ਪਰਵਾਜ਼ ਸੰਸਥਾ ਵੱਲੋਂ ਬਚਿਆ ਦੇ ਹੁਨਰ ਨੂੰ ਬਾਹਰ ਕੱਢਣ ਲਈ ਪ੍ਰੋਗਰਾਮ ਹੁਨਰ ਕਰਵਾਇਆ ਗਿਆ
ਸ਼ਹਿਰ ਦੇ ਵੱਡੀ ਗਿਣਤੀ ਚ ਬੱਚਿਆ ਨੇ ਲਿਆ ਹਿੱਸਾ
ਪਟਿਆਲਾ 3 ਫਰਵਰੀ (ਮਧੂਸਾਰ ਬਿਊਰੋ) ਬੱਚਿਆ ਚ ਛਿਪੇ ਹੋਏ ਹੁਨਰ ਨੂੰ ਬਾਹਰ ਕੱਢਣ ਦੇ ਮੰਤਵ ਦੇ ਨਾਲ ਪਰਵਾਜ਼ ਸੰਸਥਾ ਵੱਲੋਂ ਪਟਿਆਲਾ ਦੇ ਬਾਰਾਂਦਰੀ ਬਾਗ਼ ਵਿਖੇ ਸਥਿਤ ਚਿਲਡਰਨ ਪਾਰਕ ਚ ਹੁਨਰ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰ ਕੋਰ ਵਾਲੀਆ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਸਮਾਗਮ ਚ ਸ਼ਹਿਰ ਭਰ ਚੋਂ ਵੱਡੀ ਗਿਣਤੀ ਚ ਬੱਚਿਆ ਨੇ ਪਹੁੰਚ ਕੇ ਹਿੱਸਾ ਲਿਆ ਗਿਆ ਹੈ। ਪਰਵਾਜ਼ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਇਹ ਹੈ ਕਿ ਵਧੇਰੇ ਬੱਚੇ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਹੁਨਰ ਬਹੁਤ ਹੁੰਦਾ ਹੈ ਪਰ ਬੱਚਿਆ ਨੂੰ ਹੁਨਰ ਲੋਕਾਂ ਅੱਗੇ ਪੇਸ਼ ਕਰਨ ਦਾ ਮੌਕਾ ਨਹੀਂ ਮਿੱਲ ਪਾਉਂਦਾ। ਇਸ ਲਈ ਪਰਵਾਜ਼ ਵੱਲੋਂ ਅਜਿਹੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਚ ਬਚਿਆ ਵੱਲੋਂ ਲੋਕਾਂ ਅੱਗੇ ਆਪਣੀ ਪੇਸ਼ਕਾਰੀ ਦਿੱਤੀ ਗਈ।
ਪਰਵਾਜ਼ ਵੱਲੋਂ ਕਰਵਾਏ ਗਏ ਇਸ ਸਮਾਗਮ ਚ ਸ਼ਹਿਰ ਦੀ ਵੱਖ ਵੱਖ ਸੰਸਥਾਵਾਂ ਵੱਲੋਂ ਵੀ ਹਿੱਸਾ ਲਿਆ ਗਿਆ ਹੈ। ਪਰਵਾਜ਼ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਵਾਜ਼ ਵੱਲੋਂ ਇਹ ਪਹਿਲਾ ਸਮਾਗਮ ਹੈ ਜਿਸ ਰਾਹੀ ਬੱਚਿਆ ਵੱਲੋਂ ਆਪਣੇ ਪੇਸ਼ਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਚ ਵੀ ਪਰਵਾਜ਼ ਵੱਲੋਂ ਸੂਬੇ ਭਰ ਚ ਵੱਖ ਵੱਖ ਹਿੱਸਿਆ ਚ ਪਹੁੰਚ ਕੇ ਅਜਿਹੇ ਸਮਾਗਮ ਕਰਵਾਏ ਜਾਣਗੇ ਤਾਂ ਜੋ ਬਚਿਆ ਦਾ ਹੁਨਰ ਬਾਹਰ ਆ ਸਕੇ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਦੇਸ਼ ਦੇ ਬੱਚਿਆ ਦਾ ਹੁਨਰ ਬਾਹਰ ਨਿਕਲ ਕੇ ਆਵੇਗਾ ਉੱਥੇ ਹੀ ਇਨ੍ਹਾਂ ਵਿਚੋਂ ਵਧੇਰੇ ਬੱਚੇ ਅਜਿਹੇ ਮਿਲ ਸਕਣਗੇ ਜੋ ਦੇਸ਼ ਦਾ ਨਾਂਅ ਦੁਨੀਆ ਭਰ ਰੌਸ਼ਨ ਕਰਨਗੇ।

