ਪੰਜਾਬਪਟਿਆਲਾ

ਪੰਜਾਬੀ ‘ਵਰਸਿਟੀ ‘ਚ ਬੇਨਿਯਮੀਆਂ ਦੀ ਜਾਂਚ ਲਈ ਉਚ ਪੱਧਰੀ ਜਾਂਚ ਕਮੇਟੀ ਦਾ ਗਠਨ

ਪਟਿਆਲਾ, 14 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਇੱਕ ਦੋ ਮੈਂਬਰੀ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਹ ਕਮੇਟੀ ਉਹਨਾਂ ਰਿਪੋਰਟਾਂ ਦੀ ਜਾਂਚ ਕਰੇਗੀ ਜਿਸ ਵਿੱਚ ਯੂਨੀਵਰਸਿਟੀ ਅਧਿਕਾਰੀਆਂ ਦੀਆਂ ਕਮੇਟੀਆਂ ਨੇ ਯੂਨੀਵਰਸਿਟੀ ਵਿਖੇ ਹੋਈਆਂ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਕੀਤੀ ਸੀ।

ਇਹਨਾਂ ਕਮੇਟੀਆਂ ਦਾ ਗਠਨ ਸਾਬਕਾ ਕਾਰਜਕਾਰੀ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਕੀਤਾ ਸੀ। ਹਾਲ ਹੀ ਵਿੱਚ ਸਿੰਡੀਕੇਟ ਵੱਲੋਂ ਵਾਈਸ ਚਾਂਸਲਰ ਨੂੰ ਇਹ ਅਧਿਕਾਰ ਦਿੱਤੇ ਸਨ ਕਿ ਉਹ ਇਹਨਾਂ ਕਥਿਤ ਬੇਨਿਯਮੀਆਂ ਦੀ ਜਾਂਚ ਕਰਨ ਲਈ ਅਪਣੇ ਪੱਧਰ ਤੇ ਕਮੇਟੀ ਦਾ ਗਠਨ ਕਰਨ ਅਤੇ ਕਾਰਵਾਈ ਕਰਨ।ਇਹ ਸੀਲਬੰਦ ਰਿਪੋਰਟਾਂ ਜਾਂਚ ਤੋਂ ਬਾਅਦ ਵਾਈਸ ਚਾਂਸਲਰ ਨੂੰ ਸੋਂਪੀਆਂ ਗਈਆਂ ਸਨ।
ਇਸ ਦੋ ਮੈਂਬਰੀ ਉੱਚ ਪੱਧਰੀ ਜਾਂਚ ਕਮੇਟੀ ਦੀ ਜਿਮੇਂਵਾਰੀ ਜਿਹਨਾਂ ਨੂੰ ਸੋਂਪੀ ਗਈ ਹੈ ਉਹਨਾਂ ਵਿੱਚ ਰਿਟਾਇਰਡ ਆਈ.ਏ.ਐਸ ਅਫਸਰ ਜਗਜੀਤ ਪੁਰੀ, ਸਾਬਕਾ ਸਕੱਤਰ ਇਨਕੁਐਰੀ ਅਤੇ ਆਰਬਿਟ੍ਰੇਸ਼ਨ ਅਫਸਰ, ਪੰਜਾਬ ਸਰਕਾਰ, ਅਤੇ ਹਰਿਆਣਾ ਸਰਕਾਰ ਵਿੱਚ ਸਲਾਹਕਾਰ ਬੋਰਡ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਦੂਜੇ ਮੈਂਬਰ ਹਨ ਰਿਟਾਇਰਡ ਆਈ.ਪੀ.ਐਸ ਅਫਸਰ ਵੀ.ਕੇ ਕਪੂਰ।ਜੋ ਕਿ ਹਰਿਆਣਾ ਵਿੱਚ ਐਡੀਸ਼ਨਲ ਡੀ.ਜੀ.ਪੀ ਦੀ ਸੇਵਾ ਦੇ ਨਾਲ ਨਾਲ ਚੀਫ ਕੋਆਰਡੀਨੇਟਰ, ਲੀਗਲ ਅਥਾਰਟੀ ਚੰਡੀਗੜ੍ਹ, ਮੀਡੀਏਟਰ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਮੈਂਬਰ, ਗਵਰਨਰ ਸਲਾਹਕਾਰ ਕੌਂਸਲ, ਚੇਅਰਮੈਨ ਲਾਅ ਐਂਡ ਆਰਡਰ ਕਮੇਟੀ ਚੰਡੀਗੜ੍ਹ ਦੇ ਰੂਪ ਵਿੱਚ ਅਪਣੀਆਂ ਸੇਵਾਵਾਂ ਦੇ ਚੁੱਕੇ ਹਨ। ਪ੍ਰੋ. ਘੁੰਮਣ ਦੇ ਮੁਤਾਬਿਕ ਦੋਵੇਂ ਹੀ ਅਧਿਕਾਰੀਆਂ ਵੱਲੋਂ ਸੱਤ-ਸੱਤ ਰਿਪੋਰਟਾਂ ਦੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *