ਬਿਜਲੀ ਮੁਲਾਜ਼ਮਾਂ ਨੇ ਪੰਜਵੇਂ ਦਿਨ ਵੀ ਤਨਖਾਹਾਂ ਨਾ ਮਿਲਣ ਦੇ ਵਿਰੋਧ ‘ਚ ਕੀਤੀਆਂ ਰੋਸ ਰੈਲੀਆਂ
ਪਟਿਆਲਾ 5 ਫਰਵਰੀ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਨੇ ਆਪਣੀਆਂ ਤਨਖਾਹਾਂ ਤੇ ਪੈਨਸ਼ਨਾਂ ਨਾਲ ਮਿਲਣ ਦੇ ਵਿਰੋਧ ਵਿੱਚ ਅੱਜ ਨੈ ਪੰਜਾਬ ਦੀਆਂ ਵੱਖ ਵੱਖ ਸਬ ਡਵੀਜਨਾਂ ਤੇ ਇੱਕਤਰ ਹੋ ਕੇ ਜਨਵਰੀ ਮਹੀਨੇ ਦੀਆਂ ਤਨਖਾਹਾਂ ਪੰਜਵੇ ਦਿਨ ਵੀ ਤੇ ਪੈਨਸ਼ਨਾਂ ਨਾ ਮਿਲਣ ਤੇ ਜਥੇਬੰਦੀ ਦੇ ਸੱਦੇ ਤੇ ਸੰਗਰੂਰ, ਬਰਨਾਲਾ,ਬਠਿਡਾ, ਫਿਰੋਜਪੁਰ, ਫਰੀਦਕੋਟ, ਮੁਕਤਸਰ ਵੰਡ ਸਰਕਲਾਂ ਤੋ ਇਲਾਵਾਂ ਲਹਿਰਾਂ ਮਹੁੱਬਤ ਅਤੇ ਰੋਪੜ ਥਰਮਲ ਪਲਾਟਾ ਤੇ ਇੱਕਠੇ ਹੋ ਕੇ ਮਨੈਜਮੇਟ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਬਿਜਲੀ ਮੁਲਾਜਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰੰਘ ਚਾਹਲ ਨੇ ਦੱਸਿਆਂ ਕਿ ਪੰਜਾਬ ਦੀਆਂ ਸਮੱਚੀਆਂ ਸਬ ਡਵੀਜਨਾਂ ਤੇ ਬਿਜਲੀ ਮੁਲਾਜਮਾਂ ਨੇ ਰੋਹ ਭਰਭੂਰ ਰੈਲੀਆਂ ਕਰਕੇ ਸਰਕਾਰ ਤੇ ਮਨੈਜਮੇਟ ਦੀ ਸਖਤ ਨਿਖੇਧੀ ਕੀਤੀ।ਉਹਨਾ ਦੱਸਿਆਂ ਕਿ ਰੈਲੀਆਂ ਕਾਰਨ ਦਫਤਰਾਂ ਦਾ ਕੰਮ ਕਾਜ਼ ਠੱਪ ਰਿਹਾ ਅਤੇ ਸਬ ਡਵੀਜਨਾਂ ਵਿੱਚ ਕੈਸ਼ ਕਾਉਟਰ ਵੀ ਬੰਦ ਰਹੇ ਕਿਸੇ ਵੀ ਦਫਤਰ ਵਿੱਚ ਕਿਸੇ ਕਿਸਮ ਦਾ ਲੈਣ ਦੇਣ ਨਹੀ ਹੋਇਆਂ ।ਉਹਨਾਂ ਦੱਸਿਆਂ ਕਿ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੇ ਐਲਾਨ ਕੀਤਾ ਸੀ ਕਿ ਬਿਜਲੀ ਕਾਮੇ ਨੋ ਪੈ ਅਤੇ ਨੋ ਵਰਕ ਦੇ ਅਸੂਲ ਮੁਤਾਬਿਕ ਕੰਮ ਨਹੀ ਕਰਨਗੇ। ਇਸੇ ਦੋਰਾਨ ਬਿਜਲੀ ਮੁਲਾਜਮਾਂ ਨੇ ਮੁੱਖ ਦਫਤਰ ਵਿਖੇ ਬਿਜਲੀ ਨਿਗਮ ਦੇ ਡਾਇਰੈਕਟਰ ਵਿੱਤ ਐਸ.ਸੀ .ਅਰੋੜ,ਡਾਇਰੈਕਟਰ ਕਮਰਸੀਅਲ ਉ.ਪੀ ਗਰਗ ,ਡਾਇਰੈਕਟਰ ਵੰਡ ਇੰਜ: ਐਨ.ਕੇ.ਸਰਮਾਂ ਅਤੇ ਵੱਖ ਵੱਖ ਵਿਭਾਗਾ ਦੇ ਮੁੱਖੀ ,ਮੁਖ ਇੰਜਨੀਅਰ ਵੀ ਦਫਤਰ ਵਿੱਚ ਪਹੁੰਚ ਨਹੀ ਸਕੇ। ਜਥੇਬੰਦੀਆਂ ਨੇ ਰੋਹ ਨੂੰ ਦੇਖਦੇ ਹੋਏ ਮਨੈਜਮੇਟ ਨੇ ਦੁਪਿਹਰ ਬਾਅਦ ਮੁਲਾਜਮਾ ਦੀਆਂ ਤਨਖਾਹਾ ਅਤੇ ਪੈਨਸ਼ਨਰਾਂ ਦੀਆਂ ਪੈਨਸਨਾ ਜਾਰੀ ਕਰ ਦਿੱਤੀਆਂ ਜਿਹੜੀਆਂ ਮੁਲਾਜਮਾਂ ਦੇ ਖਾਤਿਆਂ ਵਿਚ ਖਬਰਾਂ ਭੇਜਣ ਤੱਕ ਪੈ ਚੁੱਕੀਆਂ ਸਨ। ਅੱਜ ਸਮੁੱਚੇ ਪੰਜਾਬ ਵਿੱਚ ਬਿਜਲੀ ਮੁਲਾਜਮਾਂ ਦੀਆਂ ਮੁੱਖ ਧਿਰਾਂ ਜਿਹਨਾਂ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ(ਚਾਹਲ) ਆਈ.ਟੀ.ਆਈ ਇੰਪਲਾਈਜ਼ ਐਸੋਸੀਏਸਨ ਅਤੇ ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਆਗੁਆਂ ਤੇ ਵਰਕਰਾਂ ਨੇ ਹਿੱਸਾ ਲਿਆ।ਜਥੇਬੰਦੀਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਬਸਿਡੀਆਂ ਦਾ ਪੈਸਾ ਹਰ ਮਹੀਨੇ ਜਾਰੀ ਕਰੇ ਤਾ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਪੈਨਸਨਾਂ ਅਸਾਨੀ ਨਾਲ ਦਿੱਤੀਆਂ ਜਾ ਸਕਦੀਆਂ ਹਨ।ਉਹਨਾ ਕਿਹਾ ਕਿ ਦਸੰਬਰ ਮਹੀਨੇ ਵੀ ਮੁਲਾਜਮਾਂ ਨੂੰ ਤਨਖਾਹਾਂ ਲੇਟ ਦਿੱਤੀਆ ਗਈਆਂ ਸਨ।ਉਹਨਾਂ ਕਿਹਾ ਕਿ ਬਿਜਲੀ ਨਿਗਮ ਆਪਣੇ ਮੁਲਾਜਮਾਂ ਨੂੰ ਮਹੀਨੈ ਦੇ ਅਖਰੀਲੇ ਦਿਨ ਤਨਖਾਹਾਂ ਦਾ ਭੁਗਤਾਨ ਕਰ ਦਿੰਦਾ ਸੀ ਪ੍ਰਤੂੰ ਸਬਸਿਡੀ ਦੀ ਰਕਮ ਨਾ ਮਿਲਣ ਕਾਰਣ ਮੁਲਾਜਮਾਂ ਦੀਆਂ ਤਨਖਾਹਾ ਲੇਟ ਹੋ ਰਹੀਆਂ ਹਨ ।ਜਥੇਬੰਦੀਆਂ ਨੇ ਕਿਹਾ ਕਿ ਜੇਕਰ ਤਨਖਾਹਾਂ ਨਾ ਪਾਈਆਂ ਗਹੀਆਂ ਤਾ ਜਥੇਬੰਦਕ ਸੰਘਰਸ਼ ਤੇਜ਼ ਕੀਤਾ ਜਾਵੇਗਾ।ਅੱਜ ਦੇ ਰੋਸ਼ ਪ੍ਰਗਰਾਮ ਵਿੰਚ ਜਥੇਬੰਦੀ ਦੇ ਆਗੂ ਮਨਜੀਤ ਸਿੰਘ ਚਾਹਲ,ਜਗਜੀਤ ਸਿਘ ਮੱਤੀ,ਰਿਸੂ ਅਰੋੜਾ,ਸੁਰਿੰਦਰ ਪਾਲ ਸਿੰਘ,ਮੱਖਣ ਸਿੰਘ,ਜ਼ਸਬੀਰ ਸਿੰਘ ਬੋਲੜਕਲਾਂ ਸਿਵਦੇਵ ਸਿੰਘ ,ਪਰਮਜੀਤ ਸਿੰਘ ,ਗੁਰਪ੍ਰੀਤ ਸਿੰਘ ਢਿਲੋ,ਦਲਬੀਰ ਸਿੰਘ ,ਜ਼ੋਗਿੰਦਰ ਪਾਲ ਆਦਿ ਨੇ ਭਾਗ ਲਿਆਂ।ਮਨੈਜਮੈਟ ਨੇ ਬਿਜਲੀ ਮੁਲਾਜਮਾਂ ਦੇ ਰੋਹ ਨੂੰ ਦੇਖਦੇ ਹੋਏ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਕਰ ਦਿੱਤੀਆਂ। ਬਿਜਲੀ ਮੁਲਾਜਮ ਏਕਤਾ ਮੰਚ ਨੇ ਮਨੈਜਮੇਟ ਦੇ ਇਸ ਫੈਸਲੇ ਨੂੰ ਬਿਜਲੀ ਮੁਲਾਜਮਾਂ ਦੀ ਜਿੱਤ ਕਰਾਰ ਦਿੱਤੀ ।ਉਹਨਾਂ ਬਿਜਲੀ ਮੁਲਾਜਮਾਂ ਨੂੰ ਮੰਨੀਆਂ ਮੰਗਾ ਲਾਗੂ ਕਰਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਪੰਜਾਬ ਦੇ ਬਿਜਲੀ ਕਾਮੇ 21 ਫਰਬਰੀ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਵਿਸਾਲ ਪ੍ਰਤੀਨਿਧ ਮਾਰਚ ਮਾਰਨਗੇ। ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀ ਅਤੇ ਮੰਨੀਆਂ ਮੰਗਾ ਲਾਗੂ ਨਾ ਵਿਰੁੱਧ ਮਾਰਚ ਮਹੀਨੇ ਵਿਧਾਨ ਸਭਾ ਦੇ ਸੈਸਨ ਦੋਰਾਨ ਚੰਡੀਗੜ ਵਿਖੇ ਵਿਸਾਲ ਰੋਹ ਭਰਭੁਰ ਵਿਖਾਵਾ ਕੀਤਾ ਜਾਵੇਗਾ।ਜਥੇਬੰਦੀਆਂ ਦੇ ਸੁਬਾਈ ਆਗੂਆ ਗੁਰਵੇਲ ਸਿੰੰਘ ਬੱਲਪੁਰੀਆਂ, ਮਨਜੀਤ ਸਿੰਘ ਚਾਹਲ ,ਨਰਿੰਦਰ ਸਿੰਘ ਸੈਣੀ,ਪੂਰਨ ਸਿੰਘ ਖਾਈ, ਅਮਰਜੀਤ ਸਿੰਘ, ਰਾਮਪਾਲ ਸਿੰਘ ਖਾਈ, ਗੁਰਪ੍ਰੀਤ ਸਿੰਘ ਗੰਡੀਵਿੰਡ,ਆਰ.ਕੇ ਤਿਵਾੜੀ, ਹਰਬੰਸ ਸਿੰਘ ਦੀਦਾਰਗੜ,ਦਵਿੰਦਰ ਸਿੰਘ ਪਸੋਰ,ਕਮਲ ਪਟਿਆਲਾ,ਰਣਜੀਤ ਸਿੰੰੰਘ ਬੇਜੋਕੀ,ਸੁਰਿੰਦਰ ਪਾਲ ਲਹੋਰੀਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਵਿਰੁੱਧ ਸੰਘਰਸ਼ ਤੇਜ਼ ਕੀਤਾ

