ਪਟਿਆਲਾ

ਆਈ ਐਸਪਾਇਰ – ਲੀਡਰਸ਼ਿਪ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਵੱਲੋਂ ਡਾਕਟਰ ਬਣਨ ਦੀ ਜਤਾਈ ਇੱਛਾ

ਦਫ਼ਤਰ ਸਿਵਲ ਸਰਜਨ ਵਿਖੇ ਸਿਹਤ ਅਧਿਕਾਰੀਆਂ ਤੋਂ ਲਈ ਡਾਕਟਰ ਬਣਨ ਦੀ ਜਾਣਕਾਰੀ

ਰੋਲ ਮਾਡਲ ਡਾਕਟਰਾਂ ਨਾਲ ਬਿਤਾਇਆ ਇੱਕ ਦਿਨ

ਪਟਿਆਲਾ 18 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਰੋਲ ਮਾਡਲ ਨਾਲ ਇੱਕ ਦਿਨ ਬਿਤਾਉਣ ਲਈ ਸ਼ੁਰੂ ਕੀਤੇ ਆਈ-ਐਸਪਾਇਰ-ਲੀਡਰਸ਼ਿਪ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੀ ਕਾਂਉਂਸਲਰ ਡਾ.ਰੁਪਸੀ ਪਹੂਜਾ ਅਤੇ ਜ਼ਿਲ੍ਹਾ ਗਾਈਡੈਂਸ ਤੇ ਕਾਉਂਸਲਰ ਇੰਦਰਪ੍ਰੀਤ ਸਿੰਘ ਵੱਲੋਂ ਸਰਕਾਰੀ ਹਾਈ ਸਕੂਲ ਸਾਹਿਬ ਨਗਰ ਥੇੜ੍ਹੀ ਦੇ ਦਸਵੀਂ ਦੇ ਵਿਦਿਆਰਥੀ ਰੋਜ਼ੀ, ਮਹਿੰਦਰ ਸਿੰਘ ਅਤੇ ਸੂਜਲ ਸ਼ਰਮਾ ਜੋ ਕਿ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦੇ ਹਨ, ਨੂੰ ਦਫ਼ਤਰ ਸਿਵਲ ਸਰਜਨ ਵਿਖੇ ਸਿਹਤ ਅਧਿਕਾਰੀਆਂ ਨਾਲ ਮਿਲਾਉਣ ਲਈ ਲਿਆਂਦਾ ਗਿਆ।ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਡਾਕਟਰ ਬਣ ਕੇ ਬਿਮਾਰ ਮਰੀਜ਼ਾਂ ਦਾ ਜਲਦ ਇਲਾਜ ਕਰਕੇ ਸਮਾਜ ਸੇਵਾ ਦਾ ਕੰਮ ਕਰਨਾ ਚਾਹੁੰਦੇ ਹਨ।ਦਫ਼ਤਰ ਸਿਵਲ ਸਰਜਨ ਵਿਖੇ ਇਨ੍ਹਾਂ ਵਿਦਿਆਰਥੀਆਂ ਦਾ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ਵੱਲੋਂ ਸਵਾਗਤ ਕੀਤਾ

ਉਨ੍ਹਾਂ ਨੂੰ ਡਾਕਟਰ ਬਣਨ ਲਈ ਐਮ.ਬੀ.ਬੀ.ਐਸ ਦੀ ਪੜਾਈ ਕਰਨ ਲਈ ਉਸ ਵਿੱਚ ਦਾਖਲੇ ਦੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਦੱਸਿਆ।ਵਿਦਿਆਰਥੀਆਂ ਨੇ ਡਾ. ਸੁਮੀਤ ਸਿੰਘ ਨਾਲ ਗੱਲਬਾਤ ਕਰਕੇ ਪ੍ਰੀਖਿਆ ਦੀ ਤਿਆਰੀ, ਡਾਕਟਰ ਬਣਨ ਲਈ ਆਉਣ ਵਾਲੇ ਖਰਚੇ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਡਾ. ਸੁਮੀਤ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਡਾਕਟਰ ਬਣਨ ਲਈ ਉਸ ਨੂੰ ਆਪਣੀ ਪੜਾਈ ਪੂਰੀ ਲਗਨ ਤੇ ਮਿਹਨਤ ਨਾਲ ਕਰਨ ਲਈ ਪ੍ਰੇਰਿਆ।ਇਸ ਉਪਰੰਤ ਡਾ. ਸੁਮੀਤ ਸਿੰਘ ਅਤੇ ਭਾਗ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਵੱਲੋਂ ਵਿਦਿਆਰਥੀਆਂ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਦੇ ਸਰਜਨ ਡਾਕਟਰ ਬਿਮਲਜੋਤ ਸਿੰਘ , ਬੱਚਿਆਂ ਦੀ ਮਾਹਰ ਡਾ. ਤਾਨੀਆ ਗਿੱਲ ਅਤੇ ਅੱਖਾਂ ਦੀ ਮਾਹਰ ਡਾ. ਮੋਨਿਕਾ ਖਰਬੰਦਾ ਦੀ ਓ.ਪੀ.ਡੀ. ਵਿੱਚ ਵਿਜ਼ਟ ਕਰਵਾਇਆ ਗਿਆ, ਜਿੱਥੇ ਵਿਦਿਆਰਥੀਆਂ ਵੱਲੋਂ ਇਹਨਾਂ ਰੋਲ ਮਾਡਲ ਮਾਹਰ ਡਾਕਟਰਾਂ ਨਾਲ ਬੈਠ ਕੇ ਮਰੀਜ਼ਾਂ ਦੀ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਜਾਂਚ ਅਤੇ ਇਲਾਜ ਬਾਰੇ ਜਾਣਨ ਵਿੱਚ ਦਿਲਚਸਪੀ ਦਿਖਾਈ । ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਾਲ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਲਗਨ ਨਾਲ ਪੜ੍ਹਨ ਦੀ ਪ੍ਰੇਰਨਾ ਮਿਲੇਗੀ।

Leave a Reply

Your email address will not be published. Required fields are marked *