ਪੰਜਾਬਪਟਿਆਲਾ

ਸੁਖਵਿੰਦਰ ਸਿੰਘ ਗਾਗੂ ਦਾ ਯੂਥ ਅਕਾਲੀ ਦਲ ਨਾਲ ਕੋਈ ਨਾਤਾ ਨਹੀਂ : ਹਰਪਾਲ ਜੁਨੇਜਾ

ਅਕਾਲੀ ਦਲ ਵਿਰੁੱਧ ਚੱਲਣ ਵਾਲੇ ਲੋਕਾਂ ਦੀ ਪਾਰਟੀ ‘ਚ ਕੋਈ ਥਾਂ ਨਹੀਂ
ਪਟਿਆਲਾ 18 ਜਨਵਰੀ (ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਸੁਪਾਰੀ ਦੇਣ ਮਾਮਲੇ ‘ਚ ਸੁਖਵਿੰਦਰ ਸਿੰਘ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਦ ਸੁਖਵਿੰਦਰ ਸਿੰਘ ਗਾਗੂ ਨੂੰ ਯੂਥ ਅਕਾਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਪਰ ਅਸਲ ਵਿਚ ਸੁਖਵਿਦਰ ਸਿੰਘ ਗਾਗੂ ਦਾ ਯੂਥ ਅਕਾਲੀ ਦਲ ਨਾਲ ਕੋਈ ਨਾਤਾ ਨਹੀਂ ਹੈ।

ਇਸ ਸਬੰਧੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਵਿੰਦਰ ਸਿੰਘ ਗਾਗੂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਨੋਟਿਸ ਦਿੱਤਾ ਗਿਆ ਸੀ, ਪਰ ਉਹ ਪਾਰਟੀ ਨੂੰ ਬਦਨਾਮ ਕਰਨ ਅਤੇ ਕਾਂਗਰਸ ਪੱਖੀ ਵਿਅਕਤੀਆਂ ਨਾਲ ਖੁੱਲ੍ਹਕੇ ਚੱਲਣ ਤੋਂ ਬਾਜ ਨਹੀਂ ਆਇਆ, ਜਿਸ ਕਾਰਨ ਉਸ ਨੂੰ ਕਾਰਨ ਦੱਸੇ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਯੂਥ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਸੀ, ਜਿਸ ਮਗਰੋਂ ਗਾਗੂ ਦਾ ਯੂਥ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਰਿਹਾ।
ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵਫ਼ਾਦਾਰ ਅਤੇ ਪਾਰਟੀ ਪੱਖੀ ਨੀਤੀਆਂ ਨਾਲ ਚੱਲਣ ਵਾਲੇ ਵਰਕਰਾਂ ਦੀ ਕਦਰ ਕੀਤੀ ਹੈ ਅਤੇ ਬਣਦਾ ਮਾਣ ਸਤਿਕਾਰ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਲੋਕਾਂ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵਿਚ ਕੋਈ ਥਾਂ ਨਹੀਂ ਹੈ।

Leave a Reply

Your email address will not be published. Required fields are marked *