ਪੰਜਾਬ

ਚੋਣ ਕਮਿਸ਼ਨਰ ਵੱਲੋਂ ਲੁਧਿਆਣਾ ‘ਚ 26 ਵਾਰਡਾਂ ਦੀਆਂ ਉਪ ਚੋਣਾਂ ਦਾ ਐਲਾਨ

ਚੰਡੀਗੜ੍ਹ 1 ਫਰਵਰੀ (ਮਧੂਸਾਰ ਬਿਊਰੋ) ਰਾਜ ਚੋਣ ਕਮਿਸ਼ਨ, ਪੰਜਾਬ, ਵਲੋਂ ਨਗਰ ਨਿਗਮ, ਲੁਧਿਆਣਾ ਦੀਆਂ ਆਮ ਚੋਣਾਂ, ਨਗਰ ਨਿਗਮ, ਮੋਗਾ ਦੇ ਇਕ ਵਾਰਡ ਅਤੇ ਵੱਖ ਵੱਖ ਮਿਊਂਸਪਲ ਕੋਂਂਸਲਾਂ/ ਨਗਰ ਪੰਚਾਇਤਾਂ ਦੇ 26 ਵਾਰਡਾਂ ਦੀਆਂ ਉਪ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਸਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਪ੍ਰੀਕ੍ਰਿਆ ਮਿਤੀ 08.02.2018 ਤੋਂ ਸ਼ੁਰੂ ਹੋ ਜਾਵੇਗੀ ਅਤੇ ਮਿਤੀ 13.02.2018 ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ।

(ਮਿਤੀ 10.02.2018 ਅਤੇ 11.02.2018 ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾਣਗੇ।) ਮਿਤੀ 14.02.2018 ਨੂੰ ਜਨਤਕ ਛੁੱਟੀ ਹੋਣ ਕਾਰਨ, ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 15.02.2018 ਨੂੰ ਹੋਵੇਗੀ, ਮਿਤੀ 16.02.2018 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਮਿਤੀ 16.02.2018 ਨੂੰ ਚੋਣ ਨ੍ਹਾਨ ਅਲਾਟ ਕਰ ਦਿੱਤੇ ਜਾਣਗੇ। ਮਿਤੀ 24.02.2018 ਨੂੰ ਵੋਟਾਂ ਪੈਣਗੀਆਂ।
ਨਗਰ ਨਿਗਮ, ਲੁਧਿਆਣਾ ਦੀਆਂ ਵੋਟਾਂ ਦੀ ਗਿਣਤੀ 27 ਫਰਵਰੀ ਸ਼ੁਰੂ ਹੋਵੇਗੀ ਅਤੇ ਬਾਕੀ ਉਪ ਚੋਣਾਂ ਦੀ ਗਿਣਤੀ ਮਿਤੀ 24 ਫਰਵਰੀ ਚੋਣ ਪ੍ਰੀਕ੍ਰਿਆ ਖਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।
ਨਗਰ ਨਿਗਮ, ਲੁਧਿਆਣਾ ਵਿਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿਚੋਂ ਲੱਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।
ਰਾਜ ਚੋਣ ਕਮਿਸ਼ਨ ਵਲੋਂ ਸਥਾਨਕ ਸਰਕਾਰ, ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੰਭਾਵਿਤ ਉਮੀਦਵਾਰਾਂ ਨੂੰ ਇਤਰਾਹੀਣਤਾ ਸਾਰਟੀਫਿਕੇਟ (ਨੋ ਆਬਜੈਕ੍ਹਨ ਸਾਰਟੀਫਿਕੇਟ) ਸਮੇਂ ਸਿਰ ਜਾਰੀ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਭਰਨ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਸਬੰਧਤ ਨਗਰ ਨਿਗਮ ਅਤੇ ਨਗਰ ਕੋਂਸਲਾਂ / ਨਗਰ ਪੰਚਾਇਤਾਂ ਅਧੀਨ ਆਉਂਦੇ ਖੇਤਰ ਵਿਚ ਚੋਣ ਜਾਬਤਾ ਤੁਰੰਤ ਤੋਂ ਲਾਗੂ ਹੋ ਗਿਆ ਹੈ ਜੋ ਚੋਣ ਪ੍ਰੀਕ੍ਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।

Leave a Reply

Your email address will not be published. Required fields are marked *