ਅੰਮ੍ਰਿਤਸਰਦੇਸ਼-ਵਿਦੇਸ਼ਪੰਜਾਬ

ਬਾਬਾ ਫੂਲਾ ਸਿੰਘ ਅਕਾਲੀ ਦਾ ਸ਼ਹੀਦੀ ਦਿਹਾੜਾ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਦੇਸ਼ ਵਿਦੇਸ਼ ਵਿਚ ਮਨਾਇਆ ਜਾਵੇਗਾ: ਬਾਬਾ ਬਲਬੀਰ ਸਿੰਘ 96 ਕਰੋੜੀ

ਸ਼ੇਰਾਂ ਵਾਲਾ ਗੇਟ ਦਾ ਨਾਂ ਬਦਲ ਕੇ ਅਕਾਲੀ ਬਾਬਾ ਫੂਲਾ ਸਿੰਘ ਰੱਖਿਆ ਜਾਵੇ।

ਅੰਮਿ੍ਰਤਸਰ 17 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਬੁੱਢਾ ਦਲ ਵਲੋਂ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਦੇਸ਼-ਵਿਦੇਸ਼ ਵਿਚ ਮਨਾਈ ਜਾਵੇਗੀ। ਇਸ ਸਬੰਧੀ ਕੀ ਕੀ ਪ੍ਰੋਗਰਾਮ ਕੀਤੇ ਜਾਣੇ ਹਨ ਇਸ ਸਬੰਧੀ ਵੱਖ ਧਾਰਮਿਕ ਸਮਾਜਿਕ ਧਿਰਾਂ ਵਲੋਂ ਸੁਝਾਅ ਪ੍ਰਾਪਤ ਕੀਤੇ ਜਾ ਰਹੇ ਹਨ। ਅੱਜ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਇਸੇ ਸੰਦਰਭ ਵਿਚ ਹੀ ਇਹ ਵਿਸ਼ੇਸ਼ ਇਕੱਤਰਤਾ ਹੋਈ ਹੈ। ਇਕੱਤਰਤਾ ਵਿਚ ਸ਼ਾਮਲ ਸਿੱਖ ਪ੍ਰਤੀਨਿਧਾਂ, ਸੁਖਮਨੀ ਸਿਮਰਨ ਸੇਵਾ ਸੁਸਾਇਟੀਆਂ ਦੀਆਂ ਮੁੱਖੀ ਬੀਬੀਆਂ ਆਦਿ ਨੂੰ ਜੀ ਆਇਆਂ ਕਹੰਦਿਆਂ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਆਈ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਸ਼ਤਾਬਦੀ ਦੀ ਰੂਪਰੇਖਾ ਦਸਦਿਆ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਮਨਾਈ ਜਾਵੇਗੀ ਇਸ ਲਈ ਤਿਆਰੀਆਂ ਜੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਸਮੂੰਹ ਧਾਰਮਿਕ, ਸਮਾਜਿਕ, ਸੇਵਾ ਸੁਸਾਇਟੀਆਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਈ ਜਾਣੀ ਹੈ। ਇਸ ਸਬੰਧ ਵਿਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ , ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ, ਦਿਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਗੁਰਮਤਾ ਹੋ ਚੁਕਾ ਹੈ ਬਾਕੀ ਰਹਿੰਦੀਆਂ ਜਥੇਬੰਦੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਹਰੇਕ ਦਾ ਸਹਿਯੋਗ ਲਿਆ ਜਾਵੇਗਾ।

ਇਕੱਤਰਤਾ ਵਿੱਚ ਪੰਜਾਬ ਵਿਉਪਾਰ ਮੰਡਲ ਦੇ ਪ੍ਰਧਾਨ ਸ. ਰਾਜਿੰਦਰ ਸਿੰਘ ਮਰਵਾਹ ਨੇ ਕਿਹਾ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਲਈ ਅਹਲੂਵਾਲੀਆ ਸਮੁੱਚੀ ਬਰਾਦਰੀ ਬੱਢਾ ਦਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ, ਉਨ੍ਹਾਂ ਨਾਲ ਹੀ ਪੰਜਾਬ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ੇਰਾਵਾਲਾ ਗੇਟ ਦਾ ਨਾਮ ਬਦਲ ਕੇ ਅਕਾਲੀ ਬਾਬਾ ਫੂਲਾ ਸਿੰਘ ਰੱਖਿਆ ਜਾਵੇ। ਇਸ ਤਰ੍ਹਾਂ ਅੰਮਿ੍ਰਤਸਰ ਦੀਆਂ ਸਮੂਹ ਇਸਤਰੀ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਮੱੁਖੀ ਆਗੂ ਬੀਬੀਆਂ ਨੇ ਵੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨਾਲ ਮੀਟਿੰਗ ਕੀਤੀ ਅਤੇ ਸ਼ਤਾਬਦੀ ਨੂੰ ਸਮਰਪਿਤ ਹੁਣ ਤੋਂ ਹੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਹਫਤਾਵਾਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਅਰੰਭਤਾ ਤੇ ਕੀਰਤਨ ਕਰਨ ਦਾ ਭਰੋਸਾ ਦਿੱਤਾ। ਗੁ: ਸਾਹਿਬ ਦੇ ਗੰੁਮਦਾਂ ਦੀ ਇਸ਼ਨਾਨ ਸੇਵਾ ਹਰ ਹਫਤੇ ਕਰਨ ਲਈ ਜੁੰਮੇਵਾਰੀ ਇਸ਼ਨਾਨ ਸੇਵਕ ਜਥਾ ਦੇ ਮੱੁਖੀ ਭਾਈ ਸੁਖਵੰਤ ਸਿੰਘ ਬਿੱਟੂ ਨੇ ਲੈ ਲਈ ਹੈ। ਹਫਤੇ ਚ’ ਦੋ ਦਿਨ ਗੱਤਕਾ ਅਖਾੜੇ ਲੱਗਿਆਂ ਕਰਨਗੇ ਤੇ ਸਿਖਲਾਈ ਅਭਿਆਸ ਵੀ ਹੋਇਆ ਕਰਨਗੇ। ਕੁਝ ਡਾਕਟਰਾਂ ,ਵਕੀਲਾਂ, ਕਾਰਖਾਨੇ ਦਾਰਾਂ ਵੱਖ-ਵੱਖ ਮੰਡੀਆਂ ਦੇ ਮੁਖੀਆਂ, ਨੇ ਵੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਪੂਰਨ ਚੜਦੀ ਕਲਾਂ ਚ ਮਨਾਉਣ ਲਈ ਤਨ, ਮਨ, ਧੰਨ ਨਾਲ ਸਹਿਯੋਗ ਦੇਣ ਲਈ ਉਤਸੁਕਤਾ ਵਿਖਾਈ। ਇਸ ਸਮੇਂ ਸ. ਹਰਪਾਲ ਸਿੰਘ ਆਹਲੂਵਾਲੀਆ ਨੇ ਸੇਵਾ ਸੁਸਾਇਟੀ ਤੇ ਬਾਕੀ ਸਭਾਵਾਂ ਵਲੋਂ ਇਸ ਸ਼ਤਾਬਦੀ ਸਮਾਗਮਾਂ ਨੂੰ ਸਫਲ ਕਰਨ ਲਈ ਇਕ ਕਮੇਟੀ ਦਾ ਗਠਨ ਕਰਨ ਲਈ ਸੁਝਾਅ ਦਿੱਤਾ।

ਇਸ ਸਮੇਂ ਬੱੁਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਪ੍ਰੋ: ਪ੍ਰਦੀਪ ਮਲਿਕ, ਸ੍ਰੀ ਤਰੁਣ ਅਰੋੜਾ , ਸ੍ਰੀ ਸੁਨੀਲ ਧਵਨ, ਸੁਖਵਿੰਦਰ ਸਿੰਘ, ਸ. ਹਰਪ੍ਰੀਤ ਸਿੰਘ ਭਾਟੀਆ, ਸ. ਐਚ.ਐਸ ਬਾਜਵਾ, ਡਾ. ਕਰਨ ਧਵਨ, ਸ੍ਰੀ ਰੋਹਿਤ ਅਰੋੜਾ, ਪਿ੍ਰੰਸ ਬਖਸ਼ੀ, ਭੁਪਿੰਦਰ ਸਿੰਘ ਸਾਹਨੀ, ਸਰਨਜੀਤ ਸਿੰਘ ਧੁੰਨਾ, ਸ. ਅਮਰਜੀਤ ਸਿੰਘ ਬੱਗਾ, ਵਿਕਰਮਜੀਤ ਸਿੰਘ, ਇੰਦਰਬੀਰ ਸਿੰਘ ਆਹਲੂਵਾਲੀਆ, ਸ. ਮੁਖਜਿੰਦਰ ਸਿੰਘ ਕਾਹਲੋਂ, ਜਥੇ ਸੁਖਵੰਤ ਸਿੰਘ ਬਿੱਟੂ, ਹਰਵਿੰਦਰ ਸਿੰਘ ਰਿੰਕੂ, ਸ. ਸਤਨਾਮ ਸਿੰਘ ਸਲੂਜਾ, ਸ. ਅੰਮਿ੍ਰਤਪਾਲ ਸਿੰਘ ਐਡਵੋਕੇਟ, ਬੀ: ਪਰਮਜੀਤ ਕੌਰ ਪਿੰਕੀ, ਬੀ: ਤੇਜਕੌਰ, ਬੀ: ਸੁਖਜੀਤ ਕੌਰ ਸਮੇਤ ਵੱਡੀ ਗਿਣਤੀ ਬੀਬੀਆਂ ਤੋ ਇਲਾਵਾ ਸ. ਜੱਸਾ ਸਿੰਘ, ਬਾਬਾ ਭਗਤ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਮਲੂਕ ਸਿੰਘ ਅਦਿ ਹਾਜ਼ਰ ਸਨ।

Leave a Reply

Your email address will not be published. Required fields are marked *