਸਿਡੀ ਤੋਂ ਬਚਣ ਵਾਲੀ ਰਾਸ਼ੀ ਮੁਸਲਿਮ ਲੜਕੀਆਂ ਦੀ ਸਿੱਖਿਆ ‘ਤੇ ਖਰਚ ਕੀਤੀ ਜਾਵੇਗੀ।

Leave a Reply

Your email address will not be published. Required fields are marked *