ਡਵਾਈਡਰਾਂ ‘ਤੇ ਚੱਲਿਆ ਕਰਨਗੀਆਂ ਪੀਆਰਟੀਸੀ ਬੱਸਾਂ!
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਦੀਆਂ ਬੱਸਾਂ ਲੱਗਦਾ ਹੁਣ ਸੜਕ ਦੇ ਡਵਾਈਡਰਾਂ ‘ਤੇ ਵੀ ਚੱਲਿਆ ਕਰਨਗੀਆਂ, ਜਿਸ ਦਾ ਅੰਦਾਜ਼ਾ ਡਵਾਈਡਰ ‘ਤੇ ਚੜ੍ਹੀ ਪੀਆਰਟੀਸੀ ਬਰਨਾਲਾ ਡੀਪੂ ਦੀ ਇਸ ਬੱਸ ਤੋਂ ਲਗਾਇਆ ਜਾ ਸਕਦਾ ਹੈ।
ਪਟਿਆਲਾ ਦੇ ਓਵਰ ਬ੍ਰਿਜ ਦੇ ਡਵਾਈਡਰ ਵਿਚਕਾਰ ਖੜੀ ਕੀਤੀ ਇਹ ਬੱਸ ਦੇਰ ਸ਼ਾਮ ਸਵਾਰੀਆਂ ਲੈ ਕੇ ਪਟਿਆਲਾ ਪਹੁੰਚ ਰਹੀ ਸੀ, ਜੋ ਅਚਾਨਕ ਓਵਰ ਬ੍ਰਿਜ ‘ਤੇ ਹੀ ਖਰਾਬ ਹੋ ਗਈ, ਜਿਸ ਨੂੰ ਬੱਸ ਚਾਲਕਾਂ ਨੇ ਪੀਆਰਟੀਸੀ ਦੀ ਵਰਕਸ਼ਾਪ ਪਹੁੰਚਾਉਣ ਦੀ ਬਜਾਏ ਬੱਸ ਨੂੰ ਓਵਰ ਬ੍ਰਿਜ ਡਵਾਈਡਰ ‘ਦੇ ਚੜਾਕੇ ਖੜਾ ਕਰ ਦਿੱਤਾ ਤਾਂ ਕਿ ਕੋਈ ਹਾਦਸਾ ਨਾ ਵਾਪਰ ਜਾਵੇ। ਦੇਰ ਸਵੇਰ ਤੱਕ ਬੱਸ ਡਵਾਈਡਰ ‘ਤੇ ਹੀ ਖੜੀ ਰਹੀ, ਜੋ ਸਾਰਿਆਂ ਦਾ ਧਿਆਨ ਖਿੱਚ ਰਹੀ ਸੀ। ਡਵਾਈਡਰ ‘ਤੇ ਚੜੀ ਹੋਈ ਬੱਸ ਨੂੰ ਵੇਖਣ ਲਈ ਲੋਕ ਰੁਕ-ਰੁਕ ਨਜ਼ਾਰਾ ਵੇਖਦੇ ਇਹ ਗੱਲਾਂ ਕਰਦੇ ਨਜ਼ਰ ਆਏ ਕਿ ਲਓ ਭਾਵੇਂ ਪਿਛਲੀ ਬਾਦਲ ਸਰਕਾਰ ਨੇ ਤਾਂ ਪਾਣੀ ‘ਚ ਬੱਸਾਂ ਚਲਾ ਦਿੱਤੀਆਂ ਸਨ, ਲੱਗਦਾ ਕੈਪਟਨ ਸਰਕਾਰ ਦਾ ਪੀਆਰਟੀਸੀ ਵਿਭਾਗ ਬੱਸਾਂ ਨੂੰ ਡਵਾਈਡਰਾਂ ‘ਤੇ ਚਲਾਇਆ ਕਰੇਗਾ।
ਜ਼ਿਕਰਯੋਗ ਹੈ ਕਿ ਪੀਆਰਟੀਸੀ ਵਿਭਾਗ ਦੀ ਬਹੁਤ ਸਾਰੀਆਂ ਬੱਸਾਂ ਸਵਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਸਨ। ਹਾਲਾਂਕਿ ਸਰਕਾਰ ਤੇ ਪੀਆਰਟੀਸੀ ਵਿਭਾਗ ਵੱਲੋਂ ਪੰਜਾਬ ਦੀਆਂ ਸੜਕਾਂ ‘ਤੇ ਕਈ ਨਵੀਆਂ ਬੱਸਾਂ ਚਲਾਈਆਂ ਗਈਆਂ, ਪਰ ਫਿਰ ਵਿਭਾਗ ਅਣਗਹਿਲੀ ਵਰਤਦਾ ਹੋਇਆ ਉਨ੍ਹਾਂ ਕੰਡਮ ਤੇ ਸਮਾਂ ਪੁਗਾ ਚੁੱਕੀਆਂ ਬੱਸਾਂ ਨੂੰ ਸੜਕਾਂ ‘ਤੇ ਦੌੜਾ ਰਿਹਾ, ਜਿਨ੍ਹਾਂ ‘ਚ ਸਫਰ ਕਰਦੀਆਂ ਸਵਾਰੀਆਂ ਰੱਬ ਆਸਰੇ ਟਿਕਾਣੇ ‘ਤੇ ਪੁੱਜਦੀਆਂ ਹਨ

