ਜਿਲਾ ਪ੍ਰਸ਼ਾਸ਼ਨ ਵਲੋਂ ਐਸ.ਸੀ ਭਾਈਚਾਰੇ ਦੇ ਪ੍ਰਦਰਸ਼ਨ ਤੋਂ ਇਕ ਦਿਨ ਪਹਿਲਾਂ ਲਗਾਈ ਦਫਾ 144
ਐਸ.ਸੀ ਭਾਈਚਾਰੇ ਵਲੋਂ 7 ਫਰਵਰੀ ਦਾ ਰੋਸ ਪ੍ਰਦਰਸ਼ਨ ਮੁਲਤਵੀ
ਪੀੜਿਤ ਬੱਚੀ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਰਹੇਗਾ ਜਾਰੀ : ਡਾ. ਜਤਿੰਦਰ ਸਿੰਘ ਮੱਟੂ
ਪਟਿਆਲਾ 6 ਫਰਵਰੀ (ਮਧੂਸਾਰ ਬਿਊਰੋ) ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਾਲਮੀਕਿ ਭਾਈਚਾਰੇ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਜਿਲਾ ਪਟਿਆਲਾ ਵਿਖੇ ਪੜਦੀ 11ਵੀਂ ਜਮਾਤ ਦੀ ਵਿਦਿਆਰਥਣ ਵੀਰਪਾਲ ਕੌਰ ਨੂੰ ਇਨਸਾਫ ਦਿਵਾਉਣ ਲਈ 7 ਫਰਵਰੀ ਨੂੰ ਐਸ.ਸੀ ਭਾਈਚਾਰੇ ਵਲੋਂ ਪੰਜਾਬ ਪੱਧਰ ਦੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਇਕ ਦਿਨ ਪਹਿਲਾਂ ਹੀ ਦਫਾ 144 ਲਗਾ ਕੇ ਐਸ.ਸੀ ਭਾਈਚਾਰੇ ਵਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਹੈ।
ਜਿਕਰਯੋਗ ਹੈ ਕਿ ਵੀਰਪਾਲ ਕੌਰ ਨਾਲ ਸਕੂਲ ਵਿਚ ਸਕੂਲੀ ਸਟਾਫ ਦੇ ਸਾਹਮਣੇ ਸਕੂਲ ਅੰਦਰ ਕੁੱਟਮਾਰ ਕੀਤੀ ਗਈ, ਉਸਨੂੰ ਸੋਸ਼ਲ ਮੀਡੀਆ ‘ਤੇ ਬਦਨਾਮ ਕੀਤਾ ਗਿਆ ਅਤੇ ਬੱਚੀ ਨਾਲ ਸਕੂਲ ਸਟਾਫ ਵਲੋਂ ਜਾਤੀ ਵਿਤਕਰਾ ਕਰਦੇ ਹੋਏ ਉਸਨੂੰ ਵਾਲਮੀਕਿ ਜਾਤੀ ਪ੍ਰਤੀ ਅਪਸ਼ਬਦ ਬੋਲ ਕੇ ਜ਼ਲੀਲ ਕੀਤਾ ਗਿਆ ਪਰ ਜਿਲਾ ਪ੍ਰਸ਼ਾਸ਼ਨ ਵਲੋਂ ਅਜੇ ਤੱਕ ਦੋਸ਼ੀਆਂ ਖਿਲਾਫ ਕਿਸੇ ਵੀ ਤਰਾਂ ਦੀ ਕਾਨੂੰਨੀ ਕਾਰਵਾਈ ਨਾ ਕਰਨ ਕਰਕੇ ਨਾਰਾਜ਼ ਐਸ.ਸੀ ਭਾਈਚਾਰੇ ਵਲੋਂ 7 ਫਰਵਰੀ ਨੂੰ ਪਟਿਆਲਾ ਵਿਚ ਪੰਜਾਬ ਦੇ ਸਮੁੱਚੇ ਦਲਿਤ ਭਾਈਚਾਰੇ ਦੀ ਕਾਲ ‘ਤੇ ਰੋਸ ਪ੍ਰਦਰਸ਼ਨ ਰੱਖਿਆ ਗਿਆ ਸੀ ਜਿਸਨੂੰ ਐਸ.ਸੀ ਭਾਈਚਾਰੇ ਵਲੋਂ ਮੁਲਤਵੀ ਕਰ ਦਿੱਤਾ ਗਿਆ ਹੈ ਇਸ ਮੌਕੇ ਅੱਜ ਪੁਲਸ ਪ੍ਰਸ਼ਾਸ਼ਨ ਵਲੋਂ ਐਸ.ਸੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਸਹੋਤਾ, ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ ਮੱਟੂ, ਫੈਡਰੇਸ਼ਨ ਪ੍ਰਧਾਨ ਅਮਰੀਕ ਸਿੰਘ ਬੰਗੜ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ, ਆਦਿ ਧਰਮ ਸਮਾਜ ਆਧਸ (ਭਾਰਤ) ਦੇ ਰਾਸ਼ਟਰੀ ਮਹਾਂਮੰਤਰੀ ਵੀਰ ਲਵਲੀ ਅਛੂਤ, ਭਾਰਤੀਯ ਵਾਲਮੀਕਿ ਧਰਮ ਸਮਾਜ ਭਾਰਤ ਦੇ ਜਿਲਾ ਪਟਿਆਲਾ ਪ੍ਰਧਾਨ ਵੀਰ ਦੀਪੂ ਬਾਲੀ, ਕਾਂਗਰਸ ਪਾਰਟੀ ਦੇ ਐਸ.ਸੀ ਸੈਲ ਦੇ ਕਨਵੀਨਰ ਵਿਜੇ ਕੇਸਲਾ ਟਿੰਕੂ, ਵੀਰਾਂਗੀ ਨਿਰਮਲਾ ਦੇਵੀ, ਹਰਦੀਪ ਧਾਲੀਵਾਲ, ਰਵੀਦਾਸ ਮਹਾਂਸਭਾ ਸਮਾਣਾ ਦੇ ਸਰਪ੍ਰਸਤ ਗੁਰਜੀਤ ਸਿੰਘ ਬੱਲੀ ਆਦਿ ਸ਼ਾਮਿਲ ਹੋਏ। ਐਸ.ਪੀ ਸਿਟੀ ਸ. ਕੇਸਰ ਸਿੰਘ ਵਲੋਂ ਐਸ.ਸੀ ਭਾਈਚਾਰੇ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਵੀਰਪਾਲ ਕੌਰ ਦੇ ਮਾਮਲੇ ‘ਤੇ ਜਿਲਾ ਪ੍ਰਸ਼ਾਸ਼ਨ ਵਲੋਂ ਬੜੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ। ਜਿਸ ਤਹਿਤ ਬਹੁਤ ਜਲਦ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬੋਲਦਿਆਂ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਅਤੇ ਕੁਲਦੀਪ ਸਹੋਤਾ ਨੇ ਕਿਹਾ ਕਿ ਅਸੀਂ ਸੰਵਿਧਾਨ ਅਤੇ ਕਾਨੂੰਨ ਦੀ ਪਾਲਣਾ ਕਰਦੇ ਹਾਂ ਜੇਕਰ ਜਿਲਾ ਪ੍ਰਸ਼ਾਸ਼ਨ ਵਲੋਂ ਸਾਡੇ ਵਲੋਂ ਇਨਸਾਫ ਲੈਣ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਅਮਨ ਕਾਨੂੰਨ ਵਿਗੜਨ ਦਾ ਅੰਦੇਸ਼ਾ ਹੈ ਤਾਂ ਅਸੀਂ ਇਹ ਰੋਸ ਪ੍ਰਦਰਸ਼ਨ ਆਉਣ ਵਾਲੇ ਕੁਝ ਦਿਨਾਂ ਲਈ ਮੁਲਤਵੀ ਕਰਦੇ ਹਾਂ। ਵੀਰ ਲਵਲੀ ਅਛੂਤ, ਵੀਰ ਦੀਪੂ ਬਾਲੀ ਅਤੇ ਵਿਜੇ ਕੇਸਲਾ ਟਿੰਕੂ ਨੇ ਕਿਹਾ ਕਿ ਜੇਕਰ ਜਿਲਾ ਪ੍ਰਸ਼ਾਸ਼ਨ ਨੇ ਜਲਦ ਹੀ ਵੀਰਪਾਲ ਕੌਰ ਦੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਐਸ.ਸੀ ਸਮਾਜ ਸੜਕਾਂ ‘ਤੇ ਉਤਰੇਗਾ ਜਿਸਦੀ ਜਿੰਮੇਵਾਰੀ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ।ਆਗੂਆਂ ਨੇ ਕਿਹਾ ਕਿ ਹਜਾਰਾਂ ਸਾਲ ਪਹਿਲਾਂ ਵੀ ਸਾਡੇ ਸਮਾਜ ਨਾਲ ਜਾਤੀ ਵਿਤਕਰੇ ਹੁੰਦੇ ਆਏ ਹਨ ਅਤੇ ਹੁਣ ਵੀ ਜੇਕਰ ਅਸੀਂ ਇਨਸਾਫ ਲਈ ਸੰਘਰਸ਼ ਕਰ ਰਹੇ ਹਾਂ ਤਾਂ ਸਾਡੇ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਐਸ.ਸੀ ਭਾਈਚਾਰੇ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵੀਰਪਾਲ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋ ਜਾਂਦੀ।
ਇਸ ਮੌਕੇ ਹਾਜਰ ਆਗੂਆਂ ਵਿਚ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਸਹੋਤਾ, ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ ਮੱਟੂ, ਫੈਡਰੇਸ਼ਨ ਪ੍ਰਧਾਨ ਅਮਰੀਕ ਸਿੰਘ ਬੰਗੜ, ਆਦਿ ਧਰਮ ਸਮਾਜ ਆਧਸ (ਭਾਰਤ) ਦੇ ਰਾਸ਼ਟਰੀ ਮਹਾਂਮੰਤਰੀ ਵੀਰ ਲਵਲੀ ਅਛੂਤ, ਭਾਰਤੀਯ ਵਾਲਮੀਕਿ ਧਰਮ ਸਮਾਜ ਭਾਰਤ ਦੇ ਜਿਲਾ ਪਟਿਆਲਾ ਪ੍ਰਧਾਨ ਵੀਰ ਦੀਪੂ ਬਾਲੀ, ਸੁਖਦੇਵ ਸਿੰਘ, ਕਾਂਗਰਸ ਪਾਰਟੀ ਦੇ ਐਸ.ਸੀ ਸੈਲ ਦੇ ਕਨਵੀਨਰ ਵਿਜੇ ਕੇਸਲਾ ਟਿੰਕੂ, ਵੀਰਾਂਗੀ ਨਿਰਮਲਾ ਦੇਵੀ, ਹਰਦੀਪ ਧਾਲੀਵਾਲ, ਰਵੀਦਾਸ ਮਹਾਂਸਭਾ ਸਮਾਣਾ ਦੇ ਸਰਪ੍ਰਸਤ ਗੁਰਜੀਤ ਸਿੰਘ ਬੱਲੀ ਹਾਜਰ ਸਨ।

