ਪੀਸੀਆਰਏ ਵੱਲੋਂ ਕਰਵਾਈ ਗਈ ਸਾਈਕਲ ਰੈਲੀ
ਪਟਿਆਲਾ (ਮਧੂਸਾਰ ਬਿਊਰੋ) ਪੀਸੀਆਰਏ ਤੇ ਤੇਲ ਪੀਐਸਯੂ ਦੇ ਮਾਧਿਅਮ ਰਾਹੀਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ, ਸਮਰੱਥ (ਸੁਰੱਖਿਆ ਸ਼ਕਤੀ ਫੈਸਟੀਵਲ) 16 ਜਨਵਰੀ ਤੋਂ 15 ਫਰਵਰੀ ਤੱਕ ਸੰਚਾਲਨ ਕੀਤਾ ਜਾ ਰਿਹਾ ਹੈ।
ਸਮਰੱਥ-2018 ਦੌਰਾਨ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਤੇਲ ਤੇ ਗੈਸ ਦੀ ਸੁਰੱਖਿਆ ਦੇ ਸੰਦੇਸ਼ ਦਾ ਪ੍ਰਸਾਰ ਕਰਨ ਲਈ ਐਚ.ਪੀ ਰਿਟੇਲ ਆਉਟਲੇਟ ਮਸਤ ਸਰਵਿਸ ਸਟੇਸ਼ਨ, ਫਾਉਂਟੇਨ ਚੌਕ, ਪਟਿਆਲਾ ‘ਚ 21 ਜਨਵਰੀ 2018 ਨੂੰ ਇੱਕ ਸਾਇਕਲੋਥਨ ਦਾ ਆਗਾਜ਼ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸ਼੍ਰੀ ਸੌਰਭ ਜਿੰਦਲ, ਡੀ.ਐਸ.ਪੀ ਪਟਿਆਲਾ ਸਿਟੀ ਨੇ ਪ੍ਰੋਗਰਾਮ ਨੂੰ ਹਰੀ ਝੰਡੀ ਦਿਖਾਈ। ਇਸਦੇ ਨਾਲ ਹੀ ਸ਼੍ਰੀ ਸੁਰਿੰਦਰ ਪਾਲ ਸਿੰਘ, ਪ੍ਰਭਾਰੀ ਵਿਸ਼ੇਸ਼ ਸ਼ਾਖਾ ਤੇ ਜਗਦੀਪ ਸਿੰਘ ਕਾਹਲੋਂ, ਅੰਤਰ-ਰਾਸ਼ਟਰੀ ਸਾਈਕਲਿਟ ਤੇ ਰਾਸ਼ਟਰੀ ਰਿਕਾਰਡ ਹੋਲਡਰ। ਐਚਪੀਐਲ ਦੇ ਪਟਿਆਲਾ ਰਿਟੇਲ ਸੇਲਜ਼ ਅਫਸਰ ਸ਼ਰ ਿਪ੍ਰਤੀਕ ਸ਼੍ਰੀਵਾਸਤਵ ਤੇ ਸੰਗਰੂਰ ਰਿਟੇਲ ਖੇਤਰ ਦੇ ਵਿਕਰੀ ਪ੍ਰਬੰਧਕ ਹਰਬਨ ਸਿੰਘ ਨੇ ਮੁੱਕ ਮਹਿਮਾਨ ਤੇ ਸਾਈਕਲਿਸਟਾਂ ਦਾ ਸਵਾਗਤ ਕੀਤਾ। ਪਟਿਆਲਾ ਰਾਈਡਰਜ਼, ਗ੍ਰੀਨ ਬਾਈਕਰਜ਼ ਤੇ ਰਨਰਜ਼ ਕਲੱਬ, ਪਟਿਆਲਾ ਰੈਂਡਨੇਅਰਜ਼ ਤੇ ਟੂਰ ਡੀ ਪਟਿਆਲਾ ਨੇ ਇਸ ਪ੍ਰੋਗਰਾਮ ‘ਚ ਭਾਗ ਲਿਆ।

