ਪਟਿਆਲਾ

ਪੰਜਾਬੀ ਕੈਂਪਸ ਵਿਖੇ ਹੁਣ ਚੱਲਣਗੇ ਈਕੋ-ਫਰੈਂਡਲੀ ਰਿਕਸੇ

ਪਟਿਆਲਾ, 19 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਕੈਂਪਸ ਨੂੰ ਵਧੇਰੇ ਸਾਫ ਅਤੇ ਹਰਾ, ਸ਼ੋਰ ਅਤੇ ਪ੍ਰਦੂਸ਼ਣ ਮੁਕਤ ਬਨਾਉਣ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਵਾਈਸ-ਚਾਂਸਲਰ, ਡਾ. ਬੀ.ਐਸ. ਘੁੰਮਣ ਨੇ ਅੱਜ ਕੈਂਪਸ ਵਿਖੇ ਚਲਾਉਣ ਲਈ 10 ਈ-ਰਿਕਸ਼ਾਵਾਂ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ, ਡਾ. ਘੁੰਮਣ ਨੇ ਕਿਹਾ ਕਿ ਇਸ ਕਦਮ ਨਾਲ ਕੈਂਪਸ ਵਿਖੇ ਆਉਣ ਵਾਲਿਆਂ ਨੂੰ ਸਮੇਂ ਦੀ ਬਚਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਖਰਾਬ ਮੌਸਮ ਅਤੇ ਹੋਰ ਔਕੜਾਂ ਤੋਂ ਬਚਾਉਂਦਿਆਂ ਆਰਾਮ ਅਤੇ ਰਾਹਤ ਪਹੁੰਚੇਗੀ। ਇਹ ਈ-ਰਿਕਸ਼ਾ ਦੋਨਾਂ ਯਾਤਰੀਆਂ ਅਤੇ ਮਾਲਕਾਂ ਲਈ ਵੀ ਸਸਤਾ ਹੋਵੇਗਾ ਕਿਉਂਕਿ ਇਹ ਚਾਰਜਏਬਲ ਬੈਟਰੀ ਨਾਲ ਚੱਲਦਾ ਹੈ ਅਤੇ ਇਸ ਨੂੰ ਮੁੜ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ ਜਿਸ ਨਾਲ ਵਾਰ-ਵਾਰ ਬੈਟਰੀ ਬਦਲਣ ਦੀ ਸਮੱਸਿਆ ਤੋਂ ਵੀ ਬੱਚਿਆ ਜਾ ਸਕੇਗਾ।
ਡਾ. ਘੁੰਮਣ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਨੂੰ ਸਾਰੇ ਕੈਂਪਸ ਨੂੰ ਕਵਰ ਕਰਨ ਲਈ ਸਵੇਰੇ 7 ਤੋਂ ਸ਼ਾਮ 7.30 ਵਜੇ ਤਕ ਤਿੰਨ ਵੱਖ-ਵੱਖ ਜ਼ੋਨਾਂ ਵਿਚ ਵੰਡਿਆ ਗਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਯੂਨੀਵਰਸਿਟੀ ਨੇ ਮਹਿਲਾ ਡਰਾਈਵਰਾਂ ਨੂੰ ਤੈਨਾਤ ਕੀਤਾ ਹੈ। ਇਨ੍ਹਾਂ ਗੱਡੀਆਂ ਦੀ ਸ਼ੁਰੂਆਤ ਨਾਲ ਯੂਨੀਵਰਸਿਟੀ ਦੇ ਵਾਤਾਵਰਣ ਪੱਖੀ ਮਾਹੌਲ ਵਿਚ ਵਾਧਾ ਹੋਵੇਗਾ, ਕਿਉਂਕਿ ਇਹ ਕਿਸੇ ਵੀ ਤਰ੍ਹਾਂ ਦਾ ਧੂੰਆਂ ਨਹੀਂ ਛੱਡਦੇ ਅਤੇ ਨਾ ਹੀ ਸ਼ੋਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਰਿਕਸ਼ੇ ਕੁਝ ਹੱਦ ਤਕ ਅਨਪੜ੍ਹ ਵਿਅਕਤੀਆਂ ਲਈ ਰੋਜ਼ਗਾਰ ਪੈਦਾ ਕਰਨ ਵਿਚ ਵੀ ਮਦਦ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ, ਰਜਿਸਟਰਾਰ, ਡਾ. ਐਮ ਐਸ ਨਿਝਰ, ਐਸ.ਟੀ.ਓ, ਕੈਪਟਨ ਗੁਰਤੇਜ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *