ਪੰਜਾਬਪਟਿਆਲਾ

ਮੁਲਾਜਮਾਂ ਤੇ ਖਪਤਕਾਰਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਾਗੇ : ਚਾਹਲ

ਇੰਮਪਲਾਈਜ਼ ਫੈਡਰੇਸ਼ਨ ਦੇ ਵਫਦ ਨੂੰ ਦਿੱਤਾ ਭਰੋਸਾ : ਮਨਜੀਤ ਸਿੰਘ ਚਾਹਲ
ਪਟਿਆਲਾ: 17 ਫਰਬਰੀ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੀ ਪਟਿਆਲਾ ਸਰਕਲ ਵਰਕਿੰਗ ਕਮੇਟੀ ਦਾ ਵਫਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪਟਿਆਲਾ ਸਰਕਲ ਦੇ ਨਵੇ ਨਿਯੁਕਤ ਨਿਗਰਾਨ ਇੰਜਨੀਅਰ ਵੰਡ ਇੰਜ: ਬਲਵੰਤ ਕੁਮਾਰ ਨੂੰ ਮਿਲਿਆ।

ਜਥੇਬੰਦੀ ਦੇ ਵਫਦ ਦੀ ਅਗਵਾਈ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਕੀਤੀ। ਜਥੇਬੰਦੀ ਨੇ ਨਿਗਰਾਨ ਇੰਜਨੀਅਰ ਤੋ ਮੰਗ ਕੀਤੀ ਕਿ ਪਟਿਆਲਾ ਸਰਕਲ ਦੀਆ ਵੱਖ ਵੱਖ ਡਵੀਜ਼ਨਾਂ ਤੇ ਸਬ ਡਵੀਜਨਾਂ ਵਿੱਚ ਕੰਮ ਕਰਦੇ ਬਿਜਲੀ ਮੁਲਾਜਮਾਂ ਦੇ ਮਸਲੇ ਹੱਲ ਕੀਤੇ ਜਾਣ।ਇੰਜ: ਬਲਵੰਤ ਕੁਮਾਰ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਪਟਿਆਲਾ ਸਰਕਲ ਦੇ ਮੁਲਾਜਮਾਂ ਤੇ ਖਪਤਕਾਰਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਉਹਨਾਂ ਨੇ ਮੁਲਾਜਮਾਂ ਨੂੰ ਇਮਾਨਦਾਰੀ ਤੇ ਸੇਵਾ ਭਾਵਨਾਂ ਨਾਲ ਖਪਤਕਾਰਾਂ ਦੀ ਸੇਵਾ ਕਰਨ ਵਾਸਤੇ ਕਿਹਾ। ਉਹਨਾ ਕਿਹਾ ਕਿ ਮੁੱਖ ਇੰਜ: ਦੱਖਣ ਇੰਜ:ਡੀ.ਪੀ.ਐਸ ਗਰੇਵਾਲ ਦੀ ਅਗਵਾਈ ਹੇਠ ਪਟਿਆਲਾ ਦੇ ਖਪਤਕਾਰਾਂ ਨੂੰ ਬਿਜਲੀ ਸਬੰਧੀ ਕੋਈ ਵੀ ਸਿਕਾਇਤ ਨਹੀ ਰਹਿਣ ਦਿੱਤੀ ਜਾਵੇਗੀ।ਉਹਨਾ ਸਰਕਲ ਪਟਿਆਲਾ ਦੇ ਅਫਸਰਾਂ ਤੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੰਮ ਦਿਆਨਤਦਾਰੀ ਅਤੇ ਮਹਿਨਤ ਨਾਲ ਕਰਨ।
ਇਸ ਮੋਕੇ ਜਥੇਬੰਦੀ ਵੱਲੋ ਨਿਗਰਾਨ ਇੰਜ: ਨੂੰ ਫੁਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ।ਇਸ ਮੋਕੇ ਤੇ ਜਥੇਬੰਦੀ ਦੇ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ, ਵਿੱਤ ਸਕੱਤਰ ਗੁਰਦੀਪ ਸਿੰਘ ਬੋਲੜ ਕਲਾਂ, ਪਟਿਆਲਾ ਸਰਕਲ ਦੇ ਪ੍ਰਧਾਨ ਜਗਜੀਤ ਸਿੰਘ ਮੱਤੀ ,ਸਰਕਲ ਸਕੱਤਰ ਰਿਸੂ ਅਰੋੜਾ ਪੀ.ਤੇ ਐਮ ਸਰਕਲ ਦੇ ਪ੍ਰਧਾਨ ਰਾਜਿੰਦਰ ਸਿੰਘ ਅਤੇ ਜਥੇਬੰਦੀ ਦੇ ਸੀਨੀਅਰ ਆਗੂ ਸਿਵਦੇਵ ਸਿੰਘ, ਰਾਜਿੰਦਰ ਸਿੰਘ ਪੱਪੀ,ਕਰਮ ਸਿੰਘ ਬੋਲੜਕਲਾਂ, ਹਰਬੰਸ ਸਿੰਘ, ਸੁਖਵਿੰਦਰ ਸਿੰਘ ਬਿਲਾ ਆਦਿ ਹਾਜਰ ਸਨ।

Leave a Reply

Your email address will not be published. Required fields are marked *