ਪੰਜਾਬਪਟਿਆਲਾ

ਸੀ.ਆਈ.ਏ ਸਟਾਫ਼ ਵੱਲੋਂ ਸ਼ੋਅਰੂਮ ਤੋੜਨ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

ਪਟਿਆਲਾ 8 ਫਰਵਰੀ (ਮਧੂਸਾਰ ਬਿਊਰੋ) ਸੀ.ਆਈ.ਏ ਸਟਾਫ਼ ਪਟਿਆਲਾ ਨੇ ਚੋਰੀ ਕਰਨ ਵਾਲੇ ਇੱਕ ਜ਼ਿਲ੍ਹਾ ਪੱਧਰੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਦੋ ਵੱਖ-ਵੱਖ ਕੰਪਨੀਆਂ ਦੇ ਐਲ.ਈ.ਡੀ. ਅਤੇ ਦੋ ਮੋਨੀਟਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਦੇ ਨਾਲ ਜ਼ਿਲ੍ਹਾ ਪਟਿਆਲਾ ਦੀਆਂ ਸਾਲ 2015 ਤੋ ਲੈਕੇ ਹੁਣ ਤੱਕ ਕਰੀਬ 25 ਚੋਰੀ ਦੀਆਂ ਵਾਰਦਾਤਾਂ ਦੇ 16 ਮੁਕੱਦਮੇ ਜੋ ਥਾਣਾ ਸਿਵਲ ਲਾਇਨ, ਤ੍ਰਿਪੜੀ ਪਟਿਆਲਾ ਅਤੇ ਸਿਟੀ ਰਾਜਪੁਰਾ ਵਿਖੇ ਦਰਜ਼ ਹੋਏ ਸਨ ਉਹਨਾਂ ਨੂੰ ਟਰੇਸ ਕਰਨ ਵਿੱਚ ਪੁਲਿਸ ਸਫਲ ਹੋਈ ਹੈ।

ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਡਾ: ਐਸ. ਭੂਪਤੀ ਨੇ ਦੱਸਿਆ ਕਿ ਇਸ ਗਿਰੋਹ ਦੁਆਰਾ ਪਿਛਲੇ ਕਾਫ਼ੀ ਸਮੇਂ ਤੋਂ ਇਲੈਕਟ੍ਰੋਨਿਕ ਸਮਾਨ, ਲੇਡੀ/ਜੈਂਟਸ ਗਾਰਮੈਂਟਸ ਅਤੇ ਜੁੱਤੀਆਂ/ਬੂਟਾਂ ਦੇ ਸ਼ੋਅਰੂਮਾਂ ਵਿੱਚ ਰਾਤ ਸਮੇਂ ਤਾਲੇ ਤੋੜ ਕੇ ਕਾਫ਼ੀ ਚੋਰੀਆਂ ਕੀਤੀਆਂ ਗਈਆਂ ਸਨ। ਜਿੰਨਾ ਵਿਚੋਂ ਥਾਣਾ ਤ੍ਰਿਪੜੀ ਦੇ ਖੇਤਰ ਵਿੱਚ ਗੋਇਲ, ਜੀ.ਐਸ., ਗੁਰਕ੍ਰਿਪਾ, ਗਰਗ ਇੰਟਰਪ੍ਰਾਈਜਸ ਅਤੇ ਪੈਨਾਸੋਨਿਕ ਸ਼ੋਅਰੂਮ ਤੋੜ ਕੇ ਉਹਨਾਂ ਵਿਚੋਂ ਐਲ.ਈ.ਡੀ, ਲੈਪਟਾਪ, ਮਿਊਜ਼ਿਕ ਸਿਸਟਮ ਤੇ ਏ.ਸੀ ਚੋਰੀ ਕੀਤੇ ਅਤੇ ਥਾਣਾ ਸਿਵਲ ਲਾਇਨ ਦੇ ਖੇਤਰ ਵਿਚੋਂ 22 ਨੰਬਰ ਫਾਟਕ, ਭੁਪਿੰਦਰਾ ਰੋਡ, ਮਾਲ ਰੋਡ ‘ਤੇ ਮੋਚੀ, ਉਕਟੇਵ, ਰੀਗਲ, ਬਲੈਕਬੇਰੀ, ਲਵਾਇਸ ਅਤੇ ਬਾਟਾ ਦੇ ਸ਼ੋਅਰੂਮਾਂ ਨੂੰ ਤੋੜ ਕੇ ਚੋਰੀ ਕਰਨ ਅਤੇ ਥਾਣਾ ਸਿਟੀ ਰਾਜਪੁਰਾ ਦੇ ਖੇਤਰਾਂ ਵਿੱਚ ਮੋਂਟੀਕਾਰਲੋ ਸ਼ੋਅਰੂਮ ਵਿਚੋਂ ਰਾਤ ਸਮੇਂ ਤਾਲੇ ਤੋੜ ਕੇ ਰੈਡੀਮੇਡ ਕੱਪੜੇ, ਬੂਟ ਅਤੇ ਕੈਸ਼ ਚੋਰੀ ਹੋਣ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਏ.ਟੀ.ਐਮ. ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈ।
ਡਾ: ਐਸ. ਭੂਪਤੀ ਨੇ ਦੱਸਿਆ ਕਿ ਇਸ ਗਿਰੋਹ ਦਾ ਪਿੱਛਾ ਕਰਦਿਆਂ ਮਿਤੀ 07 ਫਰਵਰੀ 2018 ਨੂੰ ਸੀ.ਆਈ.ਏ ਪਟਿਆਲਾ ਵੱਲੋਂ ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਥਾਣਾ ਸਿਵਲ ਲਾਇਨ ਨੇੜੇ ਪੀ.ਆਰ.ਟੀ.ਸੀ ਵਰਕਸ਼ਾਪ ਨਾਭਾ ਪਟਿਆਲਾ ਰੋਡ ‘ਤੇ ਨਾਕਾ ਬੰਦੀ ਕੀਤੀ ਹੋਈ ਸੀ। ਇਸ ਨਾਕਾਬੰਦੀ ਦੌਰਾਨ ਖ਼ੁਫ਼ੀਆ ਇਤਲਾਹ ‘ਤੇ ਕਾਰਵਾਈ ਕਰਦਿਆਂ ਦੋਸ਼ੀ ਸੰਜੀਵ ਕੁਮਾਰ ਉਰਫ਼ ਸੰਦੀਪ ਪੁੱਤਰ ਰਾਮਜੱਸ ਵਾਸੀ ਮਕਾਨ ਨੰ: 50 ਬੀ ਦਰਸਨ ਕਲੋਨੀ ਅਬਲੋਵਾਲ, ਰਾਜ ਕੁਮਾਰ ਉਰਫ਼ ਰਾਜੂ ਪੁੱਤਰ ਰਾਮਜੀਵਨ ਵਾਸੀ ਮਕਾਨ ਨੰ: 80 ਜੀ.ਗੋਬਿੰਦ ਨਗਰ ਮਾਡਲ ਟਾਊਨ ਪਟਿਆਲਾ, ਸੰਦੀਪ ਕੁਮਾਰ ਉਰਫ਼ ਦੇਬੀ ਪੁੱਤਰ ਰਾਜੂ ਵਾਸੀ ਮਕਾਨ ਨੰਬਰ 60 ਬੀ ਮਾਡਲ ਟਾਊਨ ਪਟਿਆਲਾ ਅਤੇ ਸੁਮਿਤ ਕੁਮਾਰ ਪੁੱਤਰ ਜਗਪਾਲ ਵਾਸੀ ਮਕਾਨ ਨੰਬਰ 187 ਗੁਰਦੀਪ ਕਲੋਨੀ ਅਬਲੋਵਾਲ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਾਰੂਤੀ ਜੈਨ ਨੰਬਰ ਐਚ.ਆਰ.-26ਈ-2945 ਵਿਚੋਂ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਾਲੀ ਕਾਰ ਵਿਚੋਂ 2 ਐਲ.ਈ.ਡੀ. ਅਤੇ ਦੋ ਮੋਨੀਟਰ ਬਰਾਮਦ ਹੋਏ ਹਨ। ਉਹਨਾਂ ਦੱਸਿਆਂ ਕਿ ਇਹਨਾਂ ਵੱਲੋਂ ਕੀਤੀਆਂ ਵਾਰਦਾਤਾਂ ਸਬੰਧੀ 16 ਮੁਕੱਦਮੇ ਥਾਣਾ ਸਿਵਲ ਲਾਇਨ, ਤ੍ਰਿਪੜੀ ਅਤੇ ਸਿਟੀ ਰਾਜਪੁਰਾ ਦੇ ਟਰੇਸ ਹੋਏ ਹਨ।
ਐਸ.ਐਸ.ਪੀ ਨੇ ਦੱਸਿਆਂ ਕਿ ਇਹਨਾਂ ਦੇ ਇੱਕ ਹੋਰ ਸਾਥੀ ਵਿਜੈ ਕੁਮਾਰ ਉਰਫ਼ ਚੌਲ ਦੀ ਗ੍ਰਿਫ਼ਤਾਰੀ ਬਾਕੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾਂ ਪਾਸੋਂ ਹੋਰ ਖ਼ੁਲਾਸੇ ਹੋਣ ਦੇ ਅਸਾਰ ਹਨ। ਪੁੱਛਗਿੱਛ ਤੋ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸੰਜੀਵ ਕੁਮਾਰ ਉਰਫ਼ ਸੰਦੀਪ ਜਿਸ ਤੇ ਪਹਿਲਾ ਵੀ ਚੋਰੀਆਂ ਦੇ ਮੁਕੱਦਮਾ ਦਰਜ ਹਨ ਜੋ ਕਿ ਜੇਰ ਸਮਾਇਤ ਹਨ । ਦੋਸ਼ੀ ਸੰਜੀਵ ਕੁਮਾਰ ਉਰਫ਼ ਸੰਦੀਪ, ਸੁਮਿਤ ਕੁਮਾਰ ਅਤੇ ਰਾਜ ਕੁਮਾਰ ਉਰਫ਼ ਰਾਜੂ ਘੱਟ ਪੜੇ ਲਿਖੇ ਹਨ ਜਦੋ ਕਿ ਸੰਦੀਪ ਕੁਮਾਰ ਉਰਫ਼ ਦੇਬੀ ਜੋ ਕਿ ਹੋਟਲ ਮਨੈਜਮੈਟ ਦਾ ਡਿਪਲੋਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਿਹਾ ਹੈ। ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤਿੰਨ ਦਿਨ ਮਿਤੀ 10 ਫਰਵਰੀ 2018 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਤੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐਸ.ਐਸ.ਪੀ ਨੇ ਕਿਹਾ ਕਿ ਇਹਨਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਸੰਨ ਪਾੜ ਦੀਆਂ ਚੋਰੀਆਂ ਵਿੱਚ ਠੱਲ ਪਵੇਗ

Leave a Reply

Your email address will not be published. Required fields are marked *