ਪੰਜਾਬਪਟਿਆਲਾ

ਵੱਡੀ ਗਿਣਤੀ ਯੂਥ ਨੌਜਵਾਨਾਂ ਨੇ ਆਪ ਤੇ ਕਾਂਗਰਸ ਛੱਡ ਰਾਜੂ ਖੰਨਾ ਨੂੰ ਦਿੱਤਾ ਵੱਡਾ ਸਮੱਰਥਨ।

ਹਲਕਾ ਅਮਲੋਹ ਦਾ ਸਮੁੱਚਾ ਯੂਥ ਗੱਠਜੋੜ ਦੀ ਸਰਕਾਰ ਬਣਾਉਣ ਲਈ ਪਾਬੰਦ:– ਰਾਜੂ ਖੰਨਾ।

ਮੰਡੀ ਗੌਬਿੰਦਗੜ, 3 ਫਰਵਰੀ (ਮਧੂਸਾਰ ਬਿਊਰੋ) ਮੰਡੀਗੌਬਿੰਦਗੜ ਦੇ ਵੱਡੀ ਗਿਣਤੀ ਯੂਥ ਨੌਜਵਾਨਾਂ ਵੱਲੋਂ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਦੇ ਹੋਏ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਵੱਡਾ ਸਮੱਰਥਨ ਦਿੱਤਾ ਗਿਆ। ਯੂਥ ਪ੍ਰਧਾਨ ਕਮਲ ਵੜੈਚ ਤੇ ਮਾਧਵ ਜੈਕਾ ਦੀ ਪ੍ਰੇਰਣਾ ਸਦਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਸ਼ਾਮਲ ਹੋਏ ਹੋਏ ਨੌਜਵਾਨਾਂ ਨੇ ਕਿਹਾ ਕਿ ਯੂਥ ਨੌਜਵਾਨਾਂ ਨੂੰ ਰਾਜੂ ਖੰਨਾ ਤੋਂ ਵੱਡੀਆਂ ਆਸਾਂ ਹਨ। ਕਿਉਂਕਿ ਯੂਥ ਲਈ ਜੋ ਰਾਜੂ ਖੰਨਾ ਵੱਲੋਂ ਉਪਰਾਲੇ ਕੀਤੇ ਗਏ ਹਨ। ਉਹਨਾਂ ਦੀ ਮਿਸਾਲ ਕਿਤੇ ਨਹੀ ਮਿਲਦੀ।

ਜਿਸ ਕਾਰਨ ਹਲਕਾ ਅਮਲੋਹ ਦਾ ਸਮੁੱਚਾ ਯੂਥ ਰਾਜੂ ਖੰਨਾ ਨਾਲ ਡੱਟ ਕੇ ਖੜਾ ਹੈ। ਰਾਜੂ ਖੰਨਾ ਨੇ ਨੌਜਵਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਉਹਨਾਂ ਵਿੱਚ ਵਿਸ਼ਵਾਸ਼ ਪਰਗਟ ਕੀਤਾ ਗਿਆ ਹੈ। ਰਾਜੂ ਖੰਨਾ ਨੇ ਹਲਕੇ ਦੇ ਯੂਥ ਨੂੰ ਭਰੋਸਾ ਦਿਵਾਇਆ ਕਿ ਜਿਸ ਵਿਸ਼ਵਾਸ ਨਾਲ ਉਹਨਾਂ ਨਾਲ ਜੁੜੇ ਹਨ ਉਹ ਉਹਨਾਂ ਦੀਆਂ ਆਸਾਂ ਤੇ ਖ਼ਰਾ ਉੱਤਰਣਗੇ। ਇਸ ਮੌਕੇ ਤੇ ਹਲਕੇ ਦੇ ਸਮੁੱਚੇ ਯੂਥ ਵੱਲੋਂ ਢੋਲ ਦੀ ਥਾਪ ਭਾਰੀ ਬਰਸਾਤ ਵਿੱਚ ਰਾਜੂ ਖੰਨਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਾਫਲੇ ਦੇ ਰੂਪ ਵਿੱਚ ਮੰਡੀਗੌਬਿੰਦਗੜ ਚੌਕ ਤੇ ਬਾਜ਼ਾਰਾਂ ਵਿੱਚ ਪ੍ਰਚਾਰ ਵੀ ਕੀਤਾ ਗਿਆ।

Leave a Reply

Your email address will not be published. Required fields are marked *