ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਭਾਰਤੀ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਤਲਬ

ਇਸਲਾਮਾਬਾਦ (ਮਧੂਸਾਰ ਬਿਊਰੋ) ਪਾਕਿਸਤਾਨ ਨੇ ਭਾਰਤੀ ਫੌਜੀਆਂ ਵੱਲੋਂ ”ਬਿਨਾ ਕਿਸੇ ਉਕਸਾਵੇ ਦੇ ਜੰਗਬੰਦੀ” ਦੀ ਉਲੰਘਣਾ ਕੀਤੇ ਜਾਣ ਦੇ ਦੋਸ਼ ਵਿਚ ਵੀਰਵਾਰ ਨੂੰ ਭਾਰਤੀ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ।

ਕਿਸਤਾਨ ਦਾ ਕਹਿਣਾ ਹੈ ਕਿ ਭਾਰਤੀ ਫੌਜੀਆਂ ਦੀ ਗੋਲੀਬਾਰੀ ਵਿਚ ਉਸ ਦੀਆਂ ਦੋ ਔਰਤਾਂ ਮਾਰੀਆਂ ਗਈਆਂ ਹਨ। ਪਾਕਿਸਤਾਨੀ ਵਿਦੇਸ਼ ਦਫਤਰ ਨੇ ਕਿਹਾ ਕਿ ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਮੁਹੰਮਦ ਫੈਜ਼ਲ ਨੇ ਸਿੰਘ ਨੂੰ ਤਲਬ ਕੀਤਾ ਅਤੇ ਭਾਰਤੀ ਬਲਾਂ ਦੇ ”ਬਿਨਾ ਕਿਸੇ ਉਕਸਾਵੇ ਦੇ ਜੰਗਬੰਦੀ” ਦੀ ਉਲੰਘਣਾ ਕਰਨ ਦੀ ਨਿੰਦਾ ਕੀਤੀ। ਫੈਜ਼ਲ ਨੇ ਦੋਸ਼ ਲਗਾਇਆ ਕਿ 18 ਜਨਵਰੀ ਨੂੰ ਭਾਰਤੀ ਬਲਾਂ ਨੇ ਸਿਆਲਕੋਟ ਸੈਕਟਰ ਵਿਚ ਵਰਕਿੰਗ ਬਾਊਂਡਰੀ ਦੇ ਪਾਰ ਗੋਲੀਬਾਰੀ ਕੀਤੀ, ਜਿਸ ਵਿਚ ਦੋ ਔਰਤਾਂ-45 ਸਾਲਾ ਪਰਵੀਨ ਬੀਬੀ ਅਤੇ 20 ਸਾਲਾ ਆਇਸ਼ਾ ਦੀ ਮੌਤ ਹੋ ਗਈ ਅਤੇ 5 ਲੋਕ ਬੇਘਰ ਹੋ ਗਏ।
ਉਨ੍ਹਾਂ ਨੇ ਕਿਹਾ,” ਵਰਕਿੰਗ ਬਾਊਂਡਰੀ ‘ਤੇ ਤੈਨਾਤ ਭਾਰਤੀ ਬਲਾਂ ਨੇ ਕੱਲ ਰਾਤ ਸਿਆਲਕੋਟ ਦੇ ਆਮ ਨਾਗਰਿਕਾਂ ‘ਤੇ ਮੋਰਟਾਰ ਅਤੇ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ।” ਫੈਜ਼ਲ ਨੇ ਕਿਹਾ,”ਸੰਜਮ ਦੀ ਅਪੀਲ ਦੇ ਬਾਵਜੂਦ ਭਾਰਤ ਨੇ ਜੰਗਬੰਦੀ ਦੀ ਉਲੰਘਣਾ ਜਾਰੀ ਰੱਖੀ ਹੈ।” ਉਨ੍ਹਾਂ ਦੇ ਦੋਸ਼ ਲਗਾਇਆ,”ਭਾਰਤ ਸਾਲ 2017 ਤੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਸਾਲ 2017 ਵਿਚ ਭਾਰਤੀ ਬਲਾਂ ਨੇ 1,000 ਤੋਂ ਜ਼ਿਆਦਾ ਵਾਰੀ ਜੰਗਬੰਦੀ ਦੀ ਉਲੰਘਣਾ ਕੀਤੀ।” ਫੈਜ਼ਲ ਨੇ ਭਾਰਤ ਨਾਲ ਭਾਰਤ-ਪਾਕਿਸਤਾਨ ਨਾਲ ਸੰਬੰਧਿਤ ਸੰਯੁਕਤ ਰਾਸ਼ਟਰ ਫੌਜੀ ਆਬਜ਼ਰਵਰ ਗਰੁੱਪ (ਯੂ. ਐੱਨ.ਐੱਮ. ਓ. ਜੀ. ਆਈ. ਪੀ.) ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ ਤਹਿਤ ਸੌਂਪੀ ਗਈ ਭੂਮਿਕਾ ਨਿਭਾਉਣ ਦੇਣ ਦੀ ਅਪੀਲ ਵੀ ਕੀਤੀ।

Leave a Reply

Your email address will not be published. Required fields are marked *