ਪੰਜਾਬਪਟਿਆਲਾ

ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ‘ਚ ਸੱਤ ਰੋਜ਼ਾ ਐਨਐਸਐਸ ਕੈਂਪ ਦਾ ਉਦਘਾਟਨ

ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇÎਸ਼ਨ, ਪਟਿਆਲਾ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਦਾ ਉਦਘਾਟਨ ਹੋਇਆ। ਡਾ.ਜਤਿੰਦਰ ਸਿੰਘ ਸਿੱਧੂ (ਡਾਇਰੈਕਟਰ ਐਜੂਕੇਸ਼ਨ,ਐੱਸ.ਜੀ.ਪੀ.ਸੀ, ਸ੍ਰੀ ਅੰਮ੍ਰਿਤਸਰ) ਨੇ ਇਸ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਮੈਡਮ ਸੁਰਿੰਦਰ ਕੌਰ (ਅਸਿਸਟੈਂਟ ਕਮਿਸ਼ਨਰ ਗਰੇਵੀਐਂਸਸਿਜ਼, ਪਟਿਆਲਾ ) ਨੇ ਨਿਭਾਈ। ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਆਪਣੇ ਸਵਾਗਤੀ ਭਾਸ਼Îਣ ਵਿੱਚ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਨੌਜਵਾਨ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਉੱਤੇ ਭਰਪੂਰ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਸਮਾਜ ਸੇਵਾ ਵੱਲ ਪ੍ਰੇਰਿਆ ਜਾਵੇ ਤਾਂ ਜੋ ਉਹ ਦੇਸ਼ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਸਕਣ। ਐੱਨ.ਐੱਸ.ਐੱਸ. ਕੈਂਪ ਦਾ ਵੀ ਇਹੀ ਮੰਤਵ ਹੈ ਕਿ ਅਸੀਂ ਕੇਵਲ ਆਪਣੇ ਲਈ ਹੀ ਨਹੀਂ ਸਗੋਂ ਸਰਬਤ ਦੇ ਭਲੇ ਲਈ ਕੰਮ ਕਰੀਏ।ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਲੜਕੀਆਂ ਨੂੰ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ ਤਾਂ ਜੋ ਉਹ ਸਮਾਜ ਵਿੱਚ ਸਿਰ ਉੱਚਾ ਚੁੱਕ ਕੇ ਤੁਰ ਸਕਣ। ਡਾ.ਜਤਿੰਦਰ ਸਿੰਘ ਸਿੱਧੂ (ਡਾਇਰੈਕਟਰ, ਐੱਸ.ਜੀ.ਪੀ.ਸੀ.) ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥਣਾਂ ਨੂੰ ਐਨ.ਅੱੈਸ.ਐੱਸ. ਕੈਂਪ ਦੀ ਵਧਾਈ ਦਿੰਦੇ ਹੋਏ ਇਸ ਦੀ ਮਹੱਤਤਾ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ । ਉਨ੍ਹਾਂ ਨੇ ਕਿਹਾ ਕਿ ਤੁਸੀਂ ਵਿਦਿਆਰਥੀ ਹੀ ਹੋ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣ ਲਈ ਅੱਜ ਦੇ ਅਧਿਆਪਕਾਂ ਨੂੰ ਭਵਿੱਖ ਵਿੱਚ ਰੀਪਲੇਸ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਤ-ਭਾਸ਼ਾ ਦੀ ਅਮੀਰੀ ਬਾਰੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਤੁਸੀਂ ਮਾਤ-ਭਾਸ਼ਾ ਰਾਹੀਂ ਹੀ ਆਪਣੇ ਮਨ ਦੇ ਵਿਚਾਰ ਦੂਸਰਿਆਂ ਨੂੰ ਵਧੀਆ ਢੰਗ ਨਾਲ ਵਿਅਕਤ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਦਾ ਸਮਾਜ ਪ੍ਰਤੀ ਵਿਵਹਾਰ ਠੀਕ ਨਹੀਂ ਹੋਵੇਗਾ ਤਾਂ ਉਹ ਸੁੱਚਜੀ ਸਮਾਜ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕੇਗਾ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਤਾਂ ਕਿ ਉਹ ਆਪਣੇ ਜੀਵਨ ਵਿੱਚ ਆਉਣ ਵਾਲੇ ਹਰ ਕਿਸਮ ਦੇ ਦਬਾਅ ਤੋਂ ਨਿਜ਼ਾਤ ਪਾ ਸਕਣ। ਐਨ.ਅੱੈਸ.ਐੱਸ. ਕੈਂਪ ਦੇ ਪਹਿਲੇ ਦਿਨ ਬਾਅਦ ਦੁਪਹਿਰ ਸ੍ਰੀ ਪ੍ਰਦੀਪ ਸੇਠੀ (ਡਾਇਰੈਕਟਰ,ਸੱਟਡੀ ਐਂਡ ਸਕਸੈੱਸ) ਨੇ ੋਸੰਚਾਰ ਹੁਨਰਾਂੋ ਵਿਸ਼ੇ ਤੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਗਰੁੱਪ ਸ਼ਬਦ, ਗੀਤ, ਕਵਿਸ਼ਰੀ ,ਗਰੁੱਪ ਡਾਂਸ ,ਕਵਿਤਾ ਉਚਾਰਣ ਅਤੇ ਸਪੀਚ ਵਿੱਚ ਵਿਦਿਆਰਥਣਾਂ ਨੇ ਆਪਣੀ ਸਰਬਪੱਖੀ ਸ਼ਖ਼ਸੀਅਤ ਦਾ ਪ੍ਰਦਰਸ਼Îਨ ਕੀਤਾ। ਇਸ ਮੌਕੇ ਸ.ਬਲਵਿੰਦਰ ਸਿੰਘ ਬਰਸਟ (ਐਡੀਸ਼ਨਲ ਸੈਕਟਰੀ, ਕਾਲਜ ਕਮੇਟੀ) , ਸ. ਹਰਬੰਸ ਸਿੰਘ ਗਿੱਲ (ਸਰਪੰਚ, ਧਾਮੋ ਮਾਜਰਾ,ਪਟਿਆਲਾ) ਅਤੇ ਸ.ਜਸਪਾਲ ਸਿੰਘ ਕਲਿਆਣ (ਚੇਅਰਮੈਨ ਜਿਲ੍ਹਾ ਪ੍ਰੀਸ਼ਦ , ਪਟਿਆਲਾ)ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਡਾ.ਗੁਰਵਿੰਦਰ ਕੌਰ (ਐੱਨ.ਐੱਸ.ਅੱੈਸ. ਪ੍ਰੋਗਰਾਮ ਅਫਸਰ, ਕਾਲਜ) ਵੱਲੋਂ ਮੁੱਖ ਮਹਿਮਾਨ ਅਤੇ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।

Leave a Reply

Your email address will not be published. Required fields are marked *