ਕੈਨੇਡਾਦੇਸ਼-ਵਿਦੇਸ਼ਪੰਜਾਬ

ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ ‘ਚ ਵਾਧਾ ਕਰਨ ਦੀ ਸਮਰੱਥਾ : ਟਰੂਡੋ

ਅਹਿਮਦਾਬਾਦ 19 ਫਰਵਰੀ (ਮਧੂਸਾਰ ਬਿਊਰੋ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ (ਆਈ. ਆਈ. ਐੱਮ- ਏ) ਪਹੁੰਚੇ, ਜਿੱਥੇ ਉਨ੍ਹਾਂ ਨੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਇੰਸਟੀਚਿਊਟ ‘ਚ ਸੰਬੋਧਿਤ ਕਰਦਿਆਂ ਟਰੂਡੋ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਵਪਾਰ ਲਈ ਕੈਨੇਡਾ ਖੁੱਲ੍ਹਾ ਹੈ। ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ ‘ਚ ਵਾਧਾ ਕਰਨ ਦੀ ਸਮਰੱਥਾ ਹੈ।

ਉਨ੍ਹਾਂ ਨੇ ਔਰਤਾਂ ਬਾਰੇ ਵੀ ਗੱਲ ਕੀਤੀ। ਟਰੂਡੋ ਨੇ ਕਿਹਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਪੁਰਸ਼ ਅਤੇ ਔਰਤ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ਤਾਂ ਤੁਸੀਂ ਸਹੀ ਸੋਚਦੇ ਹੋ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਅਸੀਂ ਸਮਾਜ ਦੇ ਰੂਪ ਵਿਚ ਚੰਗੇ ਢੰਗ ਨਾਲ ਕੰਮ ਨਹੀਂ ਕਰ ਰਹੇ ਹਾਂ, ਕਿਉਂਕਿ ਅਸੀਂ ਔਰਤਾਂ ਨੂੰ ਮੌਕਾ ਨਹੀਂ ਦੇ ਰਹੇ ਹਾਂ। ਮਤਭੇਦ ਮਜ਼ਬੂਤੀ ਦਾ ਸਰੋਤ ਹੋਣਾ ਚਾਹੀਦਾ ਹੈ, ਕਮਜ਼ੋਰੀ ਦਾ ਨਹੀਂ।
ਟਰੂਡੋ ਨੇ ਮੀਡੀਆ ਬਾਰੇ ਵੀ ਗੱਲਬਾਤ ਕੀਤੀ, ਉਨ੍ਹਾਂ ਕਿਹਾ ਕਿ ਇਕ ਸਫਲ ਲੋਕਤੰਤਰ ਲਈ ਆਜ਼ਾਦ ਮੀਡੀਆ ਦਾ ਹੋਣਾ ਬਹੁਤ ਜ਼ਰੂਰੀ ਹੈ। ਮੀਡੀਆ ਆਪਣਾ ਮਹੱਤਵਪੂਰਨ ਫਰਜ਼ ਪੂਰਾ ਕਰਦੀ ਹੈ, ਉਹ ਸਰਕਾਰ ਨੂੰ ਦੱਸਦੀ ਹੈ ਕਿ ਕੀ ਗਲਤ ਹੋ ਰਿਹਾ ਹੈ। ਇਸ ਦੇ ਨਾਲ ਹੀ ਟਰੂਡੋ ਨੇ ਸ਼ਰਨਾਰਥੀਆਂ ਦਾ ਮੁੱਦਾ ਵੀ ਚੁੱਕਿਆ। ਟਰੂਡੋ ਨੇ ਕਿਹਾ ਕਿ ਸ਼ਰਨਾਰਥੀ ਜੋ ਅੱਤਿਆਚਾਰਾਂ ਤੋਂ ਭੱਜਦੇ ਹਨ, ਕਿਸੇ ਹੋਰ ਦੇਸ਼ ‘ਚ ਬਿਹਤਰ ਜ਼ਿੰਦਗੀ ਲਈ, ਉਹ ਅਜਿਹੇ ਦੇਸ਼ ਦੇ ਬਹੁਤ ਧੰਨਵਾਦੀ ਹਨ, ਜੋ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਟਰੂਡੋ ਇੰਸਟੀਚਿਊਟ ਵਿਚ ਸੰਬੋਧਨ ਮਗਰੋਂ ਗੁਜਰਾਤ ਦੇ ਪ੍ਰਧਾਨ ਮੰਤਰੀ ਵਿਜੇ ਰੂਪਾਨੀ ਨੂੰ ਮਿਲੇ। ਟਰੂਡੋ ਅਤੇ ਰੂਪਾਨੀ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਟਰੂਡੋ ਨੇ ਕੈਨੇਡਾ ਅਤੇ ਗੁਰਜਾਤ ਦਰਮਿਆਨ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਗੱਲਬਾਤ ਕੀਤੀ।

Leave a Reply

Your email address will not be published. Required fields are marked *