ਓਮ ਪ੍ਰਕਾਸ਼ ਰਾਵਤ ਹੋਣਗੇ ਨਵੇਂ ਮੁੱਖ ਚੋਣ ਕਮਿਸ਼ਨਰ
ਨਵੀਂ ਦਿੱਲੀ (ਮਧੂਸਾਰ ਬਿਊਰੋ) ਭਾਰਤ ਦੇ ਨਵੇਂ ਚੋਣ ਕਮਿਸ਼ਨਰ ਦੇ ਨਾਂ ਦਾ ਐਲਾਨ ਹੋ ਗਿਆ ਹੈ। ਗੁਜਰਾਤ ਦੇ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਦੇਸ਼ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਹੋਣਗੇ। ਓਮ ਪ੍ਰਕਾਸ਼ ਰਾਵਤ ਰਿਟਾਇਰ ਹੋ ਰਹੇ ਮੁੱਖ ਚੋਣ ਕਮਿਸ਼ਨਰ ਏ. ਕੇ. ਜੋਤੀ ਦੀ ਥਾਂ ਲੈਣਗੇ। ਓਮ ਪ੍ਰਕਾਸ਼ ਰਾਵਤ 23 ਜਨਵਰੀ ਨੂੰ ਮੁੱਖ ਚੋਣ ਕਮਿਸ਼ਨਰ ਦਾ ਚਾਰਜ ਸੰਭਾਲਣਗੇ। ਇਸ ਦੇ ਨਾਲ ਹੀ ਅਸ਼ੋਕ ਲਬਾਸਾ ਚੋਣ ਕਮਿਸ਼ਨਰ ਹੋਣਗੇ।

