ਮੈਡੀਕਲ ਅਤੇ ਯੋਗਾ ਕੈਂਪ ਲਗਾਉਣ ਲਈ ਐਸੋਸਿਏਸ਼ਨ ਦੀ ਹੋਈ ਅਹਿਮ ਮੀਟਿੰਗ
ਪਟਿਆਲਾ (ਮਧੂਸਾਰ ਬਿਊਰੋ) ਮੈਡੀਕਲ ਕੈਂਪ, ਖੂਨਦਾਨ ਅਤੇ ਯੋਗਾ ਕੈਂਪ ਲਗਾਉਣ ਲਈ ਬਰੇਟਾ ਐਸੋਸਿਏਸ਼ਨ ਪਟਿਆਲਾ ਦੇ ਪ੍ਰਧਾਨ ਇੰਜਨੀਅਰ ਰਾਜ ਕੁਮਾਰ ਬੰਸਲ ਦੀ ਰਹਿਨੁਮਾਈ ਹੇਠ ਇਕ ਅਹਿਮ ਮੀਟਿੰਗ ਹੋਈ ! ਇਸ ਮੌਕੇ ਉਨ੍ਹਾਂ ਨੇ ਕਿਹਾ ਕੈਰੋਨਾ ਮਹਾਮਾਰੀ ਦੌਰਾਨ ਆਮ ਲੋਕ ਦੀ ਸਿਹਤ ਤੇ ਬਹੁਤ ਮਾੜਾ ਅਸਰ ਪਿਆ ਹੈ ! ਇਸਦੇ ਮੱਦੇਨਜ਼ਰ ਸਮਾਜਿਕ ਕੰਮਾਂ ਨੂੰ ਪੁਰਜ਼ੋਰ ਤਰੀਕੇ ਨਾਲ ਸ਼ੁਰੂ ਕਰਨ ਲਈ ਇਕ ਅਹਿਮ ਮਤਾ ਪਾਸ ਕੀਤਾ ਗਿਆ ! ਜਿਸਦੇ ਤਹਿਤ ਭਵਿੱਖ ਵਿਚ ਸ਼ਹਿਰ ਦੀਆਂ ਵੱਖ – ਵੱਖ ਥਾਵਾਂ ਤੇ ਮੈਡੀਕਲ ਕੈਂਪ, ਖੂਨਦਾਨ ਅਤੇ ਯੋਗਾ ਕੈਂਪ ਲਗਾਕੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਸਕੂਲੀ ਬੱਚਿਆਂ ਨੂੰ ਸਿਹਤ ਅਤੇ ਪੜਾਈ ਪ੍ਰਤੀ ਵੀ ਜਾਗਰੂਕ ਕੀਤਾ ਜਾਵੇਗਾ ! ਊਨਾ ਅਗੇ ਕਿਹਾ ਕਿ ਐਸੋਸਿਏਸ਼ਨ ਵਲੋਂ ਪਟਿਆਲਾ ਸ਼ਹਿਰ ਵਿਚ 100 ਦੇ ਕਰੀਬ ਬੂਟੇ ਲਗਾਏ ਗਏ ਹਨ ਅਤੇ ਅਗੇ ਵੀ ਵਾਤਾਵਰਣ ਨੂੰ ਖੁਸ਼ਹਾਲ ਰੱਖਣ ਲਈ ਹੋਰ ਵੀ ਫ਼ਲਦਾਰ ਬੂਟੇ ਲਗਾਏ ਜਾਣ ਗਏ ! ਇਸ ਮੌਕੇ ਸੋਮ ਪ੍ਰਕਾਸ਼ ਜਨਰਲ ਸਕੱਤਰ , ਹਰਸ਼ ਗਰਗ , ਸੁਸ਼ੀਲ ਕੁਮਾਰ ,ਲੇਖ ਰਾਜ ਅਤੇ ਸੁਰਿੰਦਰ ਗਰਗ ਆਦਿ ਮੇਂਬਰ ਮੌਕੇ ਤੇ ਹਾਜਿਰ ਸਨ !

