ਥਾਣਾ ਘਨੌਰ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਨਸ਼ੀਲੇ ਪਦਾਰਥ ਬਰਾਮਦ
ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ) ਥਾਣਾ ਘਨੌਰ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ 250 ਗ੍ਰਾਮ ਅਫ਼ੀਮ, 310 ਗ੍ਰਾਮ ਨਸ਼ੀਲਾ ਪਾਊਡਰ ਅਤੇ ਦੇਸੀ ਸ਼ਰਾਬ ਦੀਆ 20 ਪੇਟੀਆਂ ਬਰਾਮਦ ਕੀਤੀਆਂ ਹਨ।
ਜਾਣਕਾਰੀ ਦਿੰਦਿਆਂ ਐਸ.ਪੀ. ਜਾਚ ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆਂ ਕਿ ਥਾਣਾ ਘਨੌਰ ਵੱਲੋਂ ਇਕ ਇਨੋਵਾ ਗੱਡੀ ਨੰਬਰ ਪੀ.ਬੀ. 11 ਵੀ 0007 ਵਿੱਚ ਹੈਪੀ ਸਿੰਘ ਪੁੱਤਰ ਦਰਸ਼ਨ ਸਿੰਘ, ਕਰਨਵੀਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰਾਜੂ ਖੇੜਾ, ਹਰਵਿੰਦਰ ਸਿੰਘ ਪੁੱਤਰ ਗੁਰਚੰਦ ਸਿੰਘ, ਗੁਰਚੰਦ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਸੀਲ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਹਨਾਂ ਦੇ ਕਬਜ਼ੇ ਵਿਚੋਂ 250 ਗ੍ਰਾਮ ਅਫ਼ੀਮ ਅਤੇ 310 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆਂ ਕਿ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 12 ਮਿਤੀ 21/1/18 ਅ/ਧ 18,22/61/85 ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਘਨੌਰ ਵਿਖੇ ਦਰਜ ਕੀਤਾ ਗਿਆ ਹੈ। ਐਸ.ਪੀ. ਜਾਚ ਨੇ ਦੱਸਿਆਂ ਕਿ ਪੁੱਛ-ਗਿੱਛ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਰਵਿੰਦਰ ਸਿੰਘ ਅਤੇ ਗੁਰਚੰਦ ਸਿੰਘ ਜੋ ਪਿਉ ਪੁੱਤਰ ਹਨ। ਉਹ ਪਿੰਡ ਸੀਲ ਮੰਦਰ ਸਾਹਮਣੇ ਖਿਡਾਉਣਿਆਂ ਦੀ ਦੁਕਾਨ ਕਰਦੇ ਹਨ ਅਤੇ ਖਿਡਾਉਣਿਆ ਦੀ ਆਡ ਵਿੱਚ ਉਹ ਨਸ਼ੀਲੇ ਪਦਾਰਥ ਵੇਚਦੇ ਹਨ।
ਇਕ ਦੂਸਰੇ ਮਾਮਲੇ ਵਿੱਚ ਐਸ.ਪੀ.ਜਾਚ ਨੇ ਦੱਸਿਆਂ ਕਿ ਥਾਣਾ ਘਨੌਰ ਵੱਲੋਂ ਨਹਿਰ ਦੇ ਪੁਲ ਉੱਪਰ ਨਾਕਾ ਬੰਦੀ ਦੌਰਾਨ ਹਰਿਆਣਾ ਪਾਸੋਂ ਆ ਰਹੀ ਕਾਰ ਨੰਬਰ ਪੀ.ਬੀ. 65 ਏ 0990 ਨੂੰ ਰੋਕ ਕਾਰ ਵਿੱਚ ਸਵਾਰ ਹਰਦੀਪ ਸਿੰਘ ਪੁੱਤਰ ਜੰਗੀਰ ਸਿੰਘ, ਕਰਮਜੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਪਿੰਡ ਮਿੱਠੂ ਮਾਜਰਾ ਨੂੰ ਕਾਬੂ ਕੀਤਾ ਗਿਆ। ਐਸ.ਪੀ ਜਾਚ ਨੇ ਦੱਸਿਆਂ ਕਿ ਉਹਨਾਂ ਪਾਸੋਂ 20 ਪੇਟੀਆਂ ਸ਼ਰਾਬ ਠੇਕਾ ਦੇਸੀ ਸੰਤਰਾ ਫ਼ਾਰ ਸੇਲ ਇੰਨ ਹਰਿਆਣਾ ਬਰਾਮਦ ਕੀਤੀ। ਉਹਨਾਂ ਉੱਪਰ ਮੁਕੱਦਮਾ ਨੰਬਰ 13 ਮਿਤੀ 22/1/18 ਅ/ਧ 61/1/14 ਐਕਸਾਇਜ਼ ਐਕਟ ਥਾਣਾ ਘਨੌਰ ਦਰਜ ਕੀਤਾ ਗਿਆ। ਐਸ.ਪੀ. ਜਾਚ ਨੇ ਦੱਸਿਆਂ ਕਿ ਹਰਦੀਪ ਸਿੰਘ ਅਤੇ ਕਰਮਜੀਤ ਕੌਰ ਪਤੀ ਪਤਨੀ ਹਰਿਆਣਾ ਤੋਂ 600 ਰੁਪਏ ਪ੍ਰਤੀ ਪੇਟੀ ਸ਼ਰਾਬ ਖ਼ਰੀਦ ਕੇ 1200 ਰੁਪਏ ਪ੍ਰਤੀ ਪੇਟੀ ਸ਼ਰਾਬ ਨੂੰ ਵੇਚਕੇ ਭਾਰੀ ਮੁਨਾਫ਼ਾ ਕਮਾਉਂਦੇ ਹਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਡੀ.ਐਸ.ਪੀ ਘਨੌਰ ਹਰਜਿੰਦਰ ਸਿੰਘ, ਇੰਸਪੈਕਟਰ ਰਘਬੀਰ ਸਿੰਘ, ਏ.ਐਸ.ਆਈ. ਬਲਬੀਰ ਸਿੰਘ ਮੌਜੂਦ ਸਨ।

