ਪੰਜਾਬਪਟਿਆਲਾ

ਮੁੱਖ ਮੰਤਰੀ ਦੇ ਸ਼ਹਿਰ ਵਿਚ ਲੰਘੇ ਗਿਆਰਾਂ ਮਹੀਨਿਆ ਵਿਚ ਐਲਾਨ ਹਜ਼ਾਰ ਕਰੋੜ ਦਾ ਤੇ ਲੱਗੀ ਇੱਕ ਇੱਟ ਵੀ ਨਹੀਂ: ਹਰਪਾਲ ਜੁਨੇਜਾ

ਪਟਿਆਲਾ, 29 ਜਨਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੀ ਮੀਟਿੰਗ ਪ੍ਰਧਾਨ ਹਰਪਾਲ ਜੁਨੇਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਤਬੀਰ ਖੱਟੜਾ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਮੀਟਿੰਗ ਪਟਿਆਲਾ ਸ਼ਹਿਰੀ ਦੇ ਜਥੇਬੰਦਕ ਢਾਂਚੇ ਦੇ ਗਠਨ ਸਬੰਧੀ ਵਿਚਾਰ ਵਿਟਾਂਦਰੇ ਲਈ ਕੀਤੀ ਗਈ ਅਤੇ ਇਸ ਵਿਚ ਪਟਿਆਲਾ ਦਿਹਾਤੀ ਦੇ ਅਧੀਨ ਪੈਂਦੇ ਇਲਾਕੇ ਦੇ ਸਾਬਕਾ ਕੌਂਸਲਰ ਅਤੇ ਪ੍ਰਮੁੱਖ ਆਗੂ ਸ਼ਾਮਲ ਹੋਏ। ਮੀÎਟਿਗ ਵਿਚ ਜਿਥੇ ਪਾਰਟੀ ਨੂੰ ਮਜਬੂਤ ਕਰਨ, ਬੂਥ ਪੱਧਰ ‘ਤੇ ਕਮੇਟੀ ਦੇ ਗਠਨ ਸਬੰਧੀ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਪਾਲ ਜੁਨੇਜਾ, ਵਿਧਾਇਕ ਚੰਦੂਮਾਜਰਾ ਅਤੇ ਸਤਬੀਰ ਖੱਟੜਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਇੱਕ ਹਜ਼ਾਰ ਕਰੋੜ ਦਾ ਐਲਾਨ ਕੀਤਾ ਗਿਆ ਅਤੇ ਫੇਰ 26 ਜਨਵਰੀ ਨੂੰ 50 ਕਰੋੜ ਦਾ ਐਲਾਨ ਕੀਤਾ ਗਿਆ, ਪਰ ਅਜੇ ਤੱਕ ਇੱਕ ਪੈਸਾ ਨਹੀਂ ਲੱਗਿਆ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਚੋਣਾਂ ਦੇ ਸਮੇਂ ਝੂਠੇ ਵਾਅਦੇ ਕਰਕੇ ਇੱਕ ਵੀ ਵਾਅਦਾ ਪੁਰਾ ਨਹੀਂ ਕੀਤਾ ਗਿਆ ਅਤੇ ਹੁਣ ਆਏ ਦਿਨ ਵੱਡੇ ਵੱਡੇ ਐਲਾਨ ਕਰਕੇ ਸਮਾਂ ਪਾਸ ਕਰ ਰਹੇ ਹਨ ਅਤੇ ਵਿਕਾਸ ਦੀ ਇੱਕ ਇੱਟ ਨਹੀਂ ਲੱਗ ਰਹੀ। ਉਹਨਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਕਾਂਗਰਸ ਜਿਆਦਾ ਦੇਰ ਤੱਕ ਗੁੰਮਰਾਹ ਨਹੀਂ ਕਰ ਸਕੇਗੀ ਅਤੇ ਪਟਿਆਲਾ ਦੇ ਲੋਕਾਂ ਨੂੰ ਕਾਂਗਰਸ ਨੂੰ ਹਿਸਾਬ ਦੇਣਾ ਹੀ ਪਵੇਗਾ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਗੁਰਮੀਤ ਕੌਰ ਬਰਾੜ, ਸੁਰਜੀਤ ਸਿੰਘ ਟੌਹੜਾ, ਲਖਬੀਰ ਸਿੰਘ ਲੌਟ, ਜਸਪਾਲ ਸਿੰਘ ਬਿੱਟੂ ਚੱਠਾ, ਚੈਨ ਸਿੰਘ ਪੰਜਹੱਥਾ, ਮਾਲਵਿੰਦਰ ਸਿੰਘ ਮਾਲੀ, ਰਜਿੰਦਰ ਵਿਰਕ, ਪਰਮਜੀਤ ਸਿੰਘ ਪੰਮਾ, ਸੁਖਵਿੰਦਰਪਾਲ ਸਿੰਘ ਮਿੰਟਾ, ਗੁਰਵਿੰਦਰ ਸਿੰਘ ਕਾਕਾ ਧੀਮਾਨ, ਰਵਿੰਦਰ ਸਿੰਘ ਵਿੰਦਾ ਗਰੋਵਰ, ਬੀਬੀ ਮਹਿੰਦਰ ਕੌਰ, ਲਵਜੋਤ ਸਿੰਘ, ਮਨਮੋਹਨ ਸਿੰਘ, ਸੁਰਿੰਦਰ ਸਿੰਘ ਸੱਦੋਂ, ਦਲਬੀਰ ਸ਼ਰਮਾ, ਮਨਿੰਦਰ ਸਿੰਘ ਬਿੱਲਾ, ਸੀਮਾ ਵੈਦ, ਸਤਿੰਦਰ ਗਰੋਵਰ, ਅਮਰਜੀਤ ਸਿੰਘ ਬਠਲਾ, ਹਰਚਰਨ ਸਿੰਘ, ਦਿਨੇਸ਼ ਚਾਵਲਾ, ਜਤਿਨ ਸਿੰਧੀ, ਕੁਲਵਿੰਦਰ ਸਿੰਘ ਵਿੱਕੀ ਰਿਵਾਜ਼, ਸੁਖਬੀਰ ਸਨੋਰ, ਇਕਬਾਲ ਸਿੰਘ ਸਿਉਣਾ, ਤਰਸੇਮ ਸਿੰਘ ਕਸਿਆਣਾ, ਗੁਰਸ਼ਿੰਦਰ ਸਿੰਘ ਕਸਿਆਣਾ, ਜਗਦੇਵ ਸਿੰਘ, ਮਨਜੀਤ ਕੌਰ, ਗੁਰਇਕਬਾਲ ਕੌਰ, ਅਮਰਜੀਤ ਕੌਰ, ਜਯੰਤ ਸ਼ਰਮਾ ਅੱਜੂ, ਸੰਦੀਪ ਸ਼ਰਮਾ, ਗਗਨਦੀਪ ਪੰਨੂੰ ਅਤੇ ਅਕਾਸ਼ ਸ਼ਰਮਾ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *